ਨਵੀਂ ਦਿੱਲੀ - ਵਿਸ਼ਵ ਪ੍ਰਸਿੱਧ ਭਵਿੱਖਬਾਣੀ ਕਰਨ ਵਾਲੀ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਹੁਣ ਅਪ੍ਰੈਲ 2026 ਦੇ ਪਹਿਲੇ ਹਫ਼ਤੇ (30 ਮਾਰਚ ਤੋਂ 5 ਅਪ੍ਰੈਲ) ਨੂੰ ਲੈ ਕੇ ਕੀਤੀ ਗਈ ਭਵਿੱਖਬਾਣੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਭਵਿੱਖਬਾਣੀ ਅਨੁਸਾਰ, ਆਉਣ ਵਾਲਾ ਹਫ਼ਤਾ 5 ਖਾਸ ਰਾਸ਼ੀਆਂ ਲਈ ਕਿਸਮਤ ਬਦਲਣ ਵਾਲਾ ਸਾਬਤ ਹੋ ਸਕਦਾ ਹੈ, ਜਿਸ 'ਚ ਉਨ੍ਹਾਂ ਦੀ ਆਰਥਿਕ ਸਥਿਤੀ ਸੁਧਰੇਗੀ ਅਤੇ ਰੁਕੇ ਹੋਏ ਸਰਕਾਰੀ ਕੰਮ ਪੂਰੇ ਹੋਣਗੇ।
ਬ੍ਰਿਖ ਰਾਸ਼ੀ
- ਇਸ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਬਹੁਤ ਲਾਭਕਾਰੀ ਰਹੇਗਾ। ਸਹੁਰੇ ਪੱਖ ਨਾਲ ਚੱਲ ਰਹੇ ਮਤਭੇਦ ਖਤਮ ਹੋਣਗੇ ਅਤੇ ਜੀਵਨਸਾਥੀ ਦਾ ਪੂਰਾ ਸਹਿਯੋਗ ਮਿਲੇਗਾ। ਨੌਕਰੀਪੇਸ਼ਾ ਲੋਕਾਂ ਦੀ ਦਫਤਰ 'ਚ ਟੈਂਸ਼ਨ ਘੱਟ ਹੋਵੇਗੀ ਅਤੇ ਕਿਸੇ ਦੋਸਤ ਨਾਲ ਧਾਰਮਿਕ ਯਾਤਰਾ ਦਾ ਪਲਾਨ ਬਣ ਸਕਦਾ ਹੈ।
ਕਰਕ ਰਾਸ਼ੀ
- ਕਰਕ ਰਾਸ਼ੀ ਵਾਲਿਆਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ। ਪਰਿਵਾਰਕ ਰਿਸ਼ਤੇ ਮਜ਼ਬੂਤ ਹੋਣਗੇ ਅਤੇ ਜੇਕਰ ਤੁਸੀਂ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਹਫ਼ਤਾ ਬਹੁਤ ਫਾਇਦੇਮੰਦ ਰਹਿਣ ਵਾਲਾ ਹੈ। ਪ੍ਰੇਮ ਸਬੰਧਾਂ 'ਚ ਵੀ ਸੁਧਾਰ ਆਵੇਗਾ।
ਕੰਨਿਆ ਰਾਸ਼ੀ
- ਕੰਨਿਆ ਰਾਸ਼ੀ ਦੇ ਜਾਤਕਾਂ ਲਈ ਇਹ ਹਫ਼ਤਾ ਵਿਸ਼ੇਸ਼ ਪ੍ਰਾਪਤੀਆਂ ਵਾਲਾ ਹੋਵੇਗਾ। ਨੌਕਰੀ 'ਚ ਟਾਰਗੇਟ ਪੂਰੇ ਹੋਣਗੇ ਅਤੇ ਮਕਾਨ ਜਾਂ ਫਲੈਟ ਖਰੀਦਣ ਦੀ ਇੱਛਾ ਪੂਰੀ ਹੋ ਸਕਦੀ ਹੈ। ਰੁਕੇ ਹੋਏ ਪੈਸੇ ਦੀ ਪ੍ਰਾਪਤੀ ਹੋਵੇਗੀ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ।
ਧਨੁ ਰਾਸ਼ੀ
- ਧਨੁ ਰਾਸ਼ੀ ਵਾਲਿਆਂ ਲਈ ਇਹ ਸਮਾਂ ਸ਼ਾਨਦਾਰ ਰਹੇਗਾ। ਸਮਾਜਿਕ ਗਤੀਵਿਧੀਆਂ 'ਚ ਹਿੱਸਾ ਲੈਣ ਨਾਲ ਨਵੇਂ ਸੰਪਰਕ ਬਣਨਗੇ ਜੋ ਭਵਿੱਖ 'ਚ ਲਾਭ ਦੇਣਗੇ। ਕਿਸੇ ਨਵੇਂ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਨ ਲਈ ਇਹ ਹਫ਼ਤਾ ਬਹੁਤ ਅਨੁਕੂਲ ਹੈ।
ਮੀਨ ਰਾਸ਼ੀ
- ਮੀਨ ਰਾਸ਼ੀ ਵਾਲਿਆਂ ਨੂੰ ਮਾਨਸਿਕ ਸ਼ਾਂਤੀ ਮਿਲੇਗੀ। ਜੇਕਰ ਕੋਈ ਅਦਾਲਤੀ ਮਾਮਲਾ ਚੱਲ ਰਿਹਾ ਹੈ, ਤਾਂ ਉਸ ਵਿੱਚ ਰਾਹਤ ਮਿਲਣ ਦੀ ਉਮੀਦ ਹੈ। ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਅਪ੍ਰੈਲ ਦਾ ਪਹਿਲਾ ਹਫ਼ਤਾ ਸ਼ੁਭ ਸਾਬਤ ਹੋਵੇਗਾ।
ਨੋਟ : ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਕਿਰਾਏ ਦੇ ਵਿਵਾਦ 'ਚ ਕੁੜੀ ਦਾ ਕਤਲ ਕਰਨ ਵਾਲੇ 'ਦਰਿੰਦੇ' ਦਾ ਪੁਲਸ ਨੇ ਕੀਤਾ ਐਨਕਾਊਂਟਰ
NEXT STORY