ਵੈਨਕੂਵਰ (ਮਲਕੀਤ ਸਿੰਘ) – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਹ ਦਾਅਵਾ ਕੀਤੇ ਜਾਣ ਮਗਰੋਂ ਕਿ ਚੋਟੀ ਦਾ ਇੱਕ ਇਰਾਨੀ ਨੇਤਾ ਇੱਕ ਵੱਡੇ ਹਮਲੇ ਵਿੱਚ ਮਾਰਿਆ ਗਿਆ ਹੈ , ਵੈਨਕੂਵਰ ਦੇ ਡੇਵਿਡ ਲੈਮ ਪਾਰਕ ਵਿੱਚ ਸ਼ਨੀਵਾਰ ਦੁਪਹਿਰ ਇਰਾਨੀ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜਸ਼ਨ ਮਨਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਈਰਾਨ 'ਚ ਸਕੂਲ 'ਤੇ ਹੋਏ ਹਮਲੇ 'ਚ ਵਿਦਿਆਰਥਣਾਂ ਸਣੇ 148 ਦੀ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਹਜ਼ਾਰਾਂ ਇਰਾਨੀ ਮੂਲ ਦੇ ਲੋਕ ਪਾਰਕ ਵਿੱਚ ਇਕੱਠੇ ਹੋਏ ਅਤੇ ਉੱਚੀ ਆਵਾਜ਼ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਆਪਣੀ ਪ੍ਰਤੀਕ੍ਰਿਆ ਜਿਤਾਉਂਦੇ ਦੇਖੇ ਗਏ। ਇਸ ਮੌਕੇ 'ਤੇ ਉਹਨਾਂ ਵੱਲੋਂ ਝੰਡੇ ਲਹਿਰਾਏ ਗਏ ਅਤੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਹਾਲਾਂਕਿ ਇਰਾਨੀ ਅਧਿਕਾਰੀਆਂ ਵੱਲੋਂ ਕਾਫੀ ਦੇਰ ਬਾਅਦ ਕਿਸੇ ਨੇਤਾ ਦੀ ਮੌਤ ਸਬੰਧੀ ਕੋਈ ਅਧਿਕਾਰਿਕ ਪੁਸ਼ਟੀ ਕੀਤੀ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲਿਸ ਵੀ ਮੌਕੇ ‘ਤੇ ਵੱਡੀ ਗਿਣਤੀ ਚ ਮੌਜੂਦ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀ ਖ਼ਬਰ : ਈਰਾਨ 'ਚ ਸਕੂਲ 'ਤੇ ਹੋਏ ਹਮਲੇ 'ਚ ਵਿਦਿਆਰਥਣਾਂ ਸਣੇ 148 ਦੀ ਮੌਤ
NEXT STORY