Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 02, 2026

    5:41:22 PM

  • punjab weather raining emergency alert

    ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ...

  • jalandhar pathankot road  protest on highway

    ਜਲੰਧਰ-ਪਠਾਨਕੋਟ ਮਾਰਗ 'ਤੇ ਧਰਨਾ, ਪੰਜ ਕਿਲੋਮੀਟਰ...

  • employee conducted delivery hospital sealed

    ਫੋਨ 'ਤੇ ਕਰਵਾ'ਤੀ ਮਹਿਲਾ ਦੀ ਡਿਲਵਰੀ! ਇਲਾਜ ਦੌਰਾਨ...

  • india  s biggest banking deal   happen in the banking sector

    ਭਾਰਤ ਦੀ ਸਭ ਤੋਂ ਵੱਡੀ ਬੈਂਕਿੰਗ ਡੀਲ! Bank Sector...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

DHARM News Punjabi(ਦਰਸ਼ਨ ਟੀ.ਵੀ.)

ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • Edited By Rajwinder Kaur,
  • Updated: 06 Jun, 2020 09:47 AM
Jalandhar
prakash purab  sri guru hargobind sahib ji  miri piri
  • Share
    • Facebook
    • Tumblr
    • Linkedin
    • Twitter
  • Comment

ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਜਿਹੀ ਹਸਤੀ ਦੇ ਮਾਲਕ ਸਨ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਧਰਮ ਤੇ ਨੇਕੀ ਨੂੰ ਜ਼ੱਰੇ-ਜ਼ੱਰੇ ਵਿਚ ਸੁਰਜੀਤ ਕਰਨ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਤਲਵਾਰ ਵਰਗੇ ਮਾਨਵਘਾਤੀ ਹਥਿਆਰ ਨੂੰ ਕ੍ਰਿਪਾਨ ਦਾ ਰੂਪ ਬਖਸ਼ ਦਿੱਤਾ। ਆਪ ਜੀ ਨੇ ਰਾਜਨੀਤੀ ਨੂੰ ਧਰਮ ਦੇ ਅਧੀਨ ਕਰਕੇ ਪਾਪੀ ਹਾਕਮਾਂ ਨੂੰ ਨੱਥ ਪਾਉਣ ਦਾ ਮਹਾਨ ਕਾਰਜ ਕੀਤਾ। ਉਹੀ ਤਲਵਾਰ, ਜੋ ਮਜ਼ਲੂਮਾਂ ਤੇ ਜ਼ੁਲਮ ਢਾਹੁੰਦੀ ਸੀ, ਹੁਣ ਗਰੀਬਾਂ ਦੀ ਰੱਖਿਅਕ ਬਣ ਗਈ। ਸਿੱਖ ਧਰਮ ਦੇ ਵਿਕਾਸ-ਮਾਰਗ ’ਤੇ ਇਹ ਅਜਿਹਾ ਪੜਾਅ ਸੀ, ਜਿਸ ਵਿਚ ਫਕੀਰੀ ਵਿੱਚੋਂ ਮੀਰੀ ਵੀ ਪ੍ਰਗਟ ਹੋਈ। 

ਮੁਕਤੀ ਦੇ ਦਾਤੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 6 ਜੂਨ 1590 ਈ. ਨੂੰ ਵਡਾਲੀ ਗ੍ਰਾਮ (ਜ਼ਿਲਾ ਅੰਮ੍ਰਿਤਸਰ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੇ ਉਦਰ ਤੋਂ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਸਮੇਂ ਇਹ ਸ਼ਬਦ ਉਚਾਰਣ ਕੀਤਾ :

ਸਤਿਗੁਰ ਸਾਚੈ ਦੀਆ ਭੇਜਿ ।। ਚਿਰੁ ਜੀਵਨੁ ਉਪਜਿਆ ਸੰਜੋਗਿ।।
ਉਦਰੈ ਮਾਹਿ ਆਇ ਕੀਆ ਨਿਵਾਸੁ ।। ਮਾਤਾ ਕੈ ਮਨਿ ਬਹੁਤੁ ਬਿਗਾਸੁ।। (ਪੰਨਾ -386)

ਪਰ ਆਪ ਜੀ ਦੇ ਤਾਇਆ ਪ੍ਰਿਥੀ ਚੰਦ ਅਤੇ ਉਨ੍ਹਾਂ ਦੀ ਸੁਪਤਨੀ ਕਰਮੋ ਨੂੰ ਇਸਦੀ ਬਿਲਕੁਲ ਖੁਸ਼ੀ ਨਾ ਹੋਈ, ਉਹ ਸਗੋਂ ਈਰਖਾ ਦੀ ਅਗਨ ਵਿਚ ਸੜਨ ਲੱਗੇ, ਕਿਉਂਕਿ ਉਹ ਗੁਰਗੱਦੀ ਦੇ ਵਾਰਿਸ ਆਪ ਬਣਨਾ ਚਾਹੁੰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਬਾਲਕ ਦਾ ਜਨਮ ਉਨ੍ਹਾਂ ਨੂੰ ਆਪਣੇ ਰਾਹ ਵਿਚ ਰੋੜਾ ਜਾਪਿਆ। ਉਨ੍ਹਾਂ ਨੇ (ਗੁਰੂ) ਹਰਿਗੋਬਿੰਦ ਜੀ ਨੂੰ ਖਤਮ ਕਰਨ ਲਈ ਕਈ ਸਾਜਿਸ਼ਾਂ ਰਚੀਆਂ  ਪਰ ਅਸਫਲ ਰਹੇ। ਮਾਤਾ ਗੰਗਾ ਜੀ ਨੇ ਗੁਰੂ ਜੀ ਨੂੰ ਬਹੁਤ ਲਾਡਾਂ ਨਾਲ ਪਾਲਿਆ ਅਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਸ਼ਸਤਰ ਵਿਦਿਆ ਦੇ ਵੀ ਧਨੀ ਬਣਾਇਆ।

ਗੁਰੂ ਜੀ 11 ਵਰ੍ਹਿਆਂ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਪੰਚਮ ਪਾਤਸ਼ਾਹ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਬਖਸ਼ ਕੇ ਅਕਾਲ ਪੁਰਖ ਦਾ ਭਾਣਾ ਮੰਨਦਿਆਂ ਸ਼ਾਂਤ ਚਿੱਤ ਰਹਿ ਸ਼ਹੀਦੀ ਜਾਮ ਪੀਤੇ। ਛੇਵੇਂ ਪਾਤਸ਼ਾਹ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਮੀਰੀ-ਪੀਰੀ ਦਾ ਸੰਕਲਪ ਪੈਦਾ ਕਰਕੇ ਸਿੱਖ ਸੰਗਤਾਂ ਵਿਚ ਬੰਦਗੀ ਦੇ ਨਾਲ-ਨਾਲ ਸ਼ਕਤੀ ਦਾ ਵੀ ਵਿਗਾਸ ਕੀਤਾ ਅਤੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਇਆ ਨਾਲ ਹੀ ਅਕਾਲ ਬੁੰਗੇ ਦੀ ਸਥਾਪਨਾ ਕੀਤੀ। ਇਸ ਨਾਲ ਇਕ ਰਾਜ ਦੇ ਅੰਦਰ ਸਿੱਖਾਂ ਦਾ ਆਪਣਾ ਸੁਤੰਤਰ ਰਾਜ ਸਥਾਪਿਤ ਹੋ ਗਿਆ। ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਥੇ ਭਜਨ-ਬੰਦਗੀ ਤੋਂ ਇਲਾਵਾ ਸਮਾਜ-ਭਲਾਈ ਨਾਲ ਸੰਬੰਧਤ ਵਿਚਾਰਾਂ ਵੀ ਹੁੰਦੀਆਂ ਸਨ। ਮਾਝੇ, ਮਾਲਵੇ, ਦੁਆਬੇ ਦੇ 500 ਸਿੱਖਾਂ ਨੇ ਗੁਰੂ ਸਾਹਿਬ ਜੀ ਅੱਗੇ ਆਪਾ ਸਮਰਪਿਤ ਕੀਤਾ ਅਤੇ ਗੁਰੂ ਸਾਹਿਬ ਜੀ ਨੇ ਇਨ੍ਹਾਂ ਸਾਰੇ ਸਿੱਖਾਂ ਨੂੰ ਘੋੜ-ਸਵਾਰੀ ਅਤੇ ਸ਼ਸਤਰ ਵਿੱਦਿਆ ਸਿਖਾ ਕੇ ਇਕ ਸੈਨਾ ਤਿਆਰ ਕਰ ਲਈ। ਗੁਰੂ ਸਾਹਿਬ ਜੀ ਨੇ ਮੁਗ਼ਲਾਂ ਦੀਆਂ ਗਲਤ ਅਤੇ ਲੋਕਮਾਰੂ ਨੀਤੀਆਂ ਦੇ ਕਾਰਨ ਕਈ ਵਾਰ ਉਨ੍ਹਾਂ ਨਾਲ ਲੋਹਾ ਲਿਆ ਅਤੇ ਜੰਗ ਦੇ ਮੈਦਾਨ ਵਿਚ ਨਿੱਤਰੇ। 

