ਨੈਸ਼ਨਲ ਡੈਸਕ : ਨਵਾਂ ਹਫਤਾ 30 ਮਾਰਚ ਤੋਂ 5 ਅਪ੍ਰੈਲ 2026 ਤੱਕ ਸ਼ੁਰੂ ਹੋਣ ਜਾ ਰਿਹਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਹਫਤੇ ਗ੍ਰਹਿਆਂ ਦੀ ਸਥਿਤੀ ਕਈ ਰਾਸ਼ੀਆਂ ਲਈ ਬੇਹੱਦ ਸ਼ੁਭ ਰਹਿਣ ਵਾਲੀ ਹੈ, ਜਦੋਂ ਕਿ ਕੁਝ ਰਾਸ਼ੀਆਂ ਨੂੰ ਥੋੜਾ ਸੰਭਲ ਕੇ ਰਹਿਣ ਦੀ ਲੋੜ ਪਵੇਗੀ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਹਫਤੇ ਦੀ ਸ਼ੁਰੂਆਤ ਵਿੱਚ ਸ਼ੁੱਕਰ ਮੇਖ ਰਾਸ਼ੀ ਵਿੱਚ ਹੋਣਗੇ ਤੇ ਕੁੰਭ ਰਾਸ਼ੀ ਵਿੱਚ ਮੰਗਲ, ਬੁੱਧ ਤੇ ਰਾਹੂ ਮਿਲ ਕੇ 'ਤ੍ਰਿਗ੍ਰਹੀ ਯੋਗ' ਬਣਾਉਣਗੇ।
ਇਨ੍ਹਾਂ ਰਾਸ਼ੀਆਂ ਵਾਲਿਆਂ ਦੇ ਬਣਨਗੇ ਕੰਮ
-ਕੁੰਭ (Aquarius) ਰਾਸ਼ੀ ਵਾਲਿਆਂ ਲਈ ਇਹ ਸਮਾਂ ਧਨ-ਧਾਨ ਦੀ ਪ੍ਰਾਪਤੀ ਦਾ ਹੈ। ਉਹ ਕਰਜ਼ੇ ਅਤੇ ਉਧਾਰ ਤੋਂ ਮੁਕਤ ਰਹਿਣਗੇ ਅਤੇ ਉਨ੍ਹਾਂ ਨੂੰ ਪੁਸ਼ਤੈਨੀ ਜਾਇਦਾਦ ਤੋਂ ਲਾਭ ਹੋਣ ਦੀ ਸੰਭਾਵਨਾ ਹੈ।
-ਮੇਖ (Aries) ਰਾਸ਼ੀ ਦੇ ਲੋਕਾਂ ਦੀ ਕੋਈ ਵੱਡੀ ਮਾਨਸਿਕ ਚਿੰਤਾ ਦੂਰ ਹੋਵੇਗੀ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
-ਧਨੁ (Sagittarius) ਰਾਸ਼ੀ ਵਾਲਿਆਂ ਨੂੰ ਆਪਣੇ ਕਾਰਜ ਖੇਤਰ ਵਿੱਚ ਲਾਭ ਮਿਲੇਗਾ ਅਤੇ ਰੁਕੇ ਹੋਏ ਕੰਮ ਪੂਰੇ ਹੋਣਗੇ।
-ਮੀਨ (Pisces) ਰਾਸ਼ੀ ਦੇ ਲੋਕਾਂ ਨੂੰ ਸੰਤਾਨ ਪੱਖੋਂ ਕੋਈ ਸ਼ੁਭ ਸਮਾਚਾਰ ਮਿਲ ਸਕਦਾ ਹੈ।
ਇਨ੍ਹਾਂ ਨੂੰ ਰਹਿਣਾ ਪਵੇਗਾ ਸਾਵਧਾਨ
-ਤੁਲਾ (Libra) ਰਾਸ਼ੀ ਵਾਲਿਆਂ ਦੇ ਖਰਚਿਆਂ ਵਿੱਚ ਇਸ ਹਫਤੇ ਭਾਰੀ ਵਾਧਾ ਹੋ ਸਕਦਾ ਹੈ, ਜਿਸ 'ਤੇ ਕਾਬੂ ਰੱਖਣ ਦੀ ਲੋੜ ਹੈ।
-ਮਿਥੁਨ (Gemini) ਰਾਸ਼ੀ ਦੇ ਲੋਕਾਂ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਮਿਹਨਤ ਵਧਾਉਣੀ ਪਵੇਗੀ ਅਤੇ ਮਨ ਵਿੱਚ ਨਿਰਾਸ਼ਾ ਦੇ ਭਾਵ ਨਹੀਂ ਆਉਣ ਦੇਣੇ ਚਾਹੀਦੇ।
-ਬ੍ਰਿਖ (Taurus) ਰਾਸ਼ੀ ਵਾਲਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਭਾਵੁਕ ਹੋ ਕੇ ਕੋਈ ਵੀ ਵੱਡਾ ਫੈਸਲਾ ਨਾ ਲੈਣ।
ਕੈਰੀਅਰ ਤੇ ਕਾਰੋਬਾਰ ਲਈ ਚੰਗਾ
-ਕੰਨਿਆ (Virgo) ਰਾਸ਼ੀ ਵਾਲਿਆਂ ਨੂੰ ਕਾਰਜ ਖੇਤਰ ਵਿੱਚ ਸਫਲਤਾ ਮਿਲੇਗੀ ਅਤੇ ਬੇਰੁਜ਼ਗਾਰਾਂ ਨੂੰ ਮਨਪਸੰਦ ਨੌਕਰੀ ਮਿਲਣ ਦੇ ਯੋਗ ਹਨ।
-ਮਕਰ (Capricorn) ਰਾਸ਼ੀ ਵਾਲਿਆਂ ਦਾ ਕੈਰੀਅਰ ਮਜ਼ਬੂਤ ਹੋਵੇਗਾ ਪਰ ਉਨ੍ਹਾਂ ਨੂੰ ਗੈਰ-ਜ਼ਰੂਰੀ ਚੀਜ਼ਾਂ 'ਤੇ ਸਮਾਂ ਨਸ਼ਟ ਕਰਨ ਤੋਂ ਬਚਣਾ ਚਾਹੀਦਾ ਹੈ। -ਬ੍ਰਿਸ਼ਚਕ (Scorpio) ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿੱਚ ਸਫਲਤਾ ਮਿਲੇਗੀ ਪਰ ਸਿਹਤ ਪ੍ਰਤੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ! ਅਗਲੇ ਹਫ਼ਤੇ ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ,ਨੋਟਾਂ ਦਾ...
NEXT STORY