ਜਲੰਧਰ - ਹਰ ਸਾਲ ਹਰੇਕ ਮਹੀਨੇ ਕੋਈ ਨਾ ਕਈ ਵਰਤ ਅਤੇ ਤਿਉਹਾਰ ਆਉਂਦਾ ਹੀ ਰਹਿੰਦਾ ਹੈ। ਬਾਕੀ ਮਹੀਨਿਆਂ ਵਾਂਗ ਨਵੰਬਰ ਦੇ ਮਹੀਨੇ ਵਿੱਚ ਵੀ ਕਈ ਖ਼ਾਸ ਵਰਤ ਅਤੇ ਤਿਉਹਾਰ ਆ ਰਹੇ ਹਨ, ਜਿਸ ਦਾ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਵੰਬਰ ਦੇ ਮਹੀਨੇ ਕਰਵਾਚੌਥ, ਦਿਵਾਲੀ ਸਣੇ ਹੋਰ ਕਿਹੜੇ-ਕਿਹੜੇ ਖ਼ਾਸ ਦਿਨ ਆ ਰਹੇ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੇ....
1 ਨਵੰਬਰ : ਬੁੱਧਵਾਰ :- ਕਰਵਾ ਚੌਥ ਵਰਤ, ਸੰਕਟ ਨਾਸ਼ਕ ਸ਼੍ਰੀ ਗਣੇਸ਼ ਚਤੁਰਥੀ ਵਰਤ ਚੰਦਰਮਾ ਰਾਤ 8 ਵੱਜ ਕੇ 15 ਮਿੰਟ ’ਤੇ ਉਦੈ ਹੋਵੇਗਾ, ਕਰਕ ਚਤੁਰਥੀ ਵਰਤ, ਦਸ਼ਰਥ ਚਤੁੱਰਥੀ, ਪੰਜਾਬ ਦਿਵਸ, ਹਰਿਆਣਾ ਦਿਵਸ।
3 ਨਵੰਬਰ : ਸ਼ੁੱਕਰਵਾਰ :- ਸਕੰਧ ਸ਼ਸਠੀ ਵਰਤ, ਕੋਕਿਲਾ ਸ਼ਸਠੀ।
4 ਨਵੰਬਰ : ਸ਼ਨੀਵਾਰ :- ਅਹੋਈ ਅਸ਼ਟਮੀ ਵਰਤ (ਸਪਤਮੀ ਤਿੱਥੀ ਵਿੱਚ)।
5 ਨਵੰਬਰ : ਐਤਵਾਰ :- ਸ਼੍ਰੀ ਰਾਧਾ ਅਸ਼ਟਮੀ, ਅਹੋਈ ਅਸ਼ਟਮ ਵਰਤ, ਮਾਸਿਕ ਕਾਲ ਅਸ਼ਟਮੀ ਵਰਤ, ਸ਼੍ਰੀ ਰਾਧਾਕੁੰਡ ਇਸ਼ਨਾਨ (ਮਥੁਰਾ)।
6 ਨਵੰਬਰ : ਸੋਮਵਾਰ :- ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਏ ਦਿਵਸ।
10 ਨਵੰਬਰ : ਸ਼ੁੱਕਰਵਾਰ :- ਪ੍ਰਦੋਸ਼ ਵਰਤ, ਸ਼ਿਵ ਤਿਰੌਦਸ਼ੀ ਵਰਤ, ਧਨ ਤਿਰੌਦਸ਼ੀ ਪਰਵ ਦੁਪਹਿਰ 12 ਵੱਜ ਕੇ 36 ਮਿੰਟ ਤੋਂ ਬਾਅਦ।
11 ਨਵੰਬਰ : ਸ਼ਨੀਵਾਰ :- ਭਗਵਾਨ ਸ਼੍ਰੀ ਰਾਮ ਜੀ ਦੇ ਭਗਤ ਹਨੂੰਮਾਨ ਜੀ ਦਾ ਜਨਮ ਉਤਸਵ (ਉੱਤਰ ਭਾਰਤ) ਸ਼੍ਰੀ ਧਨਵੰਤਰੀ ਜੀ ਦੀ ਜਯੰਤੀ, ਧਨ ਤੇਰਸ, ਧਨ ਤਿਰੰਦਸੀ, ਮਾਸਿਕ ਸ਼ਿਵਰਾਤਰੀ ਵਰਤ, ਸ਼ਿਵ ਚਤੁਰਸ਼ੀ ਵਰਤ, ਮੇਲਾ ਮਾਤਾ ਸ਼੍ਰੀ ਕਾਲੀ ਬਾੜ੍ਹੀ (ਸ਼ਿਮਲਾ, ਹਿ.ਪ੍ਰ.),
