ਨਵੀਂ ਦਿੱਲੀ - ਜਿਸ ਘਰ ਵਿੱਚ ਮਾਂ ਲਕਸ਼ਮੀ ਦੀ ਕਿਰਪਾ ਹੁੰਦੀ ਹੈ, ਉੱਥੇ ਪੈਸੇ ਦੀ ਕਮੀ ਨਹੀਂ ਹੁੰਦੀ। ਸ਼ਾਸਤਰਾਂ ਅਨੁਸਾਰ ਝਾੜੂ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਝਾੜੂ ਘਰ ਦੀ ਸਾਫ਼-ਸਫਾਈ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਨਸ਼ਟ ਹੋ ਜਾਂਦੀ ਹੈ। ਵਾਸਤੂ ਸ਼ਾਸਤਰ ਵਿੱਚ ਝਾੜੂ ਅਤੇ ਪੋਛਾ ਲਗਾਉਣ ਦੇ ਕੁਝ ਨਿਯਮ ਦਿੱਤੇ ਗਏ ਹਨ। ਜਿਸ ਨਾਲ ਮਾਂ ਲਕਸ਼ਮੀ ਹਮੇਸ਼ਾ ਤੁਹਾਡੇ ਘਰ 'ਤੇ ਆਪਣਾ ਆਸ਼ੀਰਵਾਦ ਬਣਾਏ ਰੱਖਦੀ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
ਇਹ ਵੀ ਪੜ੍ਹੋ : Vastu Shastra : ਜੀਵਨ ਵਿਚ ਗ਼ਰੀਬੀ ਨੇ ਦੇ ਦਿੱਤੀ ਹੈ ਦਸਤਕ , ਤਾਂ ਇੰਝ ਕਰੋ ਇਸ ਨੂੰ ਦੂਰ
ਸੂਰਜ ਚੜ੍ਹਨ ਤੋਂ ਬਾਅਦ ਕਰੋ ਸਫ਼ਾਈ
ਵਾਸਤੂ ਸ਼ਾਸਤਰ ਦੇ ਮੁਤਾਬਕ ਝਾੜੂ ਹਮੇਸ਼ਾ ਸੂਰਜ ਚੜ੍ਹਨ ਤੋਂ ਬਾਅਦ ਹੀ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਘਰ 'ਚ ਖੁਸ਼ਹਾਲੀ ਆਵੇਗੀ। ਘਰ ਵਿੱਚ ਸਕਾਰਾਤਮਕ ਊਰਜਾ ਦਾ ਵੀ ਵਾਸ ਹੋਵੇਗਾ।
ਨਿਯਮਤ ਤੌਰ 'ਤੇ ਲਗਾਓ ਝਾੜੂ ਅਤੇ ਪੋਛਾ
ਮਾਂ ਲਕਸ਼ਮੀ ਹਮੇਸ਼ਾ ਉਸ ਘਰ ਵਿੱਚ ਵਾਸ ਕਰਦੀ ਹੈ ਜਿੱਥੇ ਝਾੜੂ ਅਤੇ ਪੋਛਾ ਨਿਯਮਤ ਤੌਰ 'ਤੇ ਲਗਾਇਆ ਜਾਂਦਾ ਹੈ। ਵੀਰਵਾਰ ਨੂੰ ਘਰ ਵਿਚ ਕਦੇ ਵੀ ਪੋਛਾ ਨਾ ਲਗਾਓ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਨਰਾਜ਼ ਹੁੰਦੀ ਹੈ।
ਇਹ ਵੀ ਪੜ੍ਹੋ : Vastu Shastra: ਨਵੇਂ ਘਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਹ ਗੱਲਾਂ ਜ਼ਰੂਰ ਜਾਣ ਲਓ
ਪੋਛਾ ਲਗਾਉਣ ਤੋਂ ਪਹਿਲਾਂ ਪਾਣੀ ਵਿੱਚ ਲੂਣ ਮਿਲਾਓ
ਜਦੋਂ ਵੀ ਘਰ 'ਚ ਪੋਛਾ ਲਗਾਓ ਤਾਂ ਪਾਣੀ 'ਚ ਨਮਕ ਮਿਲਾ ਲਓ। ਇਸ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਫਰਸ਼ 'ਤੇ ਮੌਜੂਦ ਕੀਟਾਣੂ ਵੀ ਖਤਮ ਹੋ ਜਾਣਗੇ। ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਝਾੜੂ ਨਾ ਲਗਾਓ।
ਖੁੱਲੇ ਵਿੱਚ ਝਾੜੂ ਨਾ ਰੱਖੋ
ਝਾੜੂ ਨੂੰ ਕਦੇ ਵੀ ਖੁੱਲੇ ਵਿੱਚ ਨਾ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਖੁੱਲ੍ਹੀ ਥਾਂ 'ਤੇ ਝਾੜੂ ਰੱਖਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਇਸ ਲਈ ਝਾੜੂ ਨੂੰ ਹਮੇਸ਼ਾ ਛੁਪਾ ਕੇ ਰੱਖੋ।
ਇਹ ਵੀ ਪੜ੍ਹੋ : ਜਾਣੋ 5 ਹਜ਼ਾਰ ਸਾਲ ਪੁਰਾਣੇ ‘ਸ਼੍ਰੀ ਕ੍ਰਿਸ਼ਨਾ ਮੰਦਿਰ’ ਸਮੇਤ ਇਨ੍ਹਾਂ ਪ੍ਰਸਿੱਧ ਤੀਰਥ ਸਥਾਨਾਂ ਬਾਰੇ
ਰਸੌਈ ਘਰ ਵਿਚ ਨਾ ਰੱਖੋ ਝਾੜੂ
ਝਾੜੂ ਨੂੰ ਕਦੇ ਵੀ ਰਸੌਈ ਵਿਚ ਨਾ ਰੱਖੋ। ਅਜਿਹਾ ਕਰਨ ਨਾਲ ਤੁਹਾਡੇ ਘਰ ਦਾ ਅਨਾਜ ਜਲਦੀ ਖ਼ਤਮ ਹੋ ਜਾਵੇਗਾ। ਇਸ ਦੇ ਨਾਲ ਹੀ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਝਾੜੂ ਨੂੰ ਖੜ੍ਹਾ ਕਰਕੇ ਨਾ ਰੱਖੋ
ਘਰ ਵਿਚ ਕਦੇ ਵੀ ਝਾੜੂ ਨੂੰ ਖੜ੍ਹਾ ਕਰਕੇ ਨਾ ਰੱਖੋ। ਘਰ ਵਿਚ ਖੜ੍ਹਾ ਝਾੜੂ ਰੱਖਣਾ ਅਸ਼ੁੱਭ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਨਵੇਂ ਘਰ ਵਿਚ ਜਾਓ ਤਾਂ ਨਵਾਂ ਝਾੜੀ ਹੀ ਲੈ ਕੇ ਜਾਓ। ਅਜਿਹਾ ਕਰਨ ਨਾਲ ਘਰ ਵਿਚ ਖ਼ੁਸ਼ੀਆਂ ਅਤੇ ਬਰਕਤ ਆਉਂਦੀ ਹੈ।
ਇਹ ਵੀ ਪੜ੍ਹੋ : Vastu Shastra : ਕਾਰੋਬਾਰ 'ਚ ਲਗਾਤਾਰ ਹੋ ਰਹੇ ਘਾਟੇ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਅਪਣਾਓ ਇਹ ਟਿਪਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵੀਰਵਾਰ ਨੂੰ ਕਰੋ ਇਹ ਖਾਸ ਉਪਾਅ, ਹੋਵੇਗੀ ਵੱਡੀ ਤੋਂ ਵੱਡੀ ਪਰੇਸ਼ਾਨੀ ਦੂਰ
NEXT STORY