ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਸਰਾਧਾਂ ਦਾ ਖ਼ਾਸ ਮਹੱਤਵ ਹੁੰਦਾ ਹੈ। ਸਰਾਧਾਂ 'ਚ ਪਿੱਤਰਾਂ, ਯਾਨੀ ਜਿਹੜੇ ਪੂਰਵਜ ਇਸ ਦੁਨੀਆ ਵਿੱਚ ਨਹੀਂ ਹਨ, ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਰਾਧ ਕੀਤੇ ਜਾਂਦੇ ਹਨ। ਹਿੰਦੂ ਧਰਮ ਮੁਤਾਬਕ ਸ਼ਰਾਧਾਂ 'ਚ ਦਾਨ-ਪੁੰਨ ਕਰਨਾ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਿੰਦੂ ਪੰਚਾਂਗ ਅਨੁਸਾਰ ਇਸ ਸਾਲ ਸਰਾਧ 26 ਸਤੰਬਰ ਦੀ ਪੁੰਨਿਆ ਤਿਥੀ ਤੋਂ ਆਰੰਭ ਹੋਏ ਹਨ। ਸਰਵਪਿੱਤਰ ਮੱਸਿਆ ਦੇ ਨਾਲ ਇਸ ਵਾਰ 10 ਅਕਤੂਬਰ ਸ਼ਨੀਵਾਰ ਨੂੰ ਹੀ ਪਿੱਤਰ ਪੱਖ ਸੰਪੰਨ ਹੋਵੇਗਾ। ਸ਼ਰਾਧ ਕਰਦੇ ਸਮੇਂ ਸਾਨੂੰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ....
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਭਾਰੀ ਬਰਫ਼ਬਾਰੀ, ਦੋ ਦਿਨਾਂ ਲਈ ਰੋਕੀ ਯਾਤਰਾ
ਪਿੱਤਰ ਪੱਖ ਸ਼ਰਾਧ ਕੀ ਹੈ
ਮਾਤਾ, ਪਿਤਾ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪੂਰਤੀ ਲਈ ਕੀਤੀ ਜਾਣ ਵਾਲਾ ਇਕ ਕਾਰਜ ਪਿੱਤਰ ਪੱਖ ਸ਼ਰਾਧ ਹੈ। ਮਾਨਤਾ ਹੈ ਕਿ ਪਿੱਤਰ ਪੱਖ ਦੇ 15 ਦਿਨਾਂ ਵਿਚ ਪੁਰਖੇ ਜੋ ਇਸ ਸੰਸਾਰ ਵਿਚ ਮੌਜੂਦ ਨਹੀਂ ਹਨ, ਲੋਕ ਭਲਾਈ ਲਈ ਧਰਤੀ ਵਿਚ ਬੈਠਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਭੇਟ ਕਰਦੇ ਹਾਂ। ਅਜਿਹੀ ਸਥਿਤੀ ਵਿਚ ਪਿੱਤਰਾਂ ਨੂੰ ਖੁਸ਼ ਕਰਨਾ ਜ਼ਰੂਰੀ ਹੈ, ਕਿਉਂਕਿ ਉਨ੍ਹਾਂ ਦੀਆਂ ਅਸੀਸਾਂ ਤਰੱਕੀ ਦਾ ਰਾਹ ਪੱਧਰਾਂ ਕਰਦੀਆਂ ਹਨ। ਕਈ ਵਾਰ ਅਣਜਾਣੇ ਵਿਚ ਸਾਡੇ ਕੋਲੋ ਕੁਝ ਅਜਿਹੀਆਂ ਗ਼ਲਤੀਆਂ ਹੁੰਦੀਆਂ ਹਨ, ਜਿਸ ਨਾਲ ਪਿੱਤਰ ਨਾਰਾਜ਼ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਹਾਏ ਓ ਰੱਬਾ! ਓਡਿਸ਼ਾ ਦੇ ਸਰਕਾਰੀ ਸਕੂਲਾਂ ਦੇ ਹੋਸਟਲਾਂ ’ਚ 2 ਸਾਲਾਂ ਦੌਰਾਨ 24 ਕੁੜੀਆਂ ਹੋਈਆਂ ਗਰਭਵਤੀ
ਪਿੱਤਰਾਂ ਨੂੰ ਖੁਸ਼ ਕਰਨ ਲਈ ਕਦੇ ਨਾ ਕਰੋ ਇਹ ਗ਼ਲਤੀਆਂ
ਨਵਾਂ ਸਮਾਨ ਨਾ ਖਰੀਦੋ
ਪਿੱਤਰ ਪੱਖ ਵਿਚ ਕੋਈ ਵੀ ਨਵਾਂ ਸਮਾਨ ਨਹੀਂ ਖਰੀਦਣਾ ਚਾਹੀਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਤੁਹਾਡੇ ਪੁਰਖਿਆਂ ਨੂੰ ਯਾਦ ਕਰਨ ਦਾ ਸਮਾਂ ਹੈ, ਇਸ ਲਈ ਉਨ੍ਹਾਂ ਦੀ ਯਾਦ ਵਿੱਚ ਸੋਗ ਪ੍ਰਗਟ ਕਰਨ ਦਾ ਸਮਾਂ ਹੈ। ਅਜਿਹੀ ਸਥਿਤੀ ਵਿੱਚ, ਨਵੀਆਂ ਚੀਜ਼ਾਂ ਦੀ ਖਰੀਦਦਾਰੀ ਪਿਤਰਾਂ ਨੂੰ ਨਾਰਾਜ਼ ਕਰ ਸਕਦੀ ਹੈ।
