ਸਿਰਮੌਰ ਨੂੰ ਹਿਮਾਚਲ ਦਾ ‘ਸਿਰਮੌਰ’ ਉਂਝ ਹੀ ਨਹੀਂ ਕਿਹਾ ਜਾਂਦਾ, ਇਸ ਦਾ ਇਤਿਹਾਸ ਬਹੁਤ ਹੀ ਰੌਚਕ ਅਤੇ ਅਨੋਖਾ ਹੈ। ਹਿਮਾਚਲ ਪ੍ਰਦੇਸ਼ ਸੈਲਾਨੀ ਅਤੇ ਧਾਰਮਿਕ ਸਥਾਨ ਦੇ ਰੂਪ ਵਿਚ ਆਪਣੀ ਅਹਿਮ ਪਛਾਣ ਰੱਖਦਾ ਹੈ ਅਤੇ ਜਿਥੇ ਇਕ ਪਾਸੇ ਵਿਦੇਸ਼ਾਂ ਤੋਂ ਸੈਲਾਨੀ ਹਿਮਾਚਲ ਦੀ ਕੁਦਰਤੀ ਸੁੰਦਰਤਾ ਅਤੇ ਮਨਮੋਹਕ ਵਾਦੀਆਂ ’ਚ ਸਮੇਂ-ਸਮੇਂ ’ਤੇ ਆ ਕੇ ਇਥੇ ਦੀ ਖੂਬਸੂਰਤੀ ਦਾ ਲੁਤਫ ਉਠਾਉਂਦੇ ਹਨ, ਉਥੇ ਦੂਜੇ ਪਾਸੇ ਦੇਸ਼ੀ-ਵਿਦੇਸ਼ੀ ਸੈਲਾਨੀ ਇਥੇ ਆ ਕੇ ਕਈ ਧਾਰਮਿਕ ਥਾਵਾਂ ’ਤੇ ਆਪਣੀ ਆਸਥਾ ਦਾ ਪ੍ਰਗਟਾਵਾ ਵੀ ਕਰਦੇ ਹਨ। ਅੱਜ ਅਸੀਂ ਉਸ ਧਾਰਮਿਕ ਸਥਾਨ ਦੇ ਬਾਰੇ ’ਚ ਜਾਣਕਾਰੀ ਦੇਵਾਂਗੇ, ਜੋ ਆਪਣੀ ਕੁਦਰਤੀ ਸੁੰਦਰਤਾ ਅਤੇ ਮੁੱਖ ਧਾਰਮਿਕ ਸਥਾਨ ਦੇ ਰੂਪ ’ਚ ਉਭਰਦਾ ਜਾ ਰਿਹਾ ਹੈ। ਉਹ ਧਾਰਮਿਕ ਸੈਲਾਨੀ ਥਾਂ ਹੈ ‘ਚਾਨਪੁਰਧਾਰ’। ਚਾਨਪੁਰਧਾਰ ਸਿਰਮੌਰ ਦੇ ਸ਼ਿਲਾਈ ਵਿਧਾਨ ਸਭਾ ਖੇਤਰ ’ਚ ਆਉਂਦਾ ਹੈ ਅਤੇ ਕਈ ਪੰਚਾਇਤਾਂ ਦੇ ਕੇਂਦਰ ਬਿੰਦੂ ’ਤੇ ਬਿਰਾਜਮਾਨ ਹੈ।
ਸ਼ਿਰਗੁਲ ਮਹਾਰਾਜ ਦਾ ਮੰਦਿਰ
ਇਥੋਂ ਦੀ ਕੁਦਰਤੀ ਸੁੰਦਰਤਾ ਅਤੇ ਮਨਮੋਹਕ ਦ੍ਰਿਸ਼ ਆਪਣੇ ਆਪ ’ਚ ਬਹੁਤ ਕੁਝ ਬਿਆਨ ਕਰਦੇ ਹਨ। ਇਥੇ ਸ਼ਿਰਗੁਲ ਮਹਾਰਾਜ (ਸ਼ਿਵ ਸ਼ੰਕਰ) ਜੀ ਦਾ ਸੁੰਦਰ ਮੰਦਿਰ ਬਿਰਾਜਮਾਨ ਹਨ, ਜੋ ਸਥਾਨਕ ਭਾਸ਼ਾ ਵਿਚ ਚਾਨਪੁਰੀਆ ਮਹਾਰਾਜ ਦੇ ਨਾਂ ਨਾਲ ਵੀ ਪ੍ਰਸਿੱਧ ਹੈ। ਜਿਥੇ ਚਾਨਪੁਰਧਾਰ ਸੜਕ ਮਾਰਗ ’ਚ ਜੋੜੇ ਜਾਣ ਤੋਂ ਬਾਅਦ ਇਥੋਂ ਦੀ ਕੁਦਰਤੀ ਸੁੰਦਰਤਾ ਅਤੇ ਧਾਰਮਿਕ ਸਥਾਨ ਦੇ ਰੂਪ ਵਿਚ ਦਿਨ-ਪ੍ਰਤੀ ਦਿਨ ਉਭਰਦਾ ਜਾ ਰਿਹਾ ਹੈ, ਉਥੇ ਸਰਕਾਰ ਨੂੰ ਅਜਿਹੇ ਸੁੰਦਰ ਅਤੇ ਧਾਰਮਿਕ ਸੈਲਾਨੀ ਥਾਂ ਨੂੰ ਹੋਰ ਵਿਕਸਿਤ ਕਰਨ ਦੀ ਬਹੁਤ ਲੋੜ ਹੈ ਤਾਂਕਿ ਆਮ ਲੋਕਾਂ ਅਤੇ ਸੈਲਾਨੀ ਨੂੰ ਹਰ ਸੰਭਵ ਸਹੂਲਤ ਮੁਹੱਈਆ ਹੋ ਸਕੇ। ਚਾਨਪੁਰਧਾਮ ’ਚ ਹਰ ਸਾਲ ਸੰਕ੍ਰਾਂਤੀ ਦੇ ਦਿਨ ਇਕ ਇਤਿਹਾਸਕ ਮੇਲਾ ਵੀ ਲੱਗਦਾ ਹੈ, ਜੋ ਧਾਰਮਿਕ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਮੇਲੇ ’ਚ ਵੱਖ-ਵੱਖ ਖੇਤਰਾਂ ’ਚ ਪੰਚਾਇਤਾਂ ਤੋਂ ਵੀ ਲੋਕ ਆਉਂਦੇ ਹਨ। ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਤੋਂ ਦੇਵ ਪਾਲਕੀਆਂ ਲਿਆਂਦੀਆਂ ਜਾਂਦੀਆਂ ਹਨ ਅਤੇ ਰਾਤ ਨੂੰ ਜਗਰਾਤਾ ਵੀ ਕੀਤਾ ਜਾਂਦਾ ਹੈ। ਰਾਤ ਭਰ ਦੇਵ ਪੂਜਾ ਵੀ ਕੀਤੀ ਜਾਂਦੀ ਹੈ ਅਤੇ ਲੋਕਾਂ ਦੀਆਂ ਮੰਨਤਾਂ ਵੀ ਪੂਰੀਆਂ ਹੁੰਦੀਆਂ ਹਨ। ਅਜਿਹੀ ਆਸਥਾ ਇਸ ਮੰਦਿਰ ਅਤੇ ਥਾਂ ਦੀ ਮੰਨੀ ਜਾਂਦੀ ਹੈ। ਚਾਨਪੁਰਧਾਰ ਸਿਰਮੌਰ ਦਾ ਸਭ ਤੋਂ ਸੁੰਦਰ ਅਤੇ ਸ਼ਾਂਤੀਪਿ੍ਰਯ ਧਾਰਮਿਕ ਸੈਲਾਨੀ ਸਥਾਨ ਹੈ, ਜਿਥੇ ਸਾਨੂੰ ਆਸਥਾ ਅਤੇ ਕੁਦਰਤੀ ਸੁੰਦਰਤਾ ਦੋਵੇਂ ਚੀਜ਼ਾਂ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਦਾ ਹੈ।
ਚਾਨਪੁਰਧਾਰ ਨਾਲ ਲੱਗਦਾ ਹੋਇਆ ਆਵਤ ਪਿੰਡ ਵੀ ਆਪਣੀ ਸੁੰਦਰਤਾ ਅਤੇ ਮਨਮੋਹਕ ਦ੍ਰਿਸ਼ਾਂ ਲਈ ਪ੍ਰਸਿੱਧ ਹੈ। ਹੁਣ ਚਾਨਪੁਰਧਾਰ ਸਿਰਮੌਰ ਦਾ ਅਜਿਹਾ ਧਾਰਮਿਕ ਸੈਲਾਨੀ ਥਾਂ ਬਣ ਕੇ ਉਭਰ ਰਿਹਾ ਹੈ, ਜਿਥੇ ਦੂਰ-ਦੂਰ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਹ ਖੇਤਰ ਆਸਥਾ ਅਤੇ ਕੁਦਰਤੀ ਸੁੰਦਰਤਾ ਦੇ ਵਿਕਾਸ ਲਈ ਬਹੁਤ ਜ਼ਰੂਰੀ ਵੀ ਹੈ।
