ਵੈੱਬ ਡੈਸਕ- ਪਿੱਤਰ ਪੱਖ ਨੂੰ ਸ਼ਰਾਧ ਪੱਖ ਵੀ ਕਿਹਾ ਜਾਂਦਾ ਹੈ, ਜਿਸ ਦਾ ਹਿੰਦੂ ਧਰਮ 'ਚ ਬਹੁਤ ਮਹੱਤਵ ਹੈ। ਇਸ ਪਵਿੱਤਰ ਕਾਲ 'ਚ ਲੋਕ ਆਪਣੇ ਵਡੇਰਿਆਂ ਦਾ ਤਰਪਣ ਕਰਦੇ ਹਨ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਿੰਡਦਾਨ ਕਰਦੇ ਹਨ। 10ਵੇਂ ਸ਼ਰਾਧ ਵਾਲੇ ਦਿਨ ਉਨ੍ਹਾਂ ਪਿੱਤਰਾਂ ਦਾ ਤਰਪਣ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਮੌਤ ਕਿਸੇ ਵੀ ਮਹੀਨੇ ਦੀ ਦਸ਼ਮੀ ਤਰੀਕ 'ਤੇ ਹੋਈ ਹੋਵੇ।
ਦਸ਼ਮੀ ਤਿਥੀ ਦਾ ਸ਼ਰਾਧ ਕਦੋਂ?
ਪੰਚਾਂਗ ਅਨੁਸਾਰ ਆਸ਼ਵਿਨ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਦਸ਼ਮੀ ਤਿਥੀ 16 ਸਤੰਬਰ 2025 ਨੂੰ ਦੁਪਹਿਰ 01:31 ਤੋਂ ਸ਼ੁਰੂ ਹੋ ਕੇ 17 ਸਤੰਬਰ 2025 ਦੁਪਹਿਰ 12:21 ਤੱਕ ਰਹੇਗੀ। ਇਸ ਲਈ 10ਵਾਂ ਸ਼ਰਾਧ 16 ਸਤੰਬਰ, ਮੰਗਲਵਾਰ ਨੂੰ ਕੀਤਾ ਜਾਵੇਗਾ।
ਕੁਤੁਪ ਮੁਹੂਰਤ: ਸਵੇਰੇ 11:51 ਤੋਂ ਦੁਪਹਿਰ 12:40 ਵਜੇ ਤੱਕ
ਰੌਹਿਣ ਮੁਹੂਰਤ: ਦੁਪਹਿਰ 12:40 ਤੋਂ 01:30 ਵਜੇ ਤੱਕ
ਦੁਪਹਿਰ ਕਾਲ: ਦੁਪਹਿਰ 01:30 ਤੋਂ 03:57 ਵਜੇ ਤੱਕ
ਸ਼ਰਾਧ ਦੇ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ
- ਸ਼ਰਾਧ ਹਮੇਸ਼ਾ ਆਦਰ, ਸਤਿਕਾਰ ਨਾਲ ਕਰਨਾ ਚਾਹੀਦਾ ਹੈ।
- ਇਸ ਦਿਨ ਘਰ 'ਚ ਬ੍ਰਾਹਮਣ ਨੂੰ ਸੱਦ ਕੇ ਪੂਜਾ ਅਤੇ ਭੋਜਨ ਕਰਵਾਉਣਾ ਸ਼ੁੱਭ ਮੰਨਿਆ ਜਾਂਦਾ ਹੈ।
- ਤਰਪਣ, ਪਿੰਡਦਾਨ ਅਤੇ ਸ਼ਰਾਧ ਕਰਨ ਨਾਲ ਪਿੱਤਰਾਂ ਨੂੰ ਮੁਕਤੀ ਮਿਲਦੀ ਹੈ।
- ਸ਼ਰਾਧ ਦਾ ਕਾਰਜ ਕੁਤੁਪ ਕਾਲ 'ਚ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
- ਸ਼ਰਾਧ ਤੋਂ ਬਾਅਦ ਪਿੱਤਰਾਂ ਦੇ ਨਾਮ 'ਤੇ ਕੱਪੜੇ, ਪੈਸੇ ਅਤੇ ਭੋਜਨ ਦਾ ਦਾਨ ਕਰਨਾ ਚਾਹੀਦਾ ਹੈ।
- ਦਸ਼ਮੀ ਤਿਥੀ ਦੇ ਸ਼ਰਾਧ ਸਮੇਂ ਪੰਚਬਲੀ ਜ਼ਰੂਰ ਕੱਢੋ ਅਤੇ ਇਸ ਨੂੰ ਕੁੱਤੇ, ਕਾਂ, ਗਾਂ, ਯਮ ਅਤੇ ਦੇਵਤਿਆਂ ਨੂੰ ਅਰਪਣ ਕਰਨਾ ਚਾਹੀਦਾ ਹੈ।
ਸੂਰਜ ਗ੍ਰਹਿਣ ਤੋਂ ਪਹਿਲਾਂ ਪਲਟੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ, ਹੋ ਜਾਣਗੇ ਮਾਲੋ-ਮਾਲ
NEXT STORY