ਵਾਲ ਨਾ ਕੱਟੋ
ਜਿਹੜੇ ਲੋਕ ਆਪਣੇ ਪੁਰਖਿਆਂ ਨੂੰ ਸ਼ਰਾਧ ਜਾਂ ਤ੍ਰਿਪਣ ਕਰਦੇ ਹਨ, ਉਨ੍ਹਾਂ ਨੂੰ 15 ਦਿਨ ਤੱਕ ਵਾਲ ਨਹੀਂ ਕਟਵਾਉਂਣੇ ਚਾਹੀਦੇ। ਅਜਿਹਾ ਕਰਨ ਨਾਲ ਪੁਰਖੇ ਨਾਰਾਜ਼ ਹੋ ਸਕਦੇ ਹਨ।
ਇਹ ਵੀ ਪੜ੍ਹੋ : ਸ਼ਰਾਬੀਆਂ ਦੀ ਹੋਈ ਬੱਲੇ-ਬੱਲੇ ! ਦਾਰੂ ਦੀਆਂ ਖ਼ਾਲੀ ਬੋਤਲਾਂ ਖ਼ਰੀਦੇਗੀ ਸਰਕਾਰ, CM ਵਿਜੇ ਨੇ ਕੀਤਾ ਐਲਾਨ
ਭੀਖ ਮੰਗਣ ਵਾਲਿਆਂ ਨੂੰ ਭੀਖ ਦੇਣ ਤੋਂ ਇਨਕਾਰ
ਮੰਨਿਆ ਜਾਂਦਾ ਹੈ ਕਿ ਮਹਿਮਾਨ ਦੇਵ ਦਾ ਰੂਪ ਹੈ ਪਰ ਪਿੱਤਰ ਪੱਖ ਵਿੱਚ ਕਿਸੇ ਵੀ ਮੰਗਤੇ ਨੂੰ ਭੀਖ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂਕਿ ਹੋ ਸਕਦਾ ਹੈ ਕਿ ਤੁਹਾਡੇ ਕੋਲ ਇੱਕ ਭਿਖਾਰੀ ਦੇ ਰੂਪ ਵਿੱਚ ਪੁਰਖੇ ਆਏ ਹੋਣ ਅਤੇ ਭੀਖ ਦੇਣ ਤੋਂ ਇਨਕਾਰ ਕਰਨਾ ਉਨ੍ਹਾਂ ਦਾ ਅਪਮਾਨ ਹੋ ਸਕਦਾ ਹੈ। ਇਨ੍ਹਾਂ ਦਿਨਾਂ ਵਿੱਚ ਕੀਤੇ ਦਾਨ ਪੁਰਖਿਆਂ ਨੂੰ ਪੂਰਤੀ ਦਿੰਦੇ ਹਨ।
ਲੋਹੇ ਦੇ ਬਰਤਨਾਂ ਦੀ ਵਰਤੋਂ ਵਰਜਿਤ
ਪਿਤਰ ਪੱਖ ਦੌਰਾਨ ਪਿੱਤਲ, ਫੁੱਲਾਂ ਜਾਂ ਤਾਂਬੇ ਦੇ ਭਾਂਡਿਆਂ ਵਿੱਚ ਪਿੱਤਰਾਂ ਨੂੰ ਜਲ ਦਿੱਤਾ ਜਾਂਦਾ ਹੈ। ਇਸ ਲਈ ਹਮੇਸ਼ਾ ਇਨ੍ਹਾਂ ਭਾਂਡਿਆਂ ਨੂੰ ਤਰਪਨ ਲਈ ਇਸਤੇਮਾਲ ਕਰੋ। ਪਿਤਰਾਂ ਦੀ ਪੂਜਾ ਲਈ ਲੋਹੇ ਦੇ ਬਰਤਨਾਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਵਰਜਿਤ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਪਿੱਤਰ ਗੁੱਸੇ ਹੋ ਜਾਂਦੇ ਹਨ।
ਕਿਸੇ ਹੋਰ ਦੇ ਘਰ ਖਾਣ ਤੋਂ ਪਰਹੇਜ਼ ਕਰੋ
ਮਾਨਤਾ ਹੈ ਕਿ, ਜੋ ਲੋਕ ਪਿੱਤਰਾਂ ਨੂੰ ਤਰਪਣ ਕਰਦੇ ਹਨ ਉਨ੍ਹਾਂ ਨੂੰ 15 ਦਿਨਾਂ ਤੱਕ ਕਿਸੇ ਹੋਰ ਘਰ ਦਾ ਭੋਜਨ ਨਹੀਂ ਖਾਣਾ ਚਾਹੀਦਾ। ਕਿਸੇ ਹੋਰ ਦਾ ਭੋਜਨ ਖਾਣ ਨਾਲ ਪਿਤਰ ਗੁੱਸੇ ਹੋ ਸਕਦੇ ਹਨ। ਪਿਤਰਾਂ ਨੂੰ ਖੁਸ਼ ਕਰਨ ਦਾ ਸਭ ਤੋਂ ਉੱਤਮ ਸਮਾਂ ਹੈ, ਇਸ ਲਈ ਉਪਰੋਕਤ ਗੱਲਾਂ ਦਾ ਧਿਆਨ ਰੱਖਣ ਤੋਂ ਬਾਅਦ ਪਿਤਰਾਂ ਦੀ ਪੂਜਾ ਕਰਨਾ ਲਾਭਕਾਰੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਹਿੰਦੀ 'ਚ ਪਰਚੀਆਂ ਲਿਖ ਕੇ ਦੇਣਗੇ ਡਾਕਟਰ ! ਅੰਗਰੇਜ਼ੀ ਦੀ ਛੁੱਟੀ ਕਰਨ ਦੀ ਤਿਆਰੀ 'ਚ UP ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰਕ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਪੱਖੋਂ ਮੋਹਰੀ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
NEXT STORY