ਚਾਨਪੁਰਧਾਰ ਨਾਲ ਲਗਦੀਆਂ ਪੰਚਾਇਤਾਂ ਜਿਵੇਂ ਮਿੱਲਾ ਪੰਚਾਇਤ, ਦਿਗਵਾ ਪੰਚਾਇਤ, ਕੋਟੀ ਪੰਚਾਇਤ, ਹੱਲਾਹ ਪੰਚਾਇਤ, ਕੁਨਹਨਟ ਪੰਚਾਇਤ ਆਦਿ ਪੰਚਾਇਤਾਂ ਦਾ ਕੇਂਦਰ ਬਿੰਦੂ ਚਾਨਪੁਰਧਾਰ ਧਾਰਮਿਕ ਸੈਲਾਨੀ ਥਾਂ ਹੈ। ਮੌਜੂਦਾ ਚਾਨਪੁਰਧਾਰ ਦੀ ਪਛਾਣ ਸੂਬਾ ਪੱਧਰ ਦੇ ਸੈਲਾਨੀ ਥਾਂ ਦੇ ਰੂਪ ’ਚ ਵਧਦੀ ਜਾ ਰਹੀ ਹੈ।
ਇਥੋਂ ਦਾ ਮਾਹੌਲ ਬਹੁਤ ਹੀ ਸੁਖਾਵਾਂ ਤੇ ਅਧਿਆਤਮਿਕਤਾ ਪੱਖੋਂ ਸ਼ਾਂਤੀ ਭਰਿਆ ਹੈ। ਮੌਸਮ ਅਕਸਰ ਸਰਦ ਰੁੱਤ ਭਰਿਆ ਹੀ ਰਹਿੰਦਾ ਹੈ। ਇਥੇ ਬਹੁਤਾ ਸਮਾਂ ਪਹਾੜੀਆਂ ਸਫੈਦ ਚਾਦਰ (ਬਰਫ) ਨਾਲ ਹੀ ਢਕੀਆਂ ਰਹਿੰਦੀਆਂ ਹਨ, ਜੋ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਇਥੋਂ ਦਾ ਅਨੁਕੂਲ ਵਾਤਾਵਰਣ ਨਵੀਂ ਊਰਜਾ ਅਤੇ ਉਮੰਗ ਪ੍ਰਦਾਨ ਕਰਦਾ ਹੈ। ਚਾਨਪੁਰਧਾਰ ਵਿਚ ਦੇਵਦਾਰ ਦੇ ਰੁੱਖ ਅਤੇ ਛੋਟੀਆਂ-ਛੋਟੀਆਂ ਪਹਾੜੀਆਂ ਆਪਣੇ ਆਪ ’ਚ ਬਹੁਤ ਹੀ ਸੁਖਦ ਅਨੁਭਵ ਪ੍ਰਦਾਨ ਕਰਦੀਆਂ ਹਨ। ਸੈਲਾਨੀਆਂ ਲਈ ਇਹ ਸ਼ਾਂਤ ਤੇ ਮਨਮੋਹਕ ਵਾਤਾਵਰਣ ਦੇ ਨਾਲ ਹੀ ਇਕ ਵਧੀਆ ਧਾਰਮਿਕ ਮੰਦਿਰ ਤੇ ਹੋਰ ਥਾਵਾਂ ਦੇ ਰੂਪ ਵਿਚ ਕਾਫੀ ਮੰਨਿਆ ਜਾ ਰਿਹਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਵਿਆਹੁਤਾ ਜ਼ਿੰਦਗੀ 'ਚ ਸਫਲਤਾ ਪਾਉਣ ਲਈ ਬੁੱਧਵਾਰ ਨੂੰ ਇਸ ਖ਼ਾਸ ਵਿਧੀ ਨਾਲ ਕਰੋ ਗਣੇਸ਼ ਜੀ ਦੀ ਪੂਜਾ
NEXT STORY