ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਿੱਖਾਂ ਦੇ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਅੰਗਦ ਦੇਵ ਦੀ ਦਾ ਜਨਮ 31 ਮਾਰਚ 1504 ਨੂੰ ਮੱਤੇ ਦੀ ਸਰਾਂ ਪਿੰਡ ਵਿਖੇ ਪਿਤਾ ਭਾਈ ਫੇਰੂਮੱਲ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ, ਜਿਸ ਨੂੰ ਹੁਣ ਸਰਾਏ ਨਾਗਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪਿੰਡ ਪਹਿਲਾਂ ਫਿਰੋਜ਼ਪੁਰ, ਫਿਰ ਫਰੀਦਕੋਟ ਤੇ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਹੈ। ਗੁਰੂ ਸਾਹਿਬ ਜੀ ਦਾ ਪਹਿਲਾਂ ਨਾਂ ਭਾਈ ਲਹਿਣਾ ਸੀ ਅਤੇ ਉਨ੍ਹਾਂ ਨੇ ਆਪਣੇ ਬਚਪਨ ਦੇ 11 ਸਾਲ ਇਸੇ ਥਾਂ 'ਤੇ ਗੁਜ਼ਾਰੇ ਸਨ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਆਪਣੇ ਮਾਤਾ-ਪਿਤਾ ਜੀ ਨਾਲ ਖਡੂਰ ਸਾਹਿਬ ਚਲੇ ਗਏ, ਕਿਉਂਕਿ ਪਠਾਨਾ ਵਲੋਂ ਹਮਲਾ ਕਰਨ 'ਤੇ ਚੌਧਰੀ ਤਖਤ ਮੱਲ ਮਾਰਿਆ ਗਿਆ ਅਤੇ ਲੋਕ ਉਜੜ ਗਏ । ਚੌਧਰੀ ਤਖਤ ਮੱਲ 70 ਪਿੰਡਾਂ 'ਤੇ ਰਾਜ ਕਰਦਾ ਸੀ। ਗੁਰੂ ਅੰਗਦ ਦੇਵ ਜੀ ਦੇ ਪਿਤਾ ਭਾਈ ਫੇਰੂ ਮੱਲ ਜੀ ਚੌਧਰੀ ਤਖਤ ਮੱਲ ਦੇ ਮੁਨਸ਼ੀ ਸਨ ਅਤੇ ਸਾਰਾ ਹਿਸਾਬ ਕਿਤਾਬ ਇਨ੍ਹਾਂ ਕੋਲ ਹੀ ਹੁੰਦਾ ਸੀ । ਇਸੇ ਸਥਾਨ 'ਤੇ ਗੁਰੂ ਜੀ ਦੀ ਯਾਦ 'ਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਵੀ ਸਥਾਪਤ ਹੈ।
ਭਾਈ ਲਹਿਣਾ ਜੀ ਮਾਤਾ ਦੇ ਭਗਤ ਸਨ ਅਤੇ ਉਹ ਹਰ ਸਾਲ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਸਨ। ਖਡੂਰ ਸਾਹਿਬ 'ਚ ਭਾਈ ਜੋਧਾ, ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ, ਜਿਸ ਦੀ ਮੁੰਹੋ ਗੁਰਬਾਣੀ ਸੁਣ ਕੇ ਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਮਨ ਬਣਾ ਲਿਆ ।ਗੁਰੂ ਸਾਹਿਬ ਅੱਗੋਂ ਭਾਈ ਲਹਿਣਾ ਜੀ ਨੂੰ ਲੈਣ ਆਏ ਅਤੇ ਗੁਰੂ ਸਾਹਿਬ ਨੂੰ ਦੇਖ ਕੇ ਭਾਈ ਲਹਿਣਾ ਨੇ ਉਨ੍ਹਾਂ ਨੂੰ ਮੱਥਾ ਟੇਕਿਆ ।ਗੁਰੂ ਨਾਨਕ ਦੇਵ ਜੀ ਨੇ ਕਿਹਾ - ਜੇ ਤੂੰ ਲਹਿਣਾ ਹੈ ਤਾਂ ਅਸੀਂ ਦੇਣਾ ਹੈ। ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਦੇ ਤਿੰਨ ਪ੍ਰਤੱਖ ਹਿੱਸੇ ਬਣਦੇ ਹਨ, ਪਹਿਲਾਂ ਉਹ ਜੋ ਉਨ੍ਹਾਂ ਨੇ ਦੇਵੀ ਪੂਜਾ 'ਚ ਗੁਜ਼ਾਰਿਆ। ਦੂਜਾ ਹਿੱਸਾ ਗੁਰੂ ਭਗਤੀ ਅਤੇ ਤੀਜਾ ਹਿੱਸਾ ਜਦੋਂ ਉਹ ਗੁਰਗੱਦੀ 'ਤੇ ਬਿਰਾਜਮਾਨ ਹੋਏ ਸਨ। ਗੁਰੂ ਸਾਹਿਬ ਜੀ ਦਾ ਗੁਰਿਆਈ ਕਾਲ ਬੜਾ ਅਹਿਮ ਸੀ, ਗੁਰੂ ਜੀ ਨੇ ਗੁਰਮੁੱਖੀ ਲਿਪੀ ਦੀ ਸਥਾਪਨਾ ਕੀਤੀ ਅਤੇ ਲੰਗਰ ਪ੍ਰਥਾ ਨੂੰ ਅੱਗੇ ਤੋਰਿਆ ।ਗੁਰੂ ਜੀ ਨੇ ਖਡੂਰ ਸਾਹਿਬ ਨਗਰ ਵੀ ਵਸਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਉਨ੍ਹਾਂ ਦੇ 63 ਸਲੋਕ ਦਰਜ ਹਨ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਖਾਡੂਰ ਸਾਹਿਬ ਵਿਖੇ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।
ਘਰ ਦੀ ਇਸ ਦਿਸ਼ਾ 'ਚ ਰੱਖਿਆ ਕਛੂਆ ਦਿੰਦਾ ਹੈ ਧਨ ਲਾਭ
NEXT STORY