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਹਿਲੀ ਲੜਾਈ 1628 ਈ. ਵਿਚ ਅੰਮ੍ਰਿਤਸਰ ਦੇ ਨੇੜੇ ਹੋਈ, ਜਿਸਦਾ ਕਾਰਣ ਇਕ ਬਾਜ਼ ਬਣਿਆ। ਸ਼ਾਹਜਹਾਨ ਆਪਣੇ, ਅਹਿਲਕਾਰਾਂ ਦੇ ਨਾਲ ਅੰਮ੍ਰਿਤਸਰ ਸ਼ਿਕਾਰ ਖੇਡਣ ਲਈ ਆਇਆ ਤਾਂ ਉਸਦਾ ਇਕ ਬਾਜ਼ ਸਿੱਖਾਂ ਦੇ ਹੱਥ ਆ ਗਿਆ। ਸ਼ਾਹ ਜਹਾਨ ਦੇ ਆਦਮੀਆਂ ਨੇ ਬੜੇ ਰੋਹਬ ਲਾ ਬਾਜ ਮੰਗਿਆ ਪਰ ਸਿੱਖਾਂ ਨੇ ਉਨ੍ਹਾਂ ਦਾ ਆਕੜ ਭਰਿਆ ਰਵੱਈਆਂ ਦੇਖ ਕੇ ਬਾਜ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਾਹਜਹਾਨ ਨੇ ਗੁਰੂ ਸਾਹਿਬ ਜੀ ’ਤੇ ਚੜ੍ਹਾਈ ਕਰਨ ਲਈ ਸੈਨਾ ਭੇਜ ਦਿੱਤੀ। ਤਿੰਨ ਦਿਨ ਗਹਿਗੱਚ ਲੜਾਈ ਹੋਈ ਅਤੇ ਜਿੱਤ ਗੁਰੂ ਸਾਹਿਬ ਜੀ ਦੀ ਹੋਈ। ਦੂਸਰੀ ਲੜਾਈ ਹਰਿਗੋਬਿੰਦਪੁਰ ਵਿਖੇ 1630 ਈ. ਵਿਚ ਹੋਈ। ਜਦੋਂ ਗੁਰੂ ਸਾਹਿਬ ਹਰਿਗੋਬਿੰਦਪੁਰ ਰਹਿਣ ਲਈ ਆਏ ਤਾਂ ਇੱਥੋਂ ਦੇ ਵਸਨੀਕ ਭਗਵਾਨ ਦਾਸ ਕਰੋੜੀਏ (ਜੋ ਮਾਮਲਾ ਵਸੂਲ ਕਰਦਾ ਸੀ) ਨੇ ਸਿੱਖਾਂ ਨਾਲ ਜਾਣਬੁੱਝ ਕੇ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ। ਮਸਲਾ ਇੰਨਾ ਵਧ ਗਿਆ ਕਿ ਮੁਗ਼ਲ ਫ਼ੌਜ ਤੇ ਸਿੱਖ ਫ਼ੌਜ ਆਹਮੋ-ਸਾਹਮਣੇ ਆ ਗਈ ਗੁਰੂ ਸਾਹਿਬ ਜੀ ਨੇ ਜਲੰਧਰ ਦੇ ਫ਼ੌਜਦਾਰ ਅਬਦੁੱਲਾ ਖਾ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। 

ਤੀਸਰੀ ਜੰਗ ਮੇਹਰਾਜ ਦੀ ਜੰਗ ਦੇ ਨਾਮ ਨਾਲ ਜਾਣੀ ਜਾਂਦੀ ਹੈ। ਇਹ ਜੰਗ 1631 ਈ. ਵਿਚ ਗੁਰੂਸਰ ਮਹਿਰਾਜ ਵਿਖੇ ਲੱਲਾ ਬੇਗ ਅਤੇ ਕਮਰ ਬੇਗ ਨਾਲ ਹੋਈ। ਕਾਬਲ ਦਾ ਇਕ ਸਿੱਖ ਗੁਰੂ ਜੀ ਲਈ ਵਧੀਆ ਨਸਲ ਦੇ ਦੋ ਅਰਬੀ ਘੋੜੇ ਲੈ ਕੇ ਪੰਜਾਬ ਆ ਰਿਹਾ ਸੀ ਪਰ ਦੋਵੇਂ ਘੋੜੇ ਰਾਹ ਵਿਚ ਲਾਹੌਰ ਦੇ ਸੂਬੇ ਨੇ ਖੋਹ ਲਏ। ਭਾਈ ਬਿਧੀ ਚੰਦ ਦੋਵੇਂ ਘੋੜੇ ਮੁਗ਼ਲਾਂ ਦੇ ਕਬਜ਼ੇ 'ਚੋਂ ਛੁਡਾ ਕੇ ਗੁਰੂ-ਘਰ ਲੈ ਆਏ, ਜਿਸ ਤੋਂ ਚਿੜ ਕੇ ਲੱਲਾ ਬੇਗ ਤੇ ਕਮਰਬੇਗ ਨੇ ਗੁਰੂ ਸਾਹਿਬ ਜੀ ਵਿਰੁੱਧ ਕਾਫੀ ਗਿਣਤੀ ਵਿਚ ਸੈਨਾ ਭੇਜ ਦਿੱਤੀ। ਘਮਸਾਨ ਦਾ ਯੁੱਧ ਹੋਇਆ। ਲਲਾ ਬੇਗ ਗੁਰੂ ਜੀ ਦਾ ਵਾਰ ਸਹਿ ਨਾ ਸਕਿਆ ਅਤੇ ਥਾਂ ਹੀ ਢੇਰ ਹੋ ਗਿਆ। ਉਸਨੂੰ ਡਿੱਗਦਾ ਦੇਖ ਸੈਨਾ ਵੀ ਭੱਜ ਗਈ। ਗੁਰੂ ਜੀ ਨੇ ਜਿੱਤ ਦੀ ਖੁਸ਼ੀ ਵਿਚ ਇੱਥੇ ਸਰੋਵਰ ਬਣਵਾਇਆ। ਚੌਥੀ ਜੰਗ ਕਰਤਾਰਪੁਰ, ਜਲੰਧਰ ਵਿਖੇ 1634 ਈ. ਵਿਚ ਹੋਈ। ਇਸ ਜੰਗ ਦਾ ਕਾਰਨ ਗੁਰੂ ਸਾਹਿਬ ਜੀ ਦੇ ਲਾਡਲੇ ਪੈਂਦੇ ਖਾਨ ਦਾ ਹੰਕਾਰ ਅਤੇ ਗੱਦਾਰੀ ਬਣੇ।

ਚੌਥੀ ਜੰਗ ਗੁਰੂ ਸਾਹਿਬ ਨੇ ਕਰਤਾਰਪੁਰ (ਜਲੰਧਰ) ਵਿਖੇ 1634 ਈ. ਵਿਚ ਹੋਈ। ਇਸ ਲੜਾਈ ਦਾ ਕਾਰਨ ਪੈਂਦੇ ਖਾਂ ਜਿਸਨੂੰ ਗੁਰੂ ਸਾਹਿਬ ਨੇ ਪੁੱਤਰਾਂ ਦੀ ਤਰ੍ਹਾਂ ਪਾਲਿਆ ਸੀ, ਦਾ ਹੰਕਾਰ ਬਣਿਆ। ਹੰਕਾਰ ਨਾਲ ਭਰਿਆ ਪੈਂਦੇ ਖਾਂ ਹਾਰਿਆਂ ਨਾਲ ਰਲ ਗਿਆ ਤੇ ਗੁਰੂ ਸਾਹਿਬ ਦੇ ਖਿਲਾਫ਼ ਫ਼ੌਜ ਚੜ੍ਹਾ ਲਿਆਇਆ। ਇਸ ਲੜਾਈ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਸ੍ਰੀ (ਗੁਰੂ) ਤੇਗ ਬਹਾਦਰ ਜੀ ਨੇ ਤਲਵਾਰ ਦੇ ਖੂਬ ਜੌਹਰ ਵਿਖਾਏ। ਹੰਕਾਰ ਵਿਚ ਅੰਨ੍ਹੇ ਪੈਂਦੇ ਖਾਂ ਨੇ ਗੁਰੂ ਸਾਹਿਬ ਜੀ ’ਤੇ ਕਈ ਵਾਰ ਕੀਤੇ ਪਰ ਅਸਫ਼ਲ ਰਿਹਾ। ਗੁਰੂ ਜੀ ਦੇ ਇਕ ਵਾਰ ਨਾਲ ਹੀ ਉਹ ਥਾਂ ਹੀ ਢੇਰੀ ਹੋ ਗਿਆ। ਪੈਂਦੇ ਖਾਂ ਦੀ ਆਖਰੀ ਸਾਹਾਂ ਦੀ ਗੁਹਾਰ ਸੁਣ ਸਤਿਗੁਰੂ ਨੇ ਉਸਨੂੰ ਬਖਸ਼ ਦਿੱਤਾ। ਇਵੇਂ ਇਸ ਆਖਰੀ ਜੰਗ ਵਿਚ ਵੀ ਫ਼ਤਹਿ ਗੁਰੂ ਕੀਆਂ ਫ਼ੌਜਾਂ ਦੀ ਝੋਲੀ ਪਾਈ। ਇਸ ਤੋਂ ਬਾਅਦ ਗੁਰੂ ਸਾਹਿਬ ਕਰਤਾਰਪੁਰ ਵਿਖੇ ਹੀ ਵੱਸ ਗਏ ਤੇ ਲੋਕਾਈ ਦਾ ਭਲਾ ਕਰਨ ਲੱਗੇ। ਇੱਥੇ ਹੀ ਗੁਰੂ ਜੀ ਨੇ ਆਪਣੀ ਉਮਰ ਦੇ ਆਖਰੀ ਵਰ੍ਹੇ ਬਿਤਾਏ ਅਤੇ ਗੁਰਿਆਈ ਆਪਣੇ ਪੋਤਰੇ ਸ੍ਰੀ (ਗੁਰੂ) ਹਰਿਰਾਏ ਜੀ ਨੂੰ ਬਖਸ਼ ਕੇ 1644 ਈ. ਨੂੰ ਜੋਤੀ ਜੋਤਿ ਸਮਾਂ ਗਏ। 

