Pitru Paksha 2023 : ਜਨਮ ਤੋਂ ਬਾਅਦ ਜੀਵ ਦੇ ਸਿਰ ਤਿੰਨ ਤਰ੍ਹਾਂ ਦੇ ਕਰਜ਼ੇ ਹੁੰਦੇ ਹਨ। ਪਹਿਲਾ ਰੱਬ ਦਾ ਕਰਜ਼, ਦੂਜਾ ਰਿਸ਼ੀ ਦਾ ਕਰਜ਼ ਤੇ ਤੀਜਾ ਆਪਣੇ ਪੁਰਖਿਆਂ ਦਾ ਕਰਜ਼ਾ। ਪਿਤ੍ਰੂ ਪੱਖ ਦੇ ਇਨ੍ਹਾਂ 16 ਦਿਨਾਂ ਦੌਰਾਨ ਸਰਾਧ ਪ੍ਰਕਿਰਿਆ ਵਿਚ ਸ਼ਾਮਲ ਹੋਣ ਨਾਲ ਵਿਅਕਤੀ ਤਿੰਨਾਂ ਕਰਜ਼ਿਆਂ ਤੋਂ ਮੁਕਤ ਹੋ ਸਕਦਾ ਹੈ। ਦੰਤਕਥਾ ਹੈ ਕਿ ਚੰਦਰਮਾ ਦੇ ਉਪਰਲੇ ਚੱਕਰ ਵਿਚ ਪਿਤ੍ਰੂ ਲੋਕ ਸਥਿਤ ਹੈ, ਜਿੱਥੇ ਸਾਡੇ ਪੂਰਵਜ ਰਹਿੰਦੇ ਹਨ, ਜਿਨ੍ਹਾਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਜਦੋਂ ਆਤਮਾ ਇਸ ਭੌਤਿਕ ਸਰੀਰ ਤੋਂ ਵੱਖ ਹੋ ਜਾਂਦੀ ਹੈ, ਅਸੀਂ ਉਸ ਸਥਿਤੀ ਨੂੰ ਮੌਤ ਕਹਿੰਦੇ ਹਾਂ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਬਦਲ ਰਹੇ ਹਨ ਵਿੱਤੀ ਲੈਣ-ਦੇਣ ਦੇ ਇਹ ਨਿਯਮ, ਅੱਜ ਹੀ ਨਿਪਟਾਅ ਲਓ ਜ਼ਰੂਰੀ ਕੰਮ
Shradh 2023 september: ਹਿੰਦੂ ਮਾਨਤਾਵਾਂ ਅਨੁਸਾਰ ਇੱਕ ਸੂਖਮ ਜੀਵ ਨੂੰ ਆਪਣੀ ਮੌਤ ਤੋਂ ਬਾਅਦ ਆਮ ਤੌਰ 'ਤੇ ਇੱਕ ਸਾਲ ਤੱਕ ਨਵਾਂ ਸਰੀਰ ਨਹੀਂ ਮਿਲਦਾ। ਮੋਹ ਕਾਰਨ ਉਹ ਸੂਖਮ ਜੀਵ ਆਪਣੇ ਪਰਵਾਰ ਦੇ ਜੀਆਂ ਅਤੇ ਘਰ ਦੇ ਆਸਪਾਸ ਘੁੰਮਦਾ ਰਹਿੰਦਾ ਹੈ। ਸਰਾਧ ਦੀ ਰਸਮ ਕਰਨ ਨਾਲ ਉਸ ਸੂਖਮ ਆਤਮਾ ਨੂੰ ਸੰਤੁਸ਼ਟੀ ਮਿਲਦੀ ਹੈ। ਇਸ ਰਸਮ ਵਿਚ ਜਦੋਂ ਅਸੀਂ ਬ੍ਰਾਹਮਣ ਨੂੰ ਸ਼ਰਧਾ ਨਾਲ ਭੋਜਨ ਖੁਆਉਂਦੇ ਹਾਂ ਤਾਂ ਪੂਰਵਜ ਸੰਤੁਸ਼ਟ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਗਾਂਧੀ ਜਯੰਤੀ 'ਤੇ ਅੱਜ ਬੰਦ ਰਹਿਣਗੇ ਸ਼ੇਅਰ ਬਾਜ਼ਾਰ, ਜਾਣੋ 2023 'ਚ ਕਿੰਨੇ ਦਿਨ ਨਹੀਂ ਹੋਵੇਗਾ ਕਾਰੋਬਾਰ
