ਨਵੀਂ ਦਿੱਲੀ- ਹਿੰਦੂ ਧਰਮ 'ਚ ਮਾਂ ਲਕਸ਼ਮੀ ਨੂੰ ਧਨ ਦੀ ਦੇਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ 'ਤੇ ਮਾਂ ਲਕਸ਼ਮੀ ਦੀ ਕਿਰਪਾ ਹੁੰਦੀ ਹੈ, ਉਨ੍ਹਾਂ ਦੇ ਜੀਵਨ 'ਚ ਕਦੇ ਵੀ ਧਨ ਅਤੇ ਅਨਾਜ ਦੀ ਘਾਟ ਨਹੀਂ ਹੁੰਦੀ। ਅਜਿਹੇ 'ਚ ਹਰ ਕੋਈ ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਅਤੇ ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਵਾਸਤੂ ਸ਼ਾਸਤਰ 'ਚ ਅਜਿਹੇ ਕਈ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ, ਜਿਨ੍ਹਾਂ ਨੂੰ ਕਰਨ ਨਾਲ ਵਿਅਕਤੀ ਖੁਸ਼ਹਾਲੀ ਅਤੇ ਚੰਗੀ ਕਿਸਮਤ ਪ੍ਰਾਪਤ ਕਰਦਾ ਹੈ। ਇਸ ਦੇ ਨਾਲ ਹੀ ਕੁਝ ਅਜਿਹੇ ਕੰਮ ਹਨ, ਜਿਨ੍ਹਾਂ ਨੂੰ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ। ਇਸ ਦੇ ਨਾਲ ਹੀ ਵਾਸਤੂ ਸ਼ਾਸਤਰ 'ਚ ਕੁਝ ਅਜਿਹੇ ਕੰਮਾਂ ਦਾ ਜ਼ਿਕਰ ਮਿਲਦਾ ਹੈ ਜੋ ਸ਼ਾਮ ਨੂੰ ਨਹੀਂ ਕਰਨੇ ਚਾਹੀਦੇ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਕੰਮ ਹਨ ਜੋ ਸ਼ਾਮ ਨੂੰ ਨਹੀਂ ਕਰਨੇ ਚਾਹੀਦੇ।
ਤੁਲਸੀ ਨੂੰ ਨਾ ਚੜ੍ਹਾਓ ਜਲ
ਤੁਸਲੀ ਨੂੰ ਜਲ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ। ਪਰ ਸ਼ਾਮ ਨੂੰ ਤੁਲਸੀ ਨੂੰ ਜਲ ਚੜ੍ਹਾਉਣਾ ਅਤੇ ਉਸ ਦੇ ਪੱਤੇ ਤੋੜਨਾ ਠੀਕ ਨਹੀਂ ਮੰਨਿਆ ਜਾਂਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਘਰ 'ਚੋਂ ਦੇਵੀ ਲਕਸ਼ਮੀ ਹਮੇਸ਼ਾ ਲਈ ਚਲੀ ਜਾਂਦੀ ਹੈ। ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਨੁੱਖ ਧਨ ਪ੍ਰਾਪਤ ਨਹੀਂ ਕਰ ਪਾਉਂਦਾ।
ਸ਼ਾਮ ਨੂੰ ਸੌਣ ਤੋਂ ਬਚੋ
ਸ਼ਾਮ ਦੇ ਸਮੇਂ ਕਦੇ ਵੀ ਸੌਣਾ ਨਹੀਂ ਚਾਹੀਦਾ, ਜਿਸ ਘਰ 'ਚ ਲੋਕ ਸ਼ਾਮ ਦੇ ਸਮੇਂ ਸੌਂਦੇ ਹਨ ਉਥੇ ਦੇਵੀ ਲਕਸ਼ਮੀ ਕਦੇ ਵੀ ਨਿਵਾਸ ਨਹੀਂ ਕਰਦੀ। ਇਸ ਲਈ ਸ਼ਾਮ ਦੇ ਸਮੇਂ ਘਰ 'ਚ ਨਹੀਂ ਸੌਣਾ ਚਾਹੀਦਾ।
ਸ਼ਾਮ ਨੂੰ ਨਾ ਲਗਾਓ ਝਾੜੂ
ਝਾੜੂ ਨੂੰ ਮਾਂ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਿਸ ