ਮੇਖ- ਵੱਡੇ ਲੋਕ ਹਰ ਮਾਮਲੇ ’ਚ ਆਪ ਦੇ ਨਾਲ ਸਹਿਯੋਗ ਕਰਨਗੇ, ਤਾਲਮੇਲ ਰੱਖਣਗੇ ਅਤੇ ਸੁਪੋਰਟ ਕਰਨਗੇ, ਪੰਗਿਆਂ, ਝਮੇਲਿਆਂ ਦੇ ਬਾਵਜੂਦ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ।
ਬ੍ਰਿਖ- ਕਾਰੋਬਾਰੀ ਕੰਮਾਂ ’ਚ ਲਾਭ, ਯਤਨ ਕਰਨ ’ਤੇ ਕਿਸੇ ਪੈਂਡਿੰਗ ਚੱਲ ਰਹੇ ਕੰਮਕਾਜੀ ਕੰਮ ’ਚੋਂ ਕੋਈ ਕੰਪਲੀਕੇਸ਼ਨ ਹਟ ਸਕਦੀ ਹੈ ਪਰ ਪੈਰ ਫਿਸਲਣ ਦਾ ਡਰ ਰਹੇਗਾ।
ਮਿਥੁਨ- ਵਪਾਰ ਤੇ ਕੰਮਕਾਜ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਜਨਰਲ ਤੌਰ ’ਤੇ ਭੱਜ-ਦੌੜ ਬਣੀ ਰਹੇਗੀ ਪਰ ਫੈਮਿਲੀ ਫਰੰਟ ’ਤੇ ਤਣਾਤਣੀ ਤੇ ਨਾਰਾਜ਼ਗੀ ਬਣੀ ਰਹੇਗੀ।
ਕਰਕ- ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਧਿਆਨ ਰੱਖੋ ਕਿ ਕਾਰੋਬਾਰੀ ਡੀਲਿੰਗ ’ਚ ਆਪ ਦੀ ਕੋਈ ਪੇਮੈਂਟ ਕਿਸੇ ਹੇਠ ਨਾ ਫਸ ਜਾਵੇ, ਸਫਰ ਪ੍ਰੇਸ਼ਾਨੀ ਵਾਲਾ।
ਸਿੰਘ- ਐਗਰੀਕਲਚਰਲ ਪ੍ਰੋਡਕਟਸ, ਐਗਰੀਕਲਚਰਲ ਇੰਪਲੀਮੈਂਟਸ, ਸੀਡਸ, ਫਰਟੀਲਾਈਜ਼ਰਜ਼, ਰੈਡੀਮੇਡ ਗਾਰਮੈਂਟਸ, ਰਿਟੇਲ-ਹੋਲਸੇਲ ਕਲਾਥ ਦੀ ਟ੍ਰੇਡਿੰਗ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।
ਕੰਨਿਆ- ਰਾਜ ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਅਫਸਰ ਸਾਫਟ, ਸੁਪੋਰਟਿਵ ਅਤੇ ਹਮਦਰਦਾਨਾ ਰੁਖ਼ ਰੱਖਣਗੇ ਪਰ ਕੋਈ ਵੀ ਕੰਮ ਬੇਧਿਆਨੀ ਤੇ ਲਾਪ੍ਰਵਾਹੀ ਨਾਲ ਨਾ ਕਰੋ।
ਤੁਲਾ- ਸੋਚ-ਵਿਚਾਰ ’ਚ ਗੰਭੀਰਤਾ ਤੇ ਸਮਝਦਾਰੀ ਬਣੀ ਰਹੇਗੀ, ਜਨਰਲ ਤੌਰ ’ਤੇ ਸਟ੍ਰੌਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ, ਪ੍ਰਭਾਵੀ ਵਿਜਈ ਰੱਖੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਸ਼ਚਕ- ਸਿਤਾਰਾ ਸਿਹਤ ਖਾਸ ਕਰਕੇ ਪੇਟ ਲਈ ਠੀਕ ਨਹੀਂ, ਇਸ ਲਈ ਸੀਮਾ ਅਤੇ ਨਾਪ ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ।
ਧਨ- ਅਰਥ ਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਆਪੋਜ਼ਿਟ ਸੈਕਸ ਪ੍ਰਤੀ ਵਧੀ ਹੋਈ ਅਟ੍ਰੈਕਸ਼ਨ ਆਪ ਨੂੰ ਕਿਸੇ ਸਮੇਂ ਮੁਸ਼ਕਲ ’ਚ ਫਸਾ ਸਕਦੀ ਹੈ, ਿਧਆਨ ਰੱਖੋ।
ਮਕਰ- ਸ਼ਤਰੂ ਆਪ ਨੂੰ ਨੁਕਸਾਨ ਪਹੁੰਚਾਉਣ ਜਾਂ ਨੀਚਾ ਦਿਖਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਵੇਗਾ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾ ਕੇ ਰੱਖਣਾ ਸਹੀ ਰਹੇਗਾ।
ਕੁੰਭ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਮਨੋਬਲ, ਦਬਦਬਾ ਬਣਾਈ ਰੱਖੇਗਾ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਦੀ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਵੇਗੀ।
ਮੀਨ- ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਅਣਮੰਨੇ ਜਾਂ ਕਮਜ਼ੋਰ ਮਨ ਨਾਲ ਕੋਈ ਵੀ ਯਤਨ ਨਾ ਕਰਨਾ ਠੀਕ ਰਹੇਗਾ।
9 ਜਨਵਰੀ 2020, ਵੀਰਵਾਰ
ਪੋਹ ਸੁਦੀ ਤਿਥੀ ਚੌਦਸ਼ (9-10 ਮੱਧ ਰਾਤ 2.35 ਤਕ) ਅਤੇ ਮਗਰੋਂ ਤਿਥੀ ਪੰੁਨਿਆ।
ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਧਨ ’ਚ
ਚੰਦਰਮਾ ਮਿਥੁਨ ’ਚ
ਮੰਗਲ ਬ੍ਰਿਸ਼ਚਕ ’ਚ
ਬੁੱੱਧ ਧਨ ’ਚ
ਗੁਰੂ ਧਨ ’ਚ
ਸ਼ੁੱਕਰ ਕੁੰਭ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਪੋਹ ਪ੍ਰਵਿਸ਼ਟੇ : 25, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 19 (ਪੋਹ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 13, ਸੂਰਜ ਉਦੈ : ਸਵੇਰੇ 7.32 ਵਜੇ, ਸੂਰਜ ਅਸਤ : ਸ਼ਾਮ 5.38 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮ੍ਰਿਗਸ਼ਿਰ (ਬਾਅਦ ਦੁਪਹਿਰ 3.38 ਤਕ) ਅਤੇ ਮਗਰੋਂ ਨਕਸ਼ੱਤਰ ਆਰਦਰਾ। ਯੋਗ : ਬ੍ਰਹਮ (ਸ਼ਾਮ 7.14 ਤਕ) ਅਤੇੇੇੇੇੇੇੇ ਮਗਰੋਂ ਯੋਗ ਏਂਦਰ। ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ-ਰਾਤ), ਭਦਰਾ ਸ਼ੁਰੂ (9-10 ਮੱਧ ਰਾਤ 2.35 ’ਤੇ), ਦਿਸ਼ਾ ਸ਼ੂਲ : ਦੱਖਣ ਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਰੁੱਕਿਆ ਹੋਇਆ ਧਨ ਵਾਪਸ ਪਾਉਣ ਲਈ ਕਰੋ ਇਹ ਉਪਾਅ, ਹੋਵੇਗਾ ਲਾਭ
NEXT STORY