ਬਲਵਿੰਦਰ ਸਿੰਘ ਜੌੜਾਸਿੰਘਾ
ਸਾਬਕਾ ਸਕੱਤਰ, ਧਰਮ ਪ੍ਰਚਾਰ ਕਮੇਟੀ ਐੱਸ. ਜੀ. ਪੀ. ਸੀ. ਅੰਮ੍ਰਿਤਸਰ
(ਮੋ. 9814898212)

  • Prakash Purab
  • Sri Guru Hargobind Sahib Ji
  • Miri Piri
  • ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
  • ਪ੍ਰਕਾਸ਼ ਦਿਹਾੜਾ
  • ਮੀਰੀ ਪੀਰੀ

ਅੱਜ ਸ੍ਰੀ ਅਕਾਲ ਤਖ਼ਤ ਵਿਖੇ ਅੱਜ ਮਨਾਇਆ ਜਾ ਰਿਹੈ ਘੱਲੂਘਾਰਾ ਦਿਹਾੜਾ

NEXT STORY

Stories You May Like

  • don t make this mistake when storing a clay pot
    ਮਿੱਟੀ ਦਾ ਘੜਾ ਰੱਖਣ ਵੇਲੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ! ਜਾਣੋ ਸਹੀ ਤੇ ਨਿਯਮ
  • the fortune of these zodiac signs will shine till april 11
    ਗ੍ਰਹਿਆਂ ਦੀ ਚਾਲ 'ਚ ਵੱਡਾ ਬਦਲਾਅ! 11 ਅਪ੍ਰੈਲ ਤੱਕ ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਨੋਟਾਂ ਦਾ ਵਰ੍ਹੇਗਾ ਮੀਂਹ
  • the doors of destiny will open on hanuman jayanti
    ਹਨੂੰਮਾਨ ਜਯੰਤੀ 'ਤੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ! ਬਜਰੰਗਬਲੀ ਦੀ ਕਿਰਪਾ ਨਾਲ ਦੂਰ ਹੋਣਗੇ ਸਾਰੇ ਕਸ਼ਟ ਅਤੇ 'ਮਾਂਗਲਿਕ
  • lottery for these 5 zodiac signs
    ਇਨ੍ਹਾਂ 5 ਰਾਸ਼ੀਆਂ ਦੀ ਲੱਗਣ ਵਾਲੀ ਹੈ ਲਾਟਰੀ! ਬਣ ਰਿਹੈ 'ਧਰੁਵ ਯੋਗ', ਬਜਰੰਗਬਲੀ ਦੀ ਹੋਵੇਗੀ ਕਿਰਪਾ
  • multani mitti will change your destiny
    ਮੁਲਤਾਨੀ ਮਿੱਟੀ ਦਾ ਇਹ ਛੋਟਾ ਜਿਹਾ ਉਪਾਅ ਬਦਲ ਦੇਵੇਗਾ ਤੁਹਾਡੀ ਕਿਸਮਤ! ਘਰ 'ਚੋਂ ਭੱਜੇਗੀ ਨਕਾਰਾਤਮਕਤਾ
  • get ready for a life like a king
    ਰਾਜਿਆਂ ਵਰਗੀ life ਲਈ ਹੋ ਜਾਓ ਤਿਆਰ, ਬਣ ਰਿਹੈ ਰਾਜ ਪੰਚਕ ਯੋਗ, ਚੁਟਕੀ ਵਜਾਉਂਦੇ ਹੋਵੇਗਾ ਹਰ ਕੰਮ
  • 4 zodiac signs may face increasing difficulties
    4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ
  • zodiac signs
    2 ਅਪ੍ਰੈਲ ਨੂੰ ਹਨੂਮਾਨ ਜਯੰਤੀ ਮੌਕੇ ਹੋਵੇਗਾ ਵੱਡਾ ਬਦਲਾਅ, ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ
  • punjab weather raining emergency alert
    ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • jalandhar pathankot road  protest on highway
    ਜਲੰਧਰ-ਪਠਾਨਕੋਟ ਮਾਰਗ 'ਤੇ ਧਰਨਾ, ਪੰਜ ਕਿਲੋਮੀਟਰ ਤੱਕ ਲੱਗਾ ਜਾਮ
  • third shooter fire at sudhir sweet shop in phagwara also arrested
    ਫਗਵਾੜਾ ’ਚ ਸੁਧੀਰ ਸਵੀਟ ਸ਼ਾਪ ’ਤੇ ਫਾਇਰਿੰਗ ਕਰਨ ਵਾਲਾ ਤੀਜਾ ਸ਼ੂਟਰ ਵੀ ਗ੍ਰਿਫ਼ਤਾਰ
  • terrible accident on domoria bridge in jalandhar
    ਜਲੰਧਰ ਦੇ ਦੋਮੋਰੀਆ ਪੁਲ 'ਤੇ ਭਿਆਨਕ ਹਾਦਸਾ, ਕਾਰ ਤੇ ਬਾਈਕ ਵਿਚਾਲੇ ਜ਼ਬਰਦਸਤ...
  • man dies after falling under his own tractor
    ਆਪਣੇ ਹੀ ਟਰੈਕਟਰ ਹੇਠਾਂ ਆਉਣ ਨਾਲ ਵਿਅਕਤੀ ਦੀ ਹੋਈ ਮੌਤ
  • young man commits suicide sends last video to mother on whatsapp
    Punjab: ਮੈਂ ਚੰਗਾ ਪੁੱਤ ਨਹੀਂ ਬਣ ਸਕਿਆ...,ਵ੍ਹਟਸਐਪ 'ਤੇ ਮਾਂ ਨੂੰ ਭੇਜੀ ਵੀਡੀਓ...
  • new twist in murder case of influencer nancy grewal the last video has surfaced
    ਇੰਫਲੂਐਂਸਰ ਨੈਂਸੀ ਗਰੇਵਾਲ ਦੇ ਕਤਲ ਮਾਮਲੇ 'ਚ ਨਵਾਂ ਮੋੜ! ਆਖਰੀ ਵੀਡੀਓ ਆਈ ਸਾਹਮਣੇ
  • major disaster possible in punjab on april 3 and 4
    ਪੰਜਾਬ 'ਚ 2 ਦਿਨ ਵੱਡੀ ਆਫ਼ਤ ਆਉਣ ਦੇ ਸੰਕੇਤ, ਮੌਸਮ ਵਿਭਾਗ ਨੇ ਦਿੱਤੀ ਅਹਿਮ...
Trending
Ek Nazar
canada temples seek protection

ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !

anti gangster helpline receives 592 complaints

ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...

floods in afghanistan

ਅਫਗਾਨਿਸਤਾਨ 'ਚ ਹੜ੍ਹ ; ਮੌਤਾਂ ਦੀ ਗਿਣਤੀ 48 ਹੋਈ

irgc seizes government control

ਜੰਗ ਦੌਰਾਨ ਈਰਾਨ 'ਚ ਸੱਤਾ ਸੰਘਰਸ਼, IRGC ਨੇ ਸਰਕਾਰੀ ਕੰਟਰੋਲ 'ਤੇ ਕੀਤਾ ਕਬਜ਼ਾ

heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

actress arrested on cricketer s complaint

ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...