Shradh 2023 Significance and Importance : ਮਹਾਭਾਰਤ ਵਿਚ ਇੱਕ ਕਥਾ ਹੈ ਕਿ ਚਿੱਤਰਗੁਪਤ ਨੇ ਦਾਨੀ 'ਕਰਨ' ਨੂੰ ਉਸ ਦੀ ਮੌਤ ਤੋਂ ਬਾਅਦ ਮੁਕਤੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਕਰਨ ਨੇ ਚਿਤਰਗੁਪਤ ਨੂੰ ਪੁੱਛਿਆ ਕਿ ਮੈਂ ਤਾਂ ਆਪਣੀ ਸਾਰੀ ਦੌਲਤ ਸਦਾ ਹੀ ਦਾਨ-ਪੁੰਨ ਕਰਨ ਲਈ ਅਰਪਣ ਕੀਤੀ ਹੈ, ਫਿਰ ਮੇਰੇ ਉੱਤੇ ਕਿਸ ਤਰ੍ਹਾਂ ਦਾ ਕਰਜ਼ਾ ਬਾਕੀ ਰਹਿ ਗਿਆ ਹੈ, ਤਾਂ ਚਿਤਰਗੁਪਤ ਨੇ ਕਿਹਾ, ਮਹਾਰਾਜ ਤੁਸੀਂ ਦੇਵਤਿਆਂ ਦਾ ਕਰਜ਼ਾ ਅਤੇ ਰਿਸ਼ੀਆਂ ਦਾ ਕਰਜ਼ਾ ਤਾਂ ਮੋੜ ਦਿੱਤਾ ਹੈ, ਪਰ ਤੁਹਾਡੇ ਪੁਰਖਿਆਂ ਦਾ ਕਰਜ਼ਾ ਅਜੇ ਬਾਕੀ ਰਹਿੰਦਾ ਹੈ।
ਤੁਸੀਂ ਆਪਣੇ ਸਮੇਂ ਦੌਰਾਨ ਦੌਲਤ ਅਤੇ ਸੋਨਾ ਦਾਨ ਕੀਤਾ ਹੈ। ਅੰਨ ਦਾਨ ਨਹੀਂ ਕੀਤਾ। ਜਦੋਂ ਤੱਕ ਤੁਸੀਂ ਇਹ ਕਰਜ਼ਾ ਨਹੀਂ ਮੋੜਦੇ, ਤੁਹਾਡੇ ਲਈ ਮੁਕਤੀ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਇਸ ਤੋਂ ਬਾਅਦ ਧਰਮਰਾਜ ਨੇ ਦਾਨੀ ਕਰਨ ਨੂੰ ਹੁਕਮ ਦਿੱਤਾ ਕਿ ਉਹ 16 ਦਿਨਾਂ ਲਈ ਧਰਤੀ 'ਤੇ ਜਾ ਕੇ ਆਪਣੇ ਜਾਣੇ-ਅਣਜਾਣੇ ਪੂਰਵਜਾਂ ਨੂੰ ਪ੍ਰਸੰਨ ਕਰਨ ਲਈ ਸਰਾਧ-ਤਰਪਣ ਅਤੇ ਪਿਂਡ ਦਾਨ ਕਰੋ, ਤਾਂ ਹੀ ਉਸ ਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਜਦੋਂ ਦਾਨੀ ਕਰਨ ਨੇ ਅਜਿਹਾ ਕੀਤਾ ਤਾਂ ਹੀ ਉਸਨੂੰ ਮੁਕਤੀ ਪ੍ਰਾਪਤ ਹੋਈ। ਦੰਤਕਥਾ ਹੈ ਕਿ ਸਰਾਧ ਦਾ ਅਭਿਆਸ ਇਸ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ : 4 ਦਹਾਕਿਆਂ ਤੋਂ ਕਾਨੂੰਨ ਦੇ ਸ਼ਿਕੰਜੇ 'ਚ ਫਸੀ ਭੰਗ ਦੀ ਖੇਤੀ, ਹਿਮਾਚਲ ਸੂਬੇ ਨੂੰ ਕਰ ਸਕਦੀ ਹੈ ਮਾਲਾਮਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਿੱਤਰ ਪੱਖ ਸਰਾਧਾਂ ’ਚ ਦਾਨ ਕਰੋ ਇਹ ਚੀਜ਼ਾਂ, ਘਰ 'ਚ ਸੁੱਖ-ਸ਼ਾਂਤੀ ਦੇ ਨਾਲ-ਨਾਲ ਆਵੇਗਾ ਧਨ
NEXT STORY