ਜਲੰਧਰ (ਖੁਰਾਣਾ)-ਜਲੰਧਰ ਦਾ ਇਤਿਹਾਸਕ ਬਰਲਟਨ ਪਾਰਕ, ਜੋ ਕਦੇ ਸ਼ਹਿਰ ਦਾ ਮਾਣ ਅਤੇ ਖੇਡ ਪ੍ਰੇਮੀਆਂ ਦਾ ਕੇਂਦਰ ਸੀ, ਪਿਛਲੇ ਕਈ ਸਾਲਾਂ ਤੋਂ ਇਕ ਵੱਡੇ ਵਿਵਾਦ ਦੇ ਕੇਂਦਰ ਹੈ। ਇਕ ਪਾਸੇ, ਉੱਥੇ 77 ਕਰੋੜ ਰੁਪਏ ਦੀ ਲਾਗਤ ਨਾਲ ਇਕ ਅਤਿ-ਆਧੁਨਿਕ ਸਪੋਰਟਸ ਹੱਬ ਦੀ ਉਸਾਰੀ ਚੱਲ ਰਹੀ ਹੈ ਅਤੇ ਦੂਜੇ ਪਾਸੇ ਨਗਰ ਨਿਗਮ ਨੇ ਗੁਲਾਬ ਦੇਵੀ ਹਸਪਤਾਲ ਅਤੇ ਸੁਰਜੀਤ ਹਾਕੀ ਸਟੇਡੀਅਮ ਦੇ ਸਾਹਮਣੇ ਉਸੇ ਕੰਪਲੈਕਸ ਵਿਚ ਇਕ ਵਿਸ਼ਾਲ ਕੂੜਾ ਡੰਪ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਡੰਪਿੰਗ ਸਾਈਟ ਦੇ ਨਿਰਮਾਣ ’ਤੇ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਉਣ ਦਾ ਅਨੁਮਾਨ ਹੈ ਪਰ ਇਸ ਨਾਲ ਸਥਾਨਕ ਨਿਵਾਸੀਆਂ, ਵਾਤਾਵਰਣ ਪ੍ਰੇਮੀਆਂ ਅਤੇ ਖੇਡ ਪ੍ਰੇਮੀਆਂ ਵਿਚ ਰੋਸ ਦੀ ਲਹਿਰ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਕਾਰਨ ਤਬਾਹੀ! ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਏ ਸਖ਼ਤ ਹੁਕਮ
ਨਗਰ ਨਿਗਮ ਦੀ ਯੋਜਨਾ ਅਨੁਸਾਰ ਇਸ ਡੰਪਿੰਗ ਸਾਈਟ ਤੋਂ ਕੂੜੇ ਨਾਲ ਭਰੇ ਟਰੱਕ ਹਰ ਰੋਜ਼ ਬਰਲਟਨ ਪਾਰਕ ਵਿਚ ਦਾਖ਼ਲ ਹੋਣਗੇ। ਇਸ ਸਬੰਧੀ ਪ੍ਰਦਰਸ਼ਨ ਕਰ ਰਹੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਿਗਮ ਦੇ ਜ਼ਿਆਦਾਤਰ ਟਰੱਕਾਂ ਨੂੰ ਢੱਕਿਆ ਨਹੀਂ ਜਾਵੇਗਾ, ਜਿਸ ਕਾਰਨ ਕੂੜਾ ਸੜਕਾਂ ’ਤੇ ਖਿਲਰ ਜਾਵੇਗਾ, ਬਦਬੂ ਫੈਲੇਗੀ ਅਤੇ ਸਪੋਰਟਸ ਹੱਬ ਦਾ ਮਾਹੌਲ ਪੂਰੀ ਤਰ੍ਹਾਂ ਖਰਾਬ ਹੋ ਜਾਵੇਗਾ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਪ੍ਰਦੂਸ਼ਣ ਦਾ ਸੁਰਜੀਤ ਹਾਕੀ ਸਟੇਡੀਅਮ ਤੇ ਆਲੇ ਦੁਆਲੇ ਦੇ ਖੇਡ ਮੈਦਾਨਾਂ ’ਤੇ ਗੰਭੀਰ ਪ੍ਰਭਾਵ ਪਵੇਗਾ, ਜਿਸ ਨਾਲ ਖਿਡਾਰੀਆਂ ਦੀ ਸਿਹਤ ਨੂੰ ਖ਼ਤਰਾ ਹੋ ਸਕਦਾ ਹੈ। ਬਰਲਟਨ ਪਾਰਕ ਦੇ ਆਲੇ ਦੁਆਲੇ ਵਸਣ ਵਾਲੀਆਂ ਕਾਲੋਨੀਆਂ ਦੇ ਵਸਨੀਕਾਂ ਨੇ ਵੀ ਇਸ ਯੋਜਨਾ ਦਾ ਸਖ਼ਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੰਪ ਨਾ ਸਿਰਫ਼ ਪਾਰਕ ਦੀ ਸੁੰਦਰਤਾ ਨੂੰ ਤਬਾਹ ਕਰੇਗਾ ਸਗੋਂ ਆਲੇ ਦੁਆਲੇ ਦੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰੇਗਾ, ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਸੋਮਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਕੂਲ
ਮਾਮਲਾ ਹਾਈਕੋਰਟ ਪਹੁੰਚਿਆ, ਮਾਣਹਾਣੀ ਦੀ ਤਲਵਾਰ ਲਟਕੀ
ਬਰਲਟਨ ਪਾਰਕ ਵੈੱਲਫੇਅਰ ਸੋਸਾਇਟੀ ਨੇ ਇਸ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੱਕ ਪਹੁੰਚ ਕੀਤੀ ਹੈ। ਸੋਸਾਇਟੀ ਦੇ ਜਨਰਲ ਸਕੱਤਰ ਹਰੀਸ਼ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਨੇ ਪਹਿਲਾਂ ਦਰੱਖਤਾਂ ਦੀ ਕਟਾਈ ਸਬੰਧੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ, ਜਿਸ ਕਾਰਨ ਨਿਗਮ ਵਿਰੁੱਧ ਪਹਿਲਾਂ ਹੀ ਮਾਣਹਾਨੀ ਦਾ ਮਾਮਲਾ ਚੱਲ ਰਿਹਾ ਹੈ, ਇਸ ਮਾਮਲੇ ’ਤੇ ਮੰਗਲਵਾਰ ਨੂੰ ਹਾਈ ਕੋਰਟ ਵਿਚ ਸੁਣਵਾਈ ਹੋਣੀ ਹੈ।
ਹੁਣ ਕੂੜਾ ਡੰਪ ਬਣਾਉਣ ਦੀ ਯੋਜਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰੀਸ਼ ਸ਼ਰਮਾ ਨੇ ਕਿਹਾ ਕਿ ਸੋਸਾਇਟੀ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਕਿ ਨਿਗਮ ਨੇ ਪੁਰਾਣੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ। ਨਿਗਮ ਨੇ ਖੁਦ ਅਦਾਲਤ ਵਿਚ ਹਲਫ਼ਨਾਮਾ ਦਿੱਤਾ ਹੈ ਕਿ ਬਿਨਾਂ ਸਹੀ ਪ੍ਰਵਾਨਗੀ ਦੇ ਉੱਥੇ ਕੋਈ ਵੀ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਜਾਵੇਗਾ ਪਰ ਡੰਪ ਬਣਾਉਣ ਲਈ ਵੀ ਕੋਈ ਪ੍ਰਵਾਨਗੀ ਨਹੀਂ ਲਈ ਗਈ।
ਇਹ ਵੀ ਪੜ੍ਹੋ: ਜਲੰਧਰ ਰੇਲਵੇ ਸਟੇਸ਼ਨ 'ਤੇ ਮਚੀ ਹਫ਼ੜਾ-ਦਫ਼ੜੀ! ਟਰੇਨ 'ਚ ਨਿਹੰਗ ਬਾਣੇ 'ਚ ਆਏ ਮੁੰਡਿਆਂ ਨੇ ਕਰ 'ਤਾ ਵੱਡਾ ਕਾਂਡ
ਵਿਰੋਧੀ ਧਿਰ ਨੇ ਖੋਲ੍ਹਿਆ ਹੋਇਆ ਹੈ ਮੋਰਚਾ, ਕੀ ਸੱਤਾਧਾਰੀ ਪਾਰਟੀ ਚੋਣ ਮਾਹੌਲ ਵਿਚ ਜਨਤਾ ਦਾ ਵਿਰੋਧ ਝੱਲ ਸਕੇਗੀ?
ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ’ਤੇ ਸਰਕਾਰ ਨੂੰ ਘੇਰਨ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ। ਭਾਜਪਾ ਨੇਤਾ ਕੇ. ਡੀ. ਭੰਡਾਰੀ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਬਰਲਟਨ ਪਾਰਕ ਸ਼ਹਿਰ ਦੀ ਵਿਰਾਸਤ ਹੈ। ਇਸ ਨੂੰ ਕੂੜੇ ਦੇ ਡੰਪ ਵਿਚ ਬਦਲਣ ਦੀ ਇਜਾਜ਼ਤ ਕਿਸੇ ਵੀ ਕੀਮਤ ’ਤੇ ਨਹੀਂ ਦਿੱਤੀ ਜਾਵੇਗੀ। ਇਸ ਯੋਜਨਾ ਦਾ ਜਨਤਾ ਦੇ ਨਾਲ ਮਿਲ ਕੇ ਸਖ਼ਤ ਵਿਰੋਧ ਕੀਤਾ ਜਾਵੇਗਾ। ਭੰਡਾਰੀ ਨੇ ਨਿਗਮ ’ਤੇ ਸਥਾਨਕ ਲੋਕਾਂ ਦੀ ਸਹਿਮਤੀ ਤੇ ਵਾਤਾਵਰਣ ਸਬੰਧੀ ਪ੍ਰਵਾਨਗੀ ਤੋਂ ਬਿਨਾਂ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਦਾ ਦੋਸ਼ ਲਾਇਆ। ਇਸ ਮੁੱਦੇ ’ਤੇ ਵਾਤਾਵਰਣ ਪ੍ਰੇਮੀਆਂ ਨੇ ਵੀ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਰਲਟਨ ਪਾਰਕ ਸ਼ਹਿਰ ਦਾ ਇਕੋ-ਇਕ ਵੱਡਾ ਹਰਿਆ-ਭਰਿਆ ਖੇਤਰ ਹੈ, ਜੋ ਨਾ ਸਿਰਫ਼ ਖੇਡਾਂ ਦੀਆਂ ਗਤੀਵਿਧੀਆਂ ਲਈ ਸਗੋਂ ਵਾਤਾਵਰਣ ਸੰਤੁਲਨ ਲਈ ਵੀ ਮਹੱਤਵਪੂਰਨ ਹੈ। ਕੂੜਾ ਡੰਪ ਬਣਾਉਣ ਨਾਲ ਪਾਰਕ ਦੀ ਹਰਿਆਲੀ ਨੂੰ ਗੰਭੀਰ ਨੁਕਸਾਨ ਹੋਵੇਗਾ।
ਉਨ੍ਹਾਂ ਮੰਗ ਕੀਤੀ ਕਿ ਨਿਗਮ ਇਸ ਯੋਜਨਾ ਨੂੰ ਤੁਰੰਤ ਰੱਦ ਕਰੇ ਅਤੇ ਕੂੜਾ ਡੰਪ ਲਈ ਇਕ ਵਿਕਲਪਿਕ ਜਗ੍ਹਾ ਲੱਭੇ। ਹੁਣ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੇ ਅਗਲੇ ਫੈਸਲੇ ’ਤੇ ਹਨ। ਸਵਾਲ ਇਹ ਹੈ ਕਿ ਕੀ ਨਗਰ ਨਿਗਮ ਡੰਪਿੰਗ ਸਾਈਟ ਦੀ ਆਪਣੀ ਯੋਜਨਾ ਨੂੰ ਲਾਗੂ ਕਰ ਸਕੇਗਾ, ਜਾਂ ਕੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਸਪੋਰਟਸ ਹੱਬ ਦਾ ਸੁਫ਼ਨਾ ਇਕ ਵਾਰ ਫਿਰ ਚਕਨਾਚੂਰ ਹੋ ਜਾਵੇਗਾ? ਸਥਾਨਕ ਨਿਵਾਸੀਆਂ ਅਤੇ ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਇਸ ਯੋਜਨਾ ਨੂੰ ਵਾਪਸ ਨਹੀਂ ਲੈਂਦਾ ਤਾਂ ਉਹ ਸੜਕਾਂ ’ਤੇ ਉਤਰਨ ਤੇ ਵਿਰੋਧ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਾਨਾ-ਨਾਨੀ ਨੇ ਦੋਹਤੀ ਦਾ ਕੀਤਾ ਕਤਲ, ਵਜ੍ਹਾ ਕਰੇਗੀ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਮੂ ਰੂਟ ਦੀਆਂ ਟਰੇਨਾਂ ਪ੍ਰਭਾਵਿਤ : ਵੈਸ਼ਨੋ ਦੇਵੀ ਵੰਦੇ ਭਾਰਤ ਸਵਾ 3 ਘੰਟੇ ਲੇਟ, ਕਈ ਟਰੇਨਾਂ ਨੂੰ ਕੈਂਟ ਸਟੇਸ਼ਨ ਤੋਂ ਵਾਪਸ ਭੇਜਿਆ
NEXT STORY