ਕਰਾਚੀ (ਭਾਸ਼ਾ)- ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਸਾਂਝੇ ਹਮਲੇ ਤੋਂ ਬਾਅਦ ਸਥਿਤੀ ਵਿਗੜਦੀ ਜਾ ਰਹੀ ਹੈ। ਅਜਿਹੇ ਹਾਲਾਤ ਵਿਚ ਸ਼ਨੀਵਾਰ ਤੋਂ ਪਾਕਿਸਤਾਨ ਤੋਂ ਪੱਛਮੀ ਏਸ਼ੀਆ ਲਈ ਵੱਖ-ਵੱਖ ਏਅਰਲਾਈਨਾਂ ਦੀਆਂ ਘੱਟੋ-ਘੱਟ 184 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਸਿਵਲ ਏਵੀਏਸ਼ਨ ਅਥਾਰਟੀ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇਸਲਾਮਾਬਾਦ, ਲਾਹੌਰ, ਕਰਾਚੀ, ਕਵੇਟਾ, ਸਿਆਲਕੋਟ, ਪੇਸ਼ਾਵਰ, ਫੈਸਲਾਬਾਦ ਤੋਂ ਦੁਬਈ, ਅਬੂ ਧਾਬੀ, ਦੋਹਾ, ਮਸਕਟ, ਸ਼ਾਰਜਾਹ, ਰਿਆਧ, ਜੇਦਾਹ ਲਈ ਉਡਾਣਾਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਹਫੀਜ਼ ਖਾਨ ਨੇ ਕਿਹਾ, "ਉਡਾਣਾਂ ਵੱਖ-ਵੱਖ ਏਅਰਲਾਈਨਾਂ ਦੇ ਸ਼ਡਿਊਲ 'ਤੇ ਸਨ।'' ਜ਼ਿਕਰਯੋਗ ਹੈ ਕਿ ਯੂਰਪ, ਅਮਰੀਕਾ, ਕੈਨੇਡਾ, ਦੱਖਣੀ ਅਮਰੀਕਾ ਆਦਿ ਨੂੰ ਜੋੜਨ ਵਾਲੀਆਂ ਉਡਾਣਾਂ ਲਈ ਇੱਕ ਪ੍ਰਮੁੱਖ ਹੱਬ ਵਜੋਂ ਕੰਮ ਕਰਨ ਵਾਲੇ ਦੁਬਈ ਅਤੇ ਅਬੂ ਧਾਬੀ ਹਵਾਈ ਅੱਡਿਆਂ ਦੇ ਬੰਦ ਹੋਣ ਤੋਂ ਬਾਅਦ ਪੱਛਮੀ ਏਸ਼ੀਆ ਵਿੱਚ ਅੰਤਰਰਾਸ਼ਟਰੀ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਜਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ-ਇਜ਼ਰਾਈਲ ਜੰਗ ਦਾ ਅਸਰ : ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, ਆਨਲਾਈਨ ਹੋਵੇਗੀ ਪੜ੍ਹਾਈ
ਈਰਾਨ ਵੱਲੋਂ ਖੇਤਰ ਵਿੱਚ ਅਮਰੀਕੀ ਠਿਕਾਣਿਆਂ 'ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਵਿੱਚ ਵਾਧੇ ਕਾਰਨ ਏਅਰਲਾਈਨ ਅਧਿਕਾਰੀਆਂ ਨੇ ਖੇਤਰ ਵਿੱਚ ਸਾਰੀ ਹਵਾਈ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਹੈ। ਬੁਲਾਰੇ ਨੇ ਕਿਹਾ ਕਿ ਇਸਲਾਮਾਬਾਦ ਤੋਂ ਘੱਟੋ-ਘੱਟ 40 ਅਤੇ ਲਾਹੌਰ ਤੋਂ 46 ਹੋਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਹਵਾਈ ਖੇਤਰ ਘਰੇਲੂ ਉਡਾਣਾਂ ਲਈ ਖੁੱਲ੍ਹਾ ਹੈ। ਅਮਰੀਕਾ ਅਤੇ ਇਜ਼ਰਾਈਲ ਦੇ ਈਰਾਨ 'ਤੇ ਹਮਲੇ ਨੇ ਪੱਛਮੀ ਏਸ਼ੀਆ ਅਤੇ ਇਸ ਤੋਂ ਬਾਹਰ ਉਡਾਣਾਂ ਵਿੱਚ ਵਿਘਨ ਪਾਇਆ ਕਿਉਂਕਿ ਖੇਤਰ ਦੇ ਆਲੇ-ਦੁਆਲੇ ਦੇ ਦੇਸ਼ਾਂ ਨੇ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ ਅਤੇ ਯੂਰਪ, ਅਫਰੀਕਾ ਅਤੇ ਪੱਛਮੀ ਦੇਸ਼ਾਂ ਨੂੰ ਏਸ਼ੀਆ ਨਾਲ ਜੋੜਨ ਵਾਲੇ ਮੁੱਖ ਹਵਾਈ ਅੱਡਿਆਂ 'ਤੇ ਸਿੱਧੇ ਤੌਰ 'ਤੇ ਹਮਲੇ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਨੇ ਇਰਾਨ 'ਤੇ ਹੋਏ ਅਮਰੀਕੀ-ਇਜ਼ਰਾਈਲੀ ਹਮਲਿਆਂ ਦੀ ਕੀਤੀ ਨਿੰਦਾ, UN 'ਚ ਜਤਾਈ ਚਿੰਤਾ
NEXT STORY