ਨਵੀਂ ਦਿੱਲੀ : 21 ਜੂਨ ਨੂੰ ਬ੍ਰਹਿਮੰਡ 'ਚ ਇੱਕ ਵੱਡੀ ਖਗੋਲੀ ਘਟਨਾ ਹੋਣ ਜਾ ਰਹੀ ਹੈ, ਜਦੋਂ ਊਰਜਾ, ਹਿੰਮਤ ਅਤੇ ਬਹਾਦਰੀ ਦਾ ਕਾਰਕ ਮੰਗਲ ਗ੍ਰਹਿ ਮੇਖ ਰਾਸ਼ੀ ਤੋਂ ਨਿਕਲ ਕੇ ਬ੍ਰਿਖ ਰਾਸ਼ੀ 'ਚ ਪ੍ਰਵੇਸ਼ ਕਰੇਗਾ। ਜੋਤਿਸ਼ ਮਾਹਰਾਂ ਅਨੁਸਾਰ ਮੰਗਲ ਦਾ ਇਹ ਰਾਸ਼ੀ ਪਰਿਵਰਤਨ 4 ਅਗਸਤ ਤੱਕ ਪ੍ਰਭਾਵੀ ਰਹੇਗਾ ਅਤੇ ਇਸ ਦੌਰਾਨ 4 ਖਾਸ ਰਾਸ਼ੀਆਂ 'ਤੇ ਧਨ ਦੇ ਦੇਵਤਾ ਸ਼ੁੱਕਰ ਦੀ ਵਿਸ਼ੇਸ਼ ਕਿਰਪਾ ਹੋਵੇਗੀ।
ਮੇਖ ਰਾਸ਼ੀ: ਮੰਗਲ ਦਾ ਇਹ ਗੋਚਰ ਮੇਖ ਰਾਸ਼ੀ ਦੇ ਜਾਤਕਾਂ ਦੀ ਆਰਥਿਕ ਸਥਿਤੀ ਨੂੰ ਬਹੁਤ ਮਜ਼ਬੂਤ ਕਰੇਗਾ। ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ ਅਤੇ ਪ੍ਰਾਪਰਟੀ ਖਰੀਦਣ ਜਾਂ ਵੇਚਣ ਵਰਗੇ ਅਹਿਮ ਫੈਸਲੇ ਲੈਣ ਲਈ ਇਹ ਸਮਾਂ ਬਹੁਤ ਅਨੁਕੂਲ ਹੈ। ਕਰੀਅਰ ਵਿਚ ਮਿਹਨਤ ਦੇ ਸਕਾਰਾਤਮਕ ਨਤੀਜੇ ਮਿਲਣਗੇ।
ਬ੍ਰਿਖ ਰਾਸ਼ੀ: ਕਿਉਂਕਿ ਮੰਗਲ ਇਸੇ ਰਾਸ਼ੀ ਵਿੱਚ ਗੋਚਰ ਕਰ ਰਿਹਾ ਹੈ, ਇਸ ਲਈ ਇਨ੍ਹਾਂ ਲੋਕਾਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਆਤਮ-ਵਿਸ਼ਵਾਸ ਵਿੱਚ ਵਾਧਾ ਹੋਵੇਗਾ ਅਤੇ ਕਾਫੀ ਸਮੇਂ ਤੋਂ ਰੁਕੇ ਹੋਏ ਕੰਮ ਮੁੜ ਸ਼ੁਰੂ ਹੋਣਗੇ। ਨੌਕਰੀ ਅਤੇ ਕਾਰੋਬਾਰ 'ਚ ਤੁਹਾਡੀ ਲੀਡਰਸ਼ਿਪ ਦੀ ਸਮਰੱਥਾ ਨਿਖਰ ਕੇ ਸਾਹਮਣੇ ਆਵੇਗੀ।
ਸਿੰਘ ਰਾਸ਼ੀ: ਸਿੰਘ ਰਾਸ਼ੀ ਵਾਲਿਆਂ ਲਈ ਇਹ ਸਮਾਂ ਧਨ ਦੀ ਸਥਿਤੀ 'ਚ ਸੁਧਾਰ ਲਿਆਵੇਗਾ। ਕਾਰਜ ਖੇਤਰ ਵਿਚ ਸੀਨੀਅਰ ਅਧਿਕਾਰੀਆਂ ਦਾ ਭਰਪੂਰ ਸਹਿਯੋਗ ਮਿਲੇਗਾ, ਜਿਸ ਨਾਲ ਤੁਹਾਡੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਤੁਸੀਂ ਆਪਣੇ ਵਿਰੋਧੀਆਂ 'ਤੇ ਜਿੱਤ ਹਾਸਲ ਕਰਨ ਵਿਚ ਸਫਲ ਰਹੋਗੇ।
ਬ੍ਰਿਸ਼ਚਕ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਲਈ ਧਨ ਲਾਭ ਦੇ ਨਵੇਂ ਮੌਕੇ ਪੈਦਾ ਹੋਣਗੇ। ਕੰਮ ਵਾਲੀ ਥਾਂ 'ਤੇ ਸਕਾਰਾਤਮਕ ਬਦਲਾਅ ਆਉਣਗੇ। ਜੇਕਰ ਤੁਸੀਂ ਅਨੁਸ਼ਾਸਨ ਅਤੇ ਨਿਮਰਤਾ ਨਾਲ ਚੱਲੋਗੇ, ਤਾਂ ਇਹ ਸਮਾਂ ਤੁਹਾਡੇ ਲਈ ਸਫਲਤਾ ਅਤੇ ਤਰੱਕੀ ਦੇ ਨਵੇਂ ਰਾਹ ਖੋਲ੍ਹੇਗਾ।
ਜੋਤਿਸ਼ ਮਾਹਿਰਾਂ ਅਨੁਸਾਰ, ਹਾਲਾਂਕਿ ਇਸ ਗੋਚਰ ਦਾ ਅਸਰ ਸਾਰੀਆਂ 12 ਰਾਸ਼ੀਆਂ 'ਤੇ ਪਵੇਗਾ, ਪਰ ਉਪਰੋਕਤ ਚਾਰ ਰਾਸ਼ੀਆਂ ਲਈ ਇਹ ਸਮਾਂ ਆਰਥਿਕ ਮੋਰਚੇ 'ਤੇ 'ਮਾਲਾਮਾਲ' ਕਰਨ ਵਾਲਾ ਸਾਬਤ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬੁੱਧਵਾਰ ਤੋਂ ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਤਾਲੇ! ਪੁਸ਼ਯ ਨਕਸ਼ਤਰ ਨਾਲ ਵਰ੍ਹੇਗਾ ਨੋਟਾਂ ਦਾ...
NEXT STORY