ਨਵੀਂ ਦਿੱਲੀ- ਬਹੁਤ ਸਾਰੇ ਲੋਕਾਂ ਨੂੰ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਲੋੜੀਂਦੇ ਨਤੀਜੇ ਨਹੀਂ ਮਿਲਦੇ। ਅਜਿਹੇ 'ਚ ਉਨ੍ਹਾਂ ਨੂੰ ਅਕਸਰ ਪੈਸੇ ਦੀ ਚਿੰਤਾ ਰਹਿੰਦੀ ਹੈ। ਵਾਸਤੂ ਅਨੁਸਾਰ ਸਾਡੇ ਆਲੇ-ਦੁਆਲੇ ਅਤੇ ਕੁਝ ਚੀਜ਼ਾਂ ਦਾ ਸਾਡੇ 'ਤੇ ਚੰਗਾ ਅਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਘਰ 'ਚ ਕੁਝ ਚੀਜ਼ਾਂ ਰੱਖਣ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ। ਘਰ 'ਚ ਖੁਸ਼ਹਾਲੀ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੋਣ ਨਾਲ ਸਫਲਤਾ ਅਤੇ ਤਰੱਕੀ ਦਾ ਰਾਹ ਖੁੱਲ੍ਹਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...
ਚਾਂਦੀ ਦਾ ਸਿੱਕਾ
ਜੇਕਰ ਤੁਹਾਨੂੰ ਆਪਣੀ ਮਿਹਨਤ ਦਾ ਪੂਰਾ ਫਲ ਨਹੀਂ ਮਿਲ ਰਿਹਾ ਹੈ ਤਾਂ ਘਰ ਦੀ ਉੱਤਰ ਦਿਸ਼ਾ 'ਚ ਕੱਚ ਦੇ ਕਟੋਰੇ 'ਚ ਚਾਂਦੀ ਦਾ ਸਿੱਕਾ ਰੱਖੋ।
ਚਾਂਦੀ ਦਾ ਕੱਛੂ
ਕਾਰੋਬਾਰ ਅਤੇ ਨੌਕਰੀ ਵਿੱਚ ਤਰੱਕੀ ਪ੍ਰਾਪਤ ਕਰਨ ਲਈ ਘਰ ਦੀ ਉੱਤਰ ਦਿਸ਼ਾ ਵਿੱਚ ਚਾਂਦੀ ਦਾ ਕੱਛੂ ਰੱਖੋ। ਇਸ ਦੇ ਨਾਲ ਹੀ ਸਮੇਂ-ਸਮੇਂ 'ਤੇ ਇਸ ਨੂੰ ਸਾਫ਼ ਕਰੋ।
ਗਣੇਸ਼ ਜੀ ਅਤੇ ਲਕਸ਼ਮੀ ਜੀ ਦੀ ਮੂਰਤੀ
ਘਰ ਦੇ ਪੂਰਬ-ਉੱਤਰ ਕੋਨੇ 'ਚ ਗਣੇਸ਼ ਜੀ ਅਤੇ ਦੇਵੀ ਲਕਸ਼ਮੀ ਦੀ ਮੂਰਤੀ ਸਥਾਪਿਤ ਕਰੋ। ਇਸ ਦੇ ਨਾਲ ਹੀ ਰੋਜ਼ਾਨਾ ਇਨ੍ਹਾਂ ਦੀ ਪੂਜਾ ਕਰੋ।
ਆਂਵਲਾ ਅਤੇ ਤੁਲਸੀ ਦਾ ਪੌਦਾ
ਘਰ ਵਿੱਚ ਆਂਵਲਾ ਅਤੇ ਤੁਲਸੀ ਦਾ ਪੌਦਾ ਲਗਾਉਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ। ਇਸ ਨਾਲ ਘਰ 'ਚ ਖੁਸ਼ਹਾਲੀ, ਬਰਕਤ ਅਤੇ ਸੁੱਖ-ਸਮਰਿੱਧੀ ਦਾ ਵਾਸ ਹੁੰਦਾ ਹੈ। ਇਸ ਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ।
ਨੀਲਾ ਪਿਰਾਮਿਡ
ਡਰਾਇੰਗ ਰੂਮ ਦੀ ਉੱਤਰ ਦਿਸ਼ਾ ਵਿੱਚ ਨੀਲਾ ਪਿਰਾਮਿਡ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਹ ਭੋਜਨ ਅਤੇ ਧਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਸ ਦੇ ਨਾਲ ਹੀ ਪਰਿਵਾਰਿਕ ਮੈਂਬਰ ਦਰਮਿਆਨ ਪਿਆਰ ਵਧਾਉਂਦਾ ਹੈ।
ਪਾਣੀ ਦੀ ਟੈਂਕੀ
ਵਾਸਤੂ ਅਨੁਸਾਰ ਘਰ ਦੀ ਪਾਣੀ ਵਾਲੀ ਟੈਂਕੀ ਵੀ ਆਰਥਿਕ ਹਾਲਤ ਨੂੰ ਸੁਧਾਰਨ ਦਾ ਕੰਮ ਕਰਦੀ ਹੈ। ਅਜਿਹੇ 'ਚ ਇਸ ਨੂੰ ਹਮੇਸ਼ਾ ਘਰ ਦੀ ਉੱਤਰ ਦਿਸ਼ਾ 'ਚ ਰੱਖੋ। ਜੇਕਰ ਪਾਣੀ ਦੀ ਟੈਂਕੀ ਤੁਹਾਡੇ ਘਰ ਦੇ ਅੰਦਰ ਹੈ, ਤਾਂ ਤੁਸੀਂ ਉਸ ਵਿੱਚ ਚਾਂਦੀ ਦਾ ਸਿੱਕਾ ਜਾਂ ਕੱਛੂਆ ਪਾਓ।
ਇਸ ਦਿਸ਼ਾ ਵਿੱਚ ਰੱਖੋ ਤਿਜੌਰੀ
ਵਾਸਤੂ ਅਨੁਸਾਰ ਘਰ ਦੀ ਉੱਤਰ ਦਿਸ਼ਾ 'ਚ ਧਨ ਵਾਲੀ ਤਿਜੋਰੀ ਜਾਂ ਅਲਮਾਰੀ ਹੋਣੀ ਚਾਹੀਦੀ ਹੈ। ਧਨ ਦੇ ਦੇਵਤਾ ਮੰਨੇ ਜਾਂਦੇ ਕੁਬੇਰ ਨੂੰ ਇਸ ਦਿਸ਼ਾ 'ਚ ਸੁਰੱਖਿਅਤ ਰੱਖਣ ਨਾਲ ਆਰਥਿਕ ਲਾਭ ਹੁੰਦਾ ਹੈ।
ਫਿਸ਼ ਐਕੁਏਰੀਅਮ
ਫਿਸ਼ ਐਕੁਏਰੀਅਮ ਨੂੰ ਚੀਨੀ ਆਰਕੀਟੈਕਚਰ ਵਿੱਚ ਸ਼ੁਭ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੀ ਉੱਤਰ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਨੌਕਰੀ ਅਤੇ ਕਾਰੋਬਾਰ ਵਿਚ ਆਉਣ ਵਾਲੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਵਿਸ਼ਣੂ ਭਗਵਾਨ ਜੀ ਦੀ ਕਿਰਪਾ ਪਾਉਣ ਲਈ ਵੀਰਵਾਰ ਨੂੰ ਕਰੋ ਇਨ੍ਹਾਂ ਖ਼ਾਸ ਚੀਜ਼ਾਂ ਦਾ ਦਾਨ
NEXT STORY