12 ਨਵੰਬਰ : ਐਤਵਾਰ :-ਦੀਵਾਲੀ ਦਾ ਤਿਉਹਾਰ, ਸ਼੍ਰੀ ਮਹਾਲਕਸ਼ਮੀ-ਸ਼੍ਰੀ ਗਣੇਸ਼-ਸ਼੍ਰੀ ਸਰਸਵਤੀ ਦੇਵੀ ਅਤੇ ਕੁਬੇਰ ਜੀ ਦੀ ਪੂਜ਼ਾ ਸ਼ਾਮ ਸਮੇਂ ਧਾਰਮਿਕ ਅਸਥਾਨਾਂ ’ਤੇ ਦੀਵੇ ਆਦਿ ਜਗਾਉਣੇ। ਨਰਕ ਚਤੁਰਸ਼ੀ ਵਰਤ, ਨਰਕ ਚੌਦਸ਼, ਸ਼੍ਰੀ ਕਮਲਾ ਜਯੰਤੀ, ਸ਼੍ਰੀ ਪਦਮ ਪ੍ਰਭੂ ਜਯੰਤੀ (ਜੈਨ)।
13 ਨਵੰਬਰ : ਸੋਮਵਾਰ :- ਇਸ਼ਨਾਨ ਦਾਨ ਆਦਿ ਦੀ ਕੱਤਕ ਅਮਾਵਸ, ਸੋਮਵਤੀ ਅਮਾਵਸ, ਤੀਰਥ ਇਸ਼ਨਾਨ ਅਤੇ ਗੰਗਾ ਜੀ ਦੇ ਇਸ਼ਨਾਨ ਦਾ ਖਾਸ ਮਹੱਤਵ ਹੈ, ਸ਼੍ਰੀ ਵਿਸ਼ਵਕਰਮਾ ਡੇਅ (ਪੰਜਾਬ), ਸਵਾਮੀ ਸ਼੍ਰੀ ਮਹਾਵੀਰ ਜੀ (ਜੈਨ) ਅਤੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦਾ ਨਿਰਵਾਣ ਦਿਵਸ, ਰਿਸ਼ੀ ਬੋਧ-ਉਤਸ, ਸਵਾਮੀ ਸ਼੍ਰੀ ਰਾਮ ਤੀਰਥ ਜੀ ਦਾ ਜਨਮ ਅਤੇ ਨਿਰਵਾਣ ਦਿਵਸ, ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਯੰਤੀ।
14 ਨਵੰਬਰ : ਮੰਗਲਵਾਰ :- ਅੰਨਕੂਟ, ਗੋਵਰਧਨ ਪੂਜਾ, ਬਲੀ ਪੂਜਾ, ਗੋਕ੍ਰੀੜ੍ਹਾ, ਗਊ ਪੂਜਾ, ਕੱਤਕ ਸ਼ੁਕਲ ਪੱਥ ਸ਼ੁਰੂ, ਨਹਿਰੂ ਜਨਮ ਦਿਵਸ, ਸ਼੍ਰੀ ਕਾਲੀਦਾਸ ਜੀ ਦੀ ਜਯੰਤੀ, ਬਾਲ ਦਿਵਸ, ਚੰਦ੍ਰ ਦਰਸ਼ਨ, ਸ਼੍ਰੀ ਵੀਰ ਸੰਮਤ 2550 ਸ਼ੁਰੂ (ਜੈਨ)।
15 ਨਵੰਬਰ : ਬੁੱਧਵਾਰ :- ਭਾਈ ਦੂਜ, ਟਿੱਕਾ, ਯਮਦੂਜ, ਯਮੁਨਾ ਇਸ਼ਨਾਨ, ਅਚਾਰੀਆ ਸ਼੍ਰੀ ਤੁਲਸੀ ਜੀ ਦਾ ਜਨਮ ਦਿਵਸ (ਜੈਨ), ਚਿੱਤ੍ਰਗੁਪਤ ਪੂਜਾ, ਮੁਸਲਮਾਨੀ ਮਹੀਨਾ ਜਮਦ-ਉੱਲ-ਅਵੱਲ ਸ਼ੁਰੂ।
16 ਨਵੰਬਰ : ਵੀਰਵਾਰ :- ਅੱਧੀ ਰਾਤ ਨੂੰ 1 ਵੱਜ ਕੇ 18 ਮਿੰਟਾਂ ’ਤੇ ਸੂਰਜ ਬ੍ਰਿਸ਼ਚਿਕ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਸੂਰਜ ਦੀ ਬ੍ਰਿਸ਼ਚਿਕ ਸੰਕ੍ਰਾਂਤੀ ਅਤੇ ਮੱਘਰ ਦਾ ਮਹੀਨਾ ਸ਼ੁਰੂ, ਬ੍ਰਿਸ਼ਚਿਕ ਸੰਗ੍ਰਾਂਦ-ਮੱਘਰ ਦੀ ਸੰਗ੍ਰਾਂਦ ਦਾ ਪੁੰਨਕਾਲ ਅਗਲੇ ਦਿਨ ਦੁਪਹਿਰ ਤੱਕ ਹੈ, ਸਿਧੀ ਵਿਣਾਇਕ ਸ਼੍ਰੀ ਗਣੇਸ਼ ਚੌਥ ਵਰਤ, ਸੂਰਜ ਸ਼ੱਸ਼ਠੀ ਵਰਤ ਦਾ ਪਹਿਲਾ ਦਿਨ, ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਵਸ।
17 ਨਵੰਬਰ : ਸ਼ੁੱਕਰਵਾਰ :- ਮੱਘਰ ਸੰਗ੍ਰਾਂਦ ਦਾ ਪੁੰਨ ਸਮਾਂ ਦੁਪਹਿਰ ਤੱਕ ਹੈ, ਲਾਲਾ ਲਾਜਪਤ ਰਾਏ ਜੀ ਦਾ ਬਲੀਦਾਨ ਦਿਵਸ।
18 ਨਵੰਬਰ : ਸ਼ਨੀਵਾਰ :- ਪਾਂਡਵ ਪੰਚਮੀ, ਗਿਆਨ ਪੰਚਮੀ (ਜੈਨ), ਜਯਾ ਪੰਚਮੀ, ਸੁਭਾਗ ਪੰਚਮੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਏ ਦਿਵਸ।
20 ਨਵੰਬਰ : ਸੋਮਵਾਰ :- ਸ਼੍ਰੀ ਦੁਰਗਾ ਅਸ਼ਟਮੀ ਵਰਤ, ਗੋਪ ਅਸ਼ਟਮੀ, ਤੀਰਥ ਰਾਜ ਮੇਲਾ ਸ਼੍ਰੀ ਪੁਸ਼ਕਰ ਜੀ ਸ਼ੁਰੂ (ਰਾਜਸਥਾਨ), ਸਵੇਰੇ 10 ਵੱਜ ਕੇ 8 ਮਿੰਟ ’ਤੇ ਪੰਚਕ ਸ਼ੁਰੂ।
21 ਨਵੰਬਰ : ਮੰਗਲਵਾਰ :- ਸਤਿਗੁਰੂ ਸ਼੍ਰੀ ਜਗਜੀਤ ਸਿੰਘ ਜੀ ਮਹਾਰਾਜ ਦਾ ਜਨਮ ਦਿਵਸ (ਨਾਮਧਾਰੀ ਪਰਵ)।
22 ਨਵੰਬਰ : ਬੁੱਧਵਾਰ :- ਸੂਰਜ ‘ਸਾਇਨ’ ਧਨ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਰਾਸ਼ਟ੍ਰੀਯ ਮਹੀਨਾ ਮੱਘਰ ਸ਼ੁਰੂ, ਮੇਲਾ ਸ਼੍ਰੀ ਅਚਲੇਸ਼ਵਰ ਮਹਾਦੇਵ (ਬਟਾਲਾ)।
