ਮੇਖ- ਆਪ ਆਪਣੇ ਸਾਥੀਆਂ ਦੀ ਮਦਦ ਨਾਲ ਕਿਸੇ ਕੰਮਕਾਜੀ ਪ੍ਰਾਬਲਮ ਨੂੰ ਸੁਲਝਾ ਲਓਗੇ, ਵਿਰੋਧੀ ਆਪ ਅੱਗੇ ਠਹਿਰ ਨਹੀਂ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।
ਬ੍ਰਿਖ- ਕਰਿਆਨਾ, ਜਨਰਲ ਸਟੋਰਜ਼, ਟ੍ਰੇਡਿੰਗ, ਸਪਲਾਈ ਜਾਂ ਟੂਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਮਿਹਨਤ, ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।
ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਦੀ ਸੋਚ, ਪਲਾਨਿੰਗ, ਫਰੂਟਫੁਲ ਰਹੇਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਸਫਰ ਲੱਗ ਸਕਦਾ ਹੈ।
ਕਰਕ- ਜਨਰਲ ਸਿਤਾਰਾ ਵੀਕ, ਜਿਹੜਾ ਟੈਨਸ਼ਨ-ਪ੍ਰੇਸ਼ਾਨੀ ਦੇਣ ਅਤੇ ਆਪ ਨੂੰ ਕਿਸੇ ਨਾ ਕਿਸੇ ਪੰਗੇ ’ਚ ਘੇਰੀ ਰੱਖਣ ਵਾਲਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।
ਸਿੰਘ- ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਬੁਟੀਕ ਦੇ ਕੰਮ-ਧੰਦੇ ’ਚ ਰੌਣਕ ਅਤੇ ਗਾਹਕੀ ਰਹੇਗੀ।
ਕੰਨਿਆ- ਕਿਸੇ ਸਰਕਾਰੀ ਕੰਮ ’ਚੋਂ ਨਾ ਸਿਰਫ ਕੋਈ ਬਾਧਾ-ਮੁਸ਼ਕਿਲ ਹੀ ਹਟੇਗੀ, ਬਲਕਿ ਉਸ ’ਚ ਕੁਝ ਪੇਸ਼ਕਦਮੀ ਵੀ ਹੋਵੇਗੀ, ਪ੍ਰਭਾਵ-ਦਬਦਬਾ-ਜੋਸ਼ ਬਣਿਆ ਰਹੇਗਾ।
ਤੁਲਾ- ਰਿਲੀਜੀਅਸ ਅਤੇ ਸੋਸ਼ਲ ਕੰਮਾਂ ’ਚ ਧਿਆਨ, ਕਥਾ-ਵਾਰਤਾ ਸੁਣਨ ਅਤੇ ਧਰਮ ਨਾਲ ਜੁੜੇ ਮਟੀਰੀਅਲ ਪੜ੍ਹਨ ’ਚ ਰੁਚੀ, ਸੋਚ-ਵਿਚਾਰ ’ਚ ਪਾਜ਼ੇਟਿਵਨੈੱਸ ਰਹੇਗੀ।
ਬ੍ਰਿਸ਼ਚਕ- ਪੇਟ ਲਈ ਸਿਤਾਰਾ ਕਮਜ਼ੋਰ, ਇਸ ਲਈ ਸੁਚੇਤ ਰਹਿ ਕੇ ਖਾਣਾ-ਪੀਣਾ ਚਾਹੀਦਾ ਹੈ, ਕੋਈ ਵੀ ਕੰਮ ਜਲਦਬਾਜ਼ੀ ਅਤੇ ਬੇਧਿਆਨੀ ਨਾਲ ਨਾ ਕਰੋ।
ਧਨ- ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ, ਮਾਣ-ਯਸ਼ ਦੀ ਪ੍ਰਾਪਤੀ।
ਮਕਰ- ਜਨਰਲ ਸਿਤਾਰਾ ਵੀਕ, ਇਸ ਲਈ ਪਲਾਨਿੰਗ ਦੇ ਬਗੈਰ ਨਾ ਤਾਂ ਕੋਈ ਕੰਮ ਕਰੋ ਅਤੇ ਨਾ ਹੀ ਕੋਈ ਨਵਾਂ ਕਦਮ ਚੁੱਕੋ, ਨੁਕਸਾਨ, ਧਨ ਹਾਨੀ ਦਾ ਡਰ।
ਕੁੰਭ- ਸੰਤਾਨ ਦੇ ਸੁਪੋਰਟਿਵ, ਸਾਫਟ, ਪਾਜ਼ੇਟਿਵ ਰੁਖ਼ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਆਮ ਤੌਰ ’ਤੇ ਕਦਮ ਬੜ੍ਹਤ ਵੱਲ, ਸਫਲਤਾ ਸਾਥ ਦੇਵੇਗੀ।
ਮੀਨ- ਪ੍ਰਾਪਰਟੀ ਦੇ ਕਿਸੇ ਕੰਮ ਲਈ ਯਤਨ ਕਰੋਗੇ ਤਾਂ ਕੁਝ ਨਾ ਕੁਝ ਯਤਨ ਸਫਲਤਾ ਵੱਲ ਅੱਗੇ ਵਧੇਗਾ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।
30 ਜੁਲਾਈ 2019, ਮੰਗਲਵਾਰ ਸਾਉਣ ਵਦੀ ਤਿਥੀ ਤਰੋਦਸ਼ੀ (ਬਾਅਦ ਦੁਪਹਿਰ 2.50 ਤਕ) ਅਤੇ ਮਗਰੋਂ ਤਿਥੀ ਚੌਦਸ਼
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮਿਥੁਨ ’ਚ
ਮੰਗਲ ਕਰਕ ’ਚ
ਬੁੱੱਧ ਕਰਕ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਕਰਕ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 15, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 8 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 26, ਸੂਰਜ ਉਦੈ ਸਵੇਰੇ : 5.47 ਵਜੇ, ਸੂਰਜ ਅਸਤ : ਸ਼ਾਮ 7.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਆਰਦਰਾ (ਸ਼ਾਮ 4.47 ਤਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ। ਯੋਗ : ਹਰਸ਼ਣ (ਰਾਤ 10.38 ਤਕ) ਅਤੇ ਮਗਰੋਂ ਯੋਗ ਵਜਰ। ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਰਹੇਗੀ (ਬਾਅਦ ਦੁਪਹਿਰ 2.50 ਤੋਂ ਲੈ ਕੇ 30-31 ਮੱਧਰਾਤ 1.24 ਤਕ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਾਉਣ ਸ਼ਿਵਰਾਤਰੀ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਗੁਰੂ ਨਾਨਕ ਜੀ ਇਕ ਵੱਡੇ ਸਮਾਜ ਸੁਧਾਰਕ
NEXT STORY