ਐਂਟਰਟੇਨਮੈਂਟ ਡੈਸਕ : ਫੈਸ਼ਨ ਅਤੇ ਗਲੈਮਰ ਦੀ ਦੁਨੀਆ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਬ੍ਰਾਜ਼ੀਲ ਦੀ ਮਸ਼ਹੂਰ ਬਿਊਟੀ ਕੁਈਨ ਅਤੇ ਮਾਡਲ ਮਾਈਰਾ ਕ੍ਰਿਸਟੀਨਾ ਡੀ ਲੀਮਾ ਫਿਏਲ ਦਾ ਮਹਿਜ਼ 31 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ: 1932 'ਚ ਰਿਲੀਜ਼ ਹੋਈ ਭਾਰਤੀ ਫ਼ਿਲਮ ਨੇ ਗੱਡੇ ਝੰਡੇ, ਗਿਨੀਜ਼ ਬੁੱਕ 'ਚ ਨਾਂ ਹੈ ਦਰਜ, ਹਾਲੇ ਤੱਕ ਨਹੀਂ ਟੁੱਟਿਆ ਰਿਕਾਰਡ

ਮਾਈਰਾ ਕ੍ਰਿਸਟੀਨਾ ਇੱਕ ਬੱਚੇ ਦੀ ਮਾਂ ਸੀ ਅਤੇ ਅਗਲੇ ਹਫ਼ਤੇ ਇੱਕ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਸੀ। 31 ਸਾਲ ਦੀ ਇੰਨੀ ਘੱਟ ਉਮਰ ਵਿੱਚ ਹਾਰਟ ਅਟੈਕ ਆਉਣਾ ਹਰ ਕਿਸੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਸੀ ਅਤੇ ਆਪਣੀ ਫਿਟਨੈੱਸ ਦਾ ਪੂਰਾ ਧਿਆਨ ਰੱਖਦੀ ਸੀ। ਮਾਈਰਾ ਨੇ ਕਈ ਸੁੰਦਰਤਾ ਮੁਕਾਬਲੇ ਜਿੱਤੇ ਸਨ ਅਤੇ ਪਿਛਲੇ ਸਾਲ ਇੱਕ ਵੱਕਾਰੀ ਖੇਤਰੀ ਸੁੰਦਰਤਾ ਮੁਕਾਬਲੇ ਵਿੱਚ 'ਮਿਸ ਲੋਂਡਰੀਨਾ' ਦਾ ਤਾਜ ਜਿੱਤਿਆ ਸੀ, ਨਾਲ ਹੀ 'ਮਿਸ ਸਾਰਾਂਡੀ' ਦੇ 2025/26 ਐਡੀਸ਼ਨ ਵਿੱਚ ਉਪ ਜੇਤੂ ਰਹੀ ਸੀ।

ਇਹ ਵੀ ਪੜ੍ਹੋ: TV ਦੇ ਇੰਸਪੈਕਟਰ ਦੇ ਘਰ ਹੋ ਗਈ 'ਅਸਲੀ ਚੋਰੀ' ! ਮਸ਼ਹੂਰ ਅਦਾਕਾਰ ਨੂੰ ਲੱਗਾ ਲੱਖਾਂ ਦਾ ਚੂਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਯੁਸ਼ਮਾਨ, ਰਕੁਲਪ੍ਰੀਤ, ਵਾਮਿਕਾ ਤੇ ਸਾਰਾ ਨੇ ਕੀਤੀ ਫਿਲਮ ‘ਪਤੀ ਪਤਨੀ ਔਰ ਵੋਹ ਦੋ’ ਦੀ ਪ੍ਰਮੋਸ਼ਨ
NEXT STORY