23 ਨਵੰਬਰ : ਵੀਰਵਾਰ :- ਦੇਵ ਪ੍ਰਥੋਧਿਨੀ (ਹਰੀ ਪ੍ਰਥੋਧਿਨੀ) ਇਕਾਦਸ਼ੀ ਵਰਤ, ਸ਼੍ਰੀ ਤੁਲਸੀ ਵਿਵਾਹ ਸ਼ੁਰੂ, ਮੇਲਾ ਸ਼੍ਰੀ ਕਪਾਲ ਮੋਚਨ ਜੀ (ਹਰਿਆਣਾ) ਸ਼ੁਰੂ, ਸ਼੍ਰੀ ਸੱਤਯ ਸਾਈਂ ਬਾਬਾ ਜੀ ਦਾ ਜਨਮ ਦਿਨ ਉਤਸਵ।
24 ਨਵੰਬਰ : ਸ਼ੁੱਕਰਵਾਰ :- ਹਰੀ ਪ੍ਰਬੋਧ ਉਤਸਵ, ਮੇਲਾ ਸ਼੍ਰੀ ਰੇਨੂੰਕਾ ਜੀ (ਨਾਹਨ, ਹਿ.ਪ੍ਰ.), ਤੁਲਸੀ ਵਿਵਾਹ-ਉਤਸਵ, ਗਰੁੜ੍ਹ ਦਵਾਦਸ਼ੀ, ਸ਼ਾਮ 4 ਵੱਜ ਕੇ 1 ਮਿੰਟ ’ਤੇ ਪੰਚਕ ਸਮਾਪਤ, ਸ਼ਹੀਦੀ ਦਿਵਸ ਭਾਈ ਮਤੀਦਾਸ ਜੀ ਅਤੇ ਭਾਈ ਸਤੀਦਾਸ ਜੀ।
25 ਨਵੰਬਰ : ਸ਼ਨੀਵਾਰ :- ਸ਼ਨੀ ਪ੍ਰਦੋਸ਼ ਵਰਤ, ਸ਼ਿਵ ਪ੍ਰਦੋਸ਼ ਵਰਤ (ਸ਼ਿਵ ਤਿਰੌਦਸ਼ੀ ਵਰਤ), ਸ਼੍ਰੀ ਵੈਕੁੰਠ ਚੌਦਸ਼ ਵਰਤ, ਸ਼੍ਰੀ ਮਹਾ ਵਿਸ਼ਨੂੰ ਪੂਜਾ।
26 ਨਵੰਬਰ : ਐਤਵਾਰ :- ਸ਼੍ਰੀ ਸਤਿ-ਨਾਰਾਇਣ ਵਰਤ, ਤ੍ਰਿਪੁਰ-ਉਤਸਵ, ਸ਼੍ਰੀ ਕਾਸ਼ੀ ਵਿਸ਼ਵਾਨਾਥ ਪ੍ਰਤਿਸ਼ਠਾ ਦਿਵਸ।
27 ਨਵੰਬਰ : ਸੋਮਵਾਰ :- ਇਸ਼ਨਾਨ ਦਾਨ ਆਦਿ ਦੀ ਕੱਤਕ ਦੀ ਪੂਰਨਮਾਸ਼ੀ, ਪਹਿਲੀ ਪਾਤਿਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ (ਪ੍ਰਕਾਸ਼) ਉਤਸਵ, ਮੇਲਾ ਸ਼੍ਰੀ ਕਪਾਲ ਮੋਚਨ ਜੀ (ਜਗਾਧਰੀ-ਹਰਿਆਣਾ)
28 ਨਵੰਬਰ : ਮੰਗਲਵਾਰ :- ਮੱਘਰ ਕ੍ਰਿਸ਼ਨ ਪੱਖ ਸ਼ੁਰੂ, ਭਾਈ ਮਰਦਾਨਾ ਜੀ ਦੀ ਬਰਸੀ।
30 ਨਵੰਬਰ : ਵੀਰਵਾਰ :- ਸੰਕਟ ਨਾਸ਼ਕ ਸ਼੍ਰੀ ਗਣੇਸ਼ ਚੌਥ ਵਰਤ, ਚੰਦ੍ਰਮਾ ਰਾਤ 7 ਵੱਜ ਕੇ 56 ਮਿੰਟ ’ਤੇ ਉਦੈ ਹੋਵੇਗਾ।
—ਪੰਡਿਤ ਕੁਲਦੀਪ ਸ਼ਰਮਾ ਜੋਤਿਸ਼ੀ
Vastu Tips : ਗਲਤ ਦਿਸ਼ਾ ਵਿਚ ਰੱਖੀਆਂ ਚਾਬੀਆਂ ਬਣ ਸਕਦੀਆਂ ਹਨ ਘਰ 'ਚ ਉਲਝਣਾਂ ਦਾ ਕਾਰਨ
NEXT STORY