ਵੈੱਬ ਡੈਸਕ- ਪਿੱਤਰ ਪੱਖ ਸ਼ਰਾਧ 7 ਸਤੰਬਰ 2025 ਤੋਂ ਸ਼ੁਰੂ ਹੋ ਚੁੱਕੇ ਹਨ, ਜੋ 21 ਸਤੰਬਰ ਤੱਕ ਜਾਰੀ ਰਹਿਣਗੇ। ਹਿੰਦੂ ਧਰਮ ਮੁਤਾਬਕ ਸ਼ਰਾਧਾਂ 'ਚ ਦਾਨ-ਪੁੰਨ ਕਰਨਾ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਪਿੱਤਰਾਂ ਦੀ ਕਿਰਪਾ ਨਾਲ ਪਰਿਵਾਰ 'ਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਪਰ ਜੇਕਰ ਪਿੱਤਰ ਨਾਰਾਜ਼ ਹੋ ਜਾਣ ਤਾਂ ਪਰਿਵਾਰ ਨੂੰ ਕਠਿਨਾਈਆਂ ਅਤੇ ਪਿੱਤਰ ਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਪਿੱਤਰਾਂ ਦੀ ਆਤਮਾ ਦੀ ਸ਼ਾਂਤੀ ਲਈ ਲੋਕ ਪਿੱਤਰ ਪੱਖ 'ਚ ਸ਼ਰਾਧ, ਪਿੰਡਦਾਨ ਅਤੇ ਤਰਪਣ ਕਰਦੇ ਹਨ।
ਪਿੱਤਰ ਦੋਸ਼ ਦੇ ਕਾਰਨ
ਸ਼ਾਸਤਰਾਂ 'ਚ ਪਿੱਤਰ ਦੋਸ਼ ਦੇ ਮੁੱਖ ਕਾਰਨ ਦੱਸੇ ਗਏ ਹਨ, ਜਿਵੇਂ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਨਾ ਮਿਲਣਾ, ਉਨ੍ਹਾਂ ਦੀ ਕੋਈ ਇੱਛਾ ਅਧੂਰੀ ਰਹਿ ਜਾਣਾ ਅਤੇ ਸ਼ਰਾਧ ਜਾਂ ਤਰਪਣ ਨਾ ਕਰਨਾ। ਮਾਨਤਾ ਅਨੁਸਾਰ, ਕੁੰਡਲੀ 'ਚ ਪਿੱਤਰ ਦੋਸ਼ ਹੋਣ 'ਤੇ ਜੀਵਨ 'ਚ ਵੱਡੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ ਪਰ ਪਿੱਤਰ ਪੱਖ 'ਚ ਕੁਝ ਖ਼ਾਸ ਉਪਾਅ ਕਰ ਕਰ ਕੇ ਇਸ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਤਰਪਣ ਤੇ ਸ਼ਰਾਧ ਕਰੋ
ਸ਼ਾਸਤਰਾਂ ਅਨੁਸਾਰ, ਪਿੱਤਰ ਪੱਖ 'ਚ ਵੱਡੇ-ਵਡੇਰਿਆਂ ਦਾ ਸ਼ਰਾਧ ਅਤੇ ਤਰਪਣ ਜ਼ਰੂਰ ਕਰੋ। ਉਨ੍ਹਾਂ ਨੂੰ ਜਲ ਅਰਪਿਤ ਕਰੋ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ।
ਕਾਂਵਾਂ ਨੂੰ ਭੋਜਨ ਕਰਵਾਓ
ਧਾਰਮਿਕ ਮਾਨਤਾ ਹੈ ਕਿ ਪਿੱਤਰ ਕਾਂਵਾਂ ਦੇ ਰੂਪ 'ਚ ਆਸ਼ੀਰਵਾਦ ਦੇਣ ਆਉਂਦੇ ਹਨ। ਪਿੱਤਰ ਪੱਖ 'ਚ ਕਾਂਵਾਂ ਨੂੰ ਭੋਜਣ ਕਰਵਾਉਣ ਨਾਲ ਪਿੱਤਰ ਖੁਸ਼ ਹੋ ਸਕਦੇ ਹਨ ਅਤੇ ਪਰਿਵਾਰ 'ਤੇ ਹਮੇਸ਼ਾ ਆਪਣੀ ਕਿਰਪਾ ਬਣਾਏ ਰੱਖਦੇ ਹਨ।
ਪਿੱਪਲ ਦੇ ਦਰੱਖਤ ਦੀ ਪੂਜਾ ਕਰੋ
ਪਿੱਪਲ ਦੇ ਦਰੱਖਤ 'ਚ ਪਿੱਤਰਾਂ ਦਾ ਵਾਸ ਮੰਨਿਆ ਗਿਆ ਹੈ। ਇਸ ਦੌਰਾਨ ਰੋਜ਼ਾਨਾ ਪਿੱਪਲ ਦੇ ਦਰੱਖਤ ਨੂੰ ਜਲ ਅਰਪਿਤ ਕਰੋ ਅਤੇ ਦੀਵਾ ਜਗਾਓ। ਅਜਿਹਾ ਕਰਨ ਨਾਲ ਪਿੱਤਰ ਦੋਸ਼ ਤੋਂ ਮੁਕਤੀ ਮਿਲ ਸਕਦੀ ਹੈ।
ਗਾਂ ਨੂੰ ਖੁਆਓ ਖਾਣਾ
ਮਾਨਤਾ ਅਨੁਸਾਰ, ਪਿੱਤਰ ਪੱਖ ਦੌਰਾਨ ਗਾਂ ਨੂੰ ਖਾਣਾ ਖੁਆਉਣਾ ਬੇਹੱਦ ਸ਼ੁੱਭ ਹੁੰਦਾ ਹੈ। ਤੁਸੀਂ ਗਾਂ ਨੂੰ ਰੋਟੀ, ਗੁੜ ਜਾਂ ਚਾਰਾ ਖੁਆ ਸਕਦੇ ਹੋ। ਅਜਿਹਾ ਕਰਨ ਨਾਲ ਪਿੱਤਰ ਖੁਸ਼ ਹੁੰਦੇ ਹਨ ਅਤੇ ਪਿੱਤਰ ਦੋਸ਼ ਦਾ ਪ੍ਰਭਾਵ ਘੱਟ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੀਜਾ ਅਤੇ ਚੌਥਾ ਸ਼ਰਾਧ ਅੱਜ, ਜਾਣੋ ਕਿਵੇਂ ਕਰਦੇ ਹਨ ਇਕੱਠੇ ਤਾਰੀਕਾਂ ਦਾ ਸ਼ਰਾਧ
NEXT STORY