canada provide aid to ukraine

ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ

dc issues new orders regarding lpg petrol diesel in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...

nebraska recognized diwali festival

ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ

sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

alcohol liquor price hike

ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ

megan thee stallion hospitalized after falling ill mid show in new york city

US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...

pilgrims tractor trolley overturns

ਯੂਪੀ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਪਲਟੀ, ਤਿੰਨ ਔਰਤਾਂ ਦੀ ਮੌਤ, 21...

do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

canadian astronaut jeremy hansen on moon mission

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

4 zodiac signs may face increasing difficulties

4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • a pinch of salt will change your destiny
      ਚੁਟਕੀ ਭਰ ਨਮਕ ਬਦਲ ਦੇਵੇਗਾ ਤੁਹਾਡੀ ਕਿਸਮਤ! ਘਰ ਦੀਆਂ ਇਨ੍ਹਾਂ ਦਿਸ਼ਾਵਾਂ 'ਚ...
    • the locks of destiny will open on mahavir jayanti
      ਮਹਾਵੀਰ ਜਯੰਤੀ 'ਤੇ ਖੁੱਲ੍ਹਣਗੇ ਕਿਸਮਤ ਦੇ ਤਾਲੇ! ਬਜਰੰਗਬਲੀ ਦੀ ਮਿਹਰ ਨਾਲ ਇਨ੍ਹਾਂ...
    • it will rain notes on these 3 zodiac signs
      ਗ੍ਰਹਿਆਂ ਦੀ ਚਾਲ 'ਚ ਵੱਡਾ ਫੇਰਬਦਲ! ਇਨ੍ਹਾਂ 3 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ...
    • a mirror placed in the wrong place can cause damage
      ਗਲਤ ਜਗ੍ਹਾ ਲੱਗਾ ਸ਼ੀਸ਼ਾ ਬਣ ਸਕਦੈ ਬਰਬਾਦੀ ਦਾ ਕਾਰਨ, ਜਾਣੋ ਵਾਸਤੂ ਮੁਤਾਬਕ ਸਹੀ...
    • today the doors of fortune will open for these zodiac signs
      ਅੱਜ ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ! ਭਗਵਾਨ ਵਿਸ਼ਨੂੰ ਦੀ...
    • the bright fortune of these zodiac signs
      ਇਨ੍ਹਾਂ ਰਾਸ਼ੀਆਂ ਵਾਲਿਆਂ ਦੀ ਚਮਕਗੀ ਕਿਸਮਤ ! ਜਾਣੋਂ ਪੂਰੇ ਹਫਤੇ ਦਾ ਰਾਸ਼ੀਫਲ, ਇਹ...
    • navratri 6 5 lakh devotees temple crores rupees
      ਨਰਾਤਿਆਂ ਦੌਰਾਨ ਮਾਤਾ ਚਿੰਤਪੁਰਨੀ ਸਣੇ ਇਨ੍ਹਾਂ 3 ਮੰਦਰਾਂ 'ਚ ਪੁੱਜੇ 6.5 ਲੱਖ...
    • baba venga s big prediction
      ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ! ਅਗਲੇ ਹਫ਼ਤੇ ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ...
    • is your wallet becoming an obstacle to progress
      ਕੀ ਤੁਹਾਡਾ ਪਰਸ ਹੀ ਬਣ ਰਿਹਾ ਹੈ ਤਰੱਕੀ 'ਚ ਰੁਕਾਵਟ; ਅੱਜ ਹੀ ਬਾਹਰ ਕੱਢੋ ਇਹ...
    • these 3 zodiac signs will have silver
      ਅਪ੍ਰੈਲ ਦੀ ਸ਼ੁਰੂਆਤ 'ਚ ਹੀ ਇਨ੍ਹਾਂ 3 ਰਾਸ਼ੀਆਂ ਦੀ ਹੋਵੇਗੀ ਚਾਂਦੀ! ਬਣ ਰਿਹੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +