ਵੈੱਬ ਡੈਸਕ- ਇਸ ਸਮੇਂ ਸੂਰਜ ਦੇਵ ਉੱਤਰਾਫਾਲਗੁਨੀ ਨਕਸ਼ਤਰ 'ਚ ਗੋਚਰ ਕਰ ਰਹੇ ਹਨ ਅਤੇ 27 ਸਤੰਬਰ ਤੋਂ, ਅਰਥਾਤ ਨਰਾਤਿਆਂ ਦੇ 6ਵੇਂ ਦਿਨ ਤੋਂ, ਸੂਰਜ ਹਸਤ ਨਕਸ਼ਤਰ 'ਚ ਪ੍ਰਵੇਸ਼ ਕਰਨਗੇ। ਇਸ ਗੋਚਰ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ 'ਤੇ ਪਵੇਗਾ, ਪਰ 4 ਰਾਸ਼ੀਆਂ ਲਈ ਇਹ ਸਮਾਂ ਵਿਸ਼ੇਸ਼ ਤੌਰ 'ਤੇ ਸ਼ੁੱਭ ਸਾਬਿਤ ਹੋਵੇਗਾ। ਆਓ ਜਾਣਦੇ ਹਾਂ ਕਿਹੜੀਆਂ ਹਨ ਇਹ ਰਾਸ਼ੀਆਂ-
ਮੇਸ਼ ਰਾਸ਼ੀ- ਪ੍ਰਮੋਸ਼ਨ ਮਿਲਣ ਦੇ ਯੋਗ
ਮੇਸ਼ ਰਾਸ਼ੀ ਵਾਲਿਆਂ ਲਈ ਸੂਰਜ ਦਾ ਇਹ ਨਕਸ਼ਤਰ ਬਦਲਾਅ ਨਵੀਂ ਊਰਜਾ ਲਿਆਏਗਾ। ਨੌਕਰੀ 'ਚ ਪ੍ਰਮੋਸ਼ਨ ਜਾਂ ਤਨਖਾਹ ਵਧਣ ਦੀ ਸੰਭਾਵਨਾ ਹੈ। ਜੋ ਵਿਦਿਆਰਥੀ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਵੀ ਕਾਮਯਾਬੀ ਮਿਲ ਸਕਦੀ ਹੈ। ਘਰ ਦੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਹੋਵੇਗਾ।
ਤੁਲਾ ਰਾਸ਼ੀ– ਆਰਥਿਕ ਹਾਲਤ ਮਜ਼ਬੂਤ
ਤੁਲਾ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਅਟਕਿਆ ਹੋਇਆ ਧਨ ਮਿਲ ਸਕਦਾ ਹੈ। ਨੌਕਰੀ ਕਰਨ ਵਾਲਿਆਂ ਨੂੰ ਨਵੇਂ ਮੌਕੇ ਮਿਲਣਗੇ, ਜਦਕਿ ਵਪਾਰੀਆਂ ਨੂੰ ਵਧੀਆ ਲਾਭ ਹੋਣ ਦੇ ਯੋਗ ਹਨ। ਇਸ ਸਮੇਂ ਦੌਰਾਨ ਕੋਈ ਪੁਰਾਣਾ ਵਿਵਾਦ ਵੀ ਸੁਲਝ ਸਕਦਾ ਹੈ।
ਬ੍ਰਿਸ਼ਚਕ ਰਾਸ਼ੀ- ਮਿਹਨਤ ਲਿਆਏਗੀ ਰੰਗ
ਬ੍ਰਿਸ਼ਚਕ ਰਾਸ਼ੀ ਵਾਲਿਆਂ ਲਈ ਇਹ ਸਮਾਂ ਕਾਫ਼ੀ ਸ਼ੁੱਭ ਰਹੇਗਾ। ਕੰਮਕਾਜ ਦੇ ਖੇਤਰ 'ਚ ਮਿਹਨਤ ਦਾ ਫਲ ਮਿਲੇਗਾ। ਵਪਾਰ ਕਰਨ ਵਾਲਿਆਂ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ, ਜਦਕਿ ਨੌਕਰੀ ਕਰਨ ਵਾਲੇ ਲੋਕਾਂ ਦੇ ਪ੍ਰਮੋਸ਼ਨ ਦੇ ਯੋਗ ਬਣ ਰਹੇ ਹਨ।
ਮੀਨ ਰਾਸ਼ੀ- ਅਟਕੇ ਕੰਮ ਹੋਣਗੇ ਪੂਰੇ
ਮੀਨ ਰਾਸ਼ੀ ਵਾਲਿਆਂ ਦੇ ਅਟਕੇ ਹੋਏ ਕੰਮ ਪੂਰੇ ਹੋਣਗੇ। ਨੌਕਰੀ 'ਚ ਨਵੀਆਂ ਜ਼ਿੰਮੇਵਾਰੀਆਂ ਮਿਲ ਸਕਦੀਆਂ ਹਨ। ਜੋ ਲੋਕ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਲਈ ਵੀ ਇਹ ਸਮਾਂ ਲਾਭਦਾਇਕ ਰਹੇਗਾ। ਪਰਿਵਾਰ 'ਚ ਕੋਈ ਸ਼ੁੱਭ ਖ਼ਬਰ ਮਿਲ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Navratri 2025 : ਤੀਜੇ ਨਰਾਤੇ 'ਤੇ ਇਸ ਆਰਤੀ ਨਾਲ ਕਰੋ ਮਾਂ ਚੰਦਰਘੰਟਾ ਦੀ ਅਰਾਧਨਾ
NEXT STORY