ਜਲੰਧਰ (ਬਿਊਰੋ) - ਹਫ਼ਤੇ ਦੇ ਆਖ਼ਰੀ ਦਿਨ ਐਤਵਾਰ ਵਾਲੇ ਦਿਨ ਲੋਕਾਂ ਨੂੰ ਸਾਰੇ ਕੰਮਾਂ ਤੋਂ ਛੁੱਟੀ ਹੁੰਦੀ ਹੈ। ਇਸ ਦਿਨ ਸਾਰੇ ਲੋਕ ਸਾਰਾ ਦਿਨ ਆਰਾਮ ਕਰਦੇ ਹਨ ਅਤੇ ਸਵੇਰੇ ਦੀ ਥਾਂ ਲੇਟ ਉੱਠਦੇ ਹਨ। ਇਸੇ ਚੱਕਰ ‘ਚ ਲੋਕ ਐਤਵਾਰ ਨੂੰ ਕੁਝ ਅਜਿਹੇ ਕੰਮ ਕਰ ਬੈਠਦੇ ਹਨ, ਜਿਸ ਨਾਲ ਭਗਵਾਨ ਸੂਰਜ ਨਾਰਾਜ਼ ਹੋ ਜਾਂਦੇ ਹਨ ਅਤੇ ਵਿਅਕਤੀ ਨੂੰ ਉਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਸ ਲਈ ਜੇਕਰ ਤੁਸੀਂ ਇਕ ਸਫ਼ਲ ਵਿਅਕਤੀ ਬਣਨਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਐਤਵਾਰ ਨੂੰ ਹੇਠ ਲਿਖੇ ਕੰਮ ਕਦੇ ਨਾ ਕਰੋ।
1. ਐਤਵਾਰ ਵਾਲੇ ਦਿਨ ਸੂਰਜ ਦੇਵਤਾ ਨੂੰ ਨਮਸਕਾਰ ਕਰਦੇ ਹੋਏ ਸਿਰ ਨੂੰ ਜ਼ਮੀਨ ਨੂੰ ਛੁਹਣ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।
2. ਐਤਵਾਰ ਵਾਲੇ ਦਿਨ ਕਦੇ ਵੀ ਸੂਰਜ ਨਿਕਲਣ ਤੋਂ ਬਾਅਦ ਨਾ ਉਠੋ। ਉਂਝ ਤਾਂ ਸਾਨੂੰ ਸਾਰਿਆਂ ਨੂੰ ਸੂਰਜ ਨਿਕਲਣ ਤੋਂ ਪਹਿਲਾਂ ਹੀ ਉੱਠਣਾ ਚਾਹੀਦਾ ਹੈ। ਲੇਟ ਉੱਠਣ ਨਾਲ ਕੁੰਡਲੀ ‘ਚ ਸੂਰਜ ਕਮਜ਼ੋਰ ਹੋ ਜਾਂਦਾ ਹੈ।
3. ਥਕਾਵਟ ਹੋਣ ਦੇ ਬਾਵਜੂਦ ਐਤਵਾਰ ਵਾਲੇ ਦਿਨ ਸ਼ਾਮ ਦੇ ਸਮੇਂ ਕਦੇ ਨਾ ਸੌਵੋ। ਇਸ ਦਿਨ ਸ਼ਾਮ ਨੂੰ ਸੌਂਣ ਨਾਲ ਧਨ ਦੀ ਹਾਨੀ ਹੁੰਦੀ ਹੈ।
4. ਐਤਵਾਰ ਨੂੰ ਕਦੇ ਵੀ ਸੂਰਜ ਨੂੰ ਜਲ ਚੜ੍ਹਾਉਣਾ ਨਾ ਭੁੱਲੋ। ਉਂਝ ਤਾਂ ਰੋਜ਼ਾਨਾ ਹੀ ਭਗਵਾਨ ਸੂਰਜ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ ਐਤਵਾਰ ਵਾਲੇ ਦਿਨ ਭਗਵਾਨ ਸੂਰਜ ਨੂੰ ਜਲ ਜ਼ਰੂਰ ਚੜ੍ਹਾਓ।
5. ਐਤਵਾਰ ਵਾਲੇ ਦਿਨ ਕਿਸੇ ਗਰੀਬ, ਮਾਤਾ-ਪਿਤਾ ਆਦਿ ਦੀ ਬੇਇਜ਼ਤੀ ਨਾ ਕਰੋ। ਤੁਹਾਡੀ ਇਹੀ ਗਲਤੀ ਤੁਹਾਡੇ ਚੰਗੇ ਕੰਮਾਂ ‘ਤੇ ਭਾਰੀ ਪੈ ਸਕਦੀ ਹੈ।
6. ਸੂਰਜ ਦੇਵ ਦੀ ਪੂਜਾ ਤੋਂ ਬਾਅਦ ਤਨ-ਮਨ ਦੀ ਸ਼ੁੱਧੀ ਲਈ ਪਰਿਕਰਮਾ ਕਰਨ ਨਾਲ ਸਾਰੇ ਰੋਗਾਂ ਤੋਂ ਮੁਕਤੀ ਮਿਲਦੀ ਹੈ।
7. ਐਤਵਾਰ ਨੂੰ ਸੂਰਜ ਦੀ ਲਾਲ ਫੁੱਲਾਂ ਜਾਂ ਸਫੈਦ ਫੁੱਲਾਂ ਨਾਲ ਪੂਜਾ, ਵਰਤ ਰੱਖਣ ਨਾਲ ਸੂਰਜ ਦੀ ਕਿਰਪਾ ਨਾਲ ਇਨਸਾਨ ਨੂੰ ਸ਼ੌਹਰਤ, ਸਫ਼ਲਤਾ ਅਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
8. ਸੂਰਜ ਦੇਵਤਾ ਦੀ ਰੋਜ਼ਾਨਾ ਪੂਜਾ ਕਰਨ ਨਾਲ ਵਿਅਕਤੀ ਨਿਡਰ ਅਤੇ ਮਜ਼ਬੂਤ ਬਣਦਾ ਹੈ।
ਆਰਤੀ ‘ਓਮ ਜੈ ਜਗਦੀਸ਼ ਹਰੇ ’ ਦੇ ਰਚਣਹਾਰ ਪੰ. ਸ਼ਰਧਾ ਰਾਮ ਫਿਲੌਰੀ
NEXT STORY