ਜਲੰਧਰ— ਅੱਜ ਬੁੱਧਵਾਰ ਤਿਥਿ 14-11-2018 ਹੈ। ਜਿਸ ਦਾ ਸੁਆਮੀ ਨਾਰਾਇਣ ਹੈ। ਇਸ ਦਿਨ ਆਂਵਲੇ ਦਾ ਦਾਨ ਅਤੇ ਉਪਯੋਗ ਮੰਨਿਆ ਹੈ। ਅੱਜ ਸ਼ਰਵਣ ਨੱਕਸ਼ੱਤਰ ਹੈ ਜਿਸ ਦੇ ਸੁਆਮੀ ਚੰਦਰਮਾ ਹੈ। ਇਸ 'ਚ ਭਗਵਾਨ ਵਿਸ਼ਣੂ ਦੀ ਪੂਜਾ ਦੀ ਵਿਧੀ ਹੈ। ਅਜਿਹੇ ਯੋਗ 'ਚ ਸ਼੍ਰੀ ਕ੍ਰਿਸ਼ਣ ਦੇ ਸ਼੍ਰੀ ਨਾਥ ਰੂਪ ਦੀ ਪੂਜਾ ਵੀ ਵਧੀਆ ਹੈ। ਸ਼੍ਰੀ ਨਾਥ ਜੀ ਨੂੰ ਵੀ ਕਲਯੁੱਗ ਦੇ ਕ੍ਰਿਸ਼ਣ ਮੰਨਿਆ ਗਿਆ ਹੈ। ਕਲਯੁੱਗੀ ਸੰਸਾਰ 'ਚ ਪੂਜਾ ਲਈ ਵੀ ਧਨ ਚਾਹੀਦਾ ਹੈ। ਇੱਥੋਂ ਤੱਕ ਕਿ ਲਕਸ਼ਮੀ ਪੂਜਾ ਲਈ ਵੀ ਧਨ ਜ਼ਰੂਰੀ ਹੈ। ਇਸ ਕਾਰਨ ਖੁੱਦ ਸ਼੍ਰੀਕ੍ਰਿਸ਼ਣ ਨੇ ਸੰਸਾਰ ਨੂੰ ਧਨ ਦੀ ਮਹੱਤਤਾ ਸਮਝਾਈ ਹੈ। ਕ੍ਰਿਸ਼ਣ ਦਾ ਇਕ ਨਾਮ ਸ਼੍ਰੀਨਾਥ ਹੈ ਅਰਥਾਤ ਧਨ ਦਾ ਨਾਥ। ਸ਼੍ਰੀ ਨਾਥ ਜੀ ਦੀ ਵਿਸ਼ੇਸ਼ ਪੂਜਾ ਨਾਲ ਪੈਸਿਆ ਦੀ ਤੰਗੀ ਦੂਰ ਹੁੰਦੀ ਹੈ ਅਤੇ ਵਿਅਕਤੀ ਨੂੰ ਗਰੀਬੀ ਤੋਂ ਮੁਕਤੀ ਮਿਲਦੀ ਹੈ।
ਸਪੈਸ਼ਲ ਪੂਜਾ ਵਿਧੀ—
ਘਰ ਦੀ ਉੱਤਰ-ਪੱਛਮ ਦਿਸ਼ਾ 'ਚ ਹਰਾ ਕੱਪੜਾ ਵਿਛਾ ਕੇ ਉਸ 'ਤੇ ਯਮੂਨਾ ਜੀ, ਸ਼੍ਰੀਨਾਥ ਜੀ ਅਤੇ ਲਕਸ਼ਮੀ ਜੀ ਦਾ ਚਿੱਤਰ ਸਥਾਪਿਤ ਕਰੋ ਅਤੇ ਉਸ ਕੋਲ 2 ਨਾਰੀਅਲ ਰੱਖੋ ਅਤੇ ਵਿਧੀ ਅਨੁਸਾਰ ਪੂਜਾ ਕਰੋ। ਕਾਂਸੇ ਦੀ ਦੀਵੇ 'ਚ ਸਾਬੁਤ ਧਨੀਆ ਪਾ ਕੇ ਗਾਂ ਦੇ ਘਿਉ ਨਾਲ ਦੀਵਾ ਜਗਾਓ, ਮੋਗਰੇ ਦੀ ਅੱਗਰਬੱਤੀ ਕਰੋ, ਯਮੁਨਾ 'ਤੇ ਕਾਜਲ, ਸ਼੍ਰੀਨਾਥ ਜੀ 'ਤੇ ਗੋਲੋਚਨ ਅਤੇ ਲਕਸ਼ਮੀ ਜੀ 'ਤੇ ਲਾਲ ਚੰਦਨ ਨਾਲ ਤਿਲਕ ਲਗਾਓ। ਲਾਲ, ਪੀਲੇ ਅਤੇ ਸਫੈਦ ਫੁੱਲ ਚੜ੍ਹਾਓ ਅਤੇ ਗੁੜ-ਘਿਉ ਦੇ ਆਟੇ ਤੋਂ ਬਣੇ ਰੋਟ ਦਾ ਭੋਗ ਲਗਾਓ। ਇਸ ਦੇ ਨਾਲ ਹੀ ਵਿਸ਼ੇਸ਼ ਮੰਤਰਾਂ ਦਾ 1-1 ਮਾਲਾ ਜਾਪ ਕਰੋ।
ਪੂਜਾ ਮਹੂਰਤ— ਸ਼ਾਮ 19.00 ਤੋਂ ਰਾਤ 20.00 ਤੱਕ।
ਯਮੁਨਾ ਜੀ ਪੂਜਾ ਮੰਤਰ— ਓਮ ਯਮੁਨਾਏ ਨਮ:।।
ਸ਼੍ਰੀਨਾਥ ਜੀ ਪੂਜਾ ਮੰਤਰ— ਓਮ ਸ਼੍ਰੀਂ ਮਧੂਰਾ-ਨਾਥਾਏ ਨਮ:£
ਲਕਸ਼ਮੀ ਪੂਜਾ ਮੰਤਰ— ਓਮ ਸ਼੍ਰੀਂ ਹ੍ਰੀਂ ਕਲੀਂ ਕਾਮਵਰਦਾਯੈ ਨਮ:£
ਸਪੈਸ਼ਲ ਟੋਟਕੇ
ਧਨ 'ਚ ਵਾਧੇ ਲਈ— ਸ਼੍ਰੀਨਾਥ ਜੀ 'ਤੇ ਚੜ੍ਹੀ ਰੋਲੀ ਨਾਲ ਤਿਜੋਰੀ 'ਤੇ 'ਸ਼੍ਰੀਂ' ਲਿਖੋ।
ਆਰਥਿਕ ਤੰਗੀ ਤੋਂ ਮੁਕਤੀ ਲਈ— ਤਾਂਬੇ ਦੇ ਭਾਂਡੇ 'ਚ ਕਣਕ ਭਰ ਕੇ ਸ਼੍ਰੀ ਰਾਧਾ ਕ੍ਰਿਸ਼ਣ ਮੰਦਰ ਚੜ੍ਹਾਓ।
ਚੰਗੀ ਕਿਸਮਤ ਲਈ— ਕੇਸਰੀ ਰੰਗ ਦੇ ਕੱਪੜੇ ਪਹਿਨ ਕੇ ਸ਼੍ਰੀਨਾਥਜੀ ਦੀ ਪੂਜਾ ਕਰੋ।
ਨੁਕਸਾਨ ਤੋਂ ਬਚਣ ਲਈ— ਘਰ ਜਾਂ ਦਫਤਰ ਦੀ ਉੱਤਰ ਦਿਸ਼ਾ 'ਚ ਗਾਂ ਦੇ ਘਿਉ ਦਾ 7 ਮੁਖੀ ਦੀਵਾ ਜਗਾਓ।
ਸਫਲਤਾ ਲਈ— ਲਕਸ਼ਮੀ ਜੀ 'ਤੇ ਚੜ੍ਹਿਆ ਤੁਲਸੀ ਪੱਤਰ ਗੱਲੇ ਜਾਂ ਦਰਾਜ 'ਚ ਰੱਖੋ।
ਪਰਿਵਾਰਿਕ ਖੁਸ਼ਹਾਲੀ ਲਈ— ਸ਼੍ਰੀਨਾਥ ਜੀ 'ਤੇ ਚੜ੍ਹੀ ਮਿਸ਼ਰੀ ਗਰੀਬ ਲੜਕੀਆਂ ਨੂੰ ਦਿਓ।
ਧਨ ਨਾਲ ਭਰਨਾ ਚਾਹੁੰਦੇ ਹੋ ਤਿਜੋਰੀ ਦਾ ਕਰੋ ਇਹ ਕੰਮ
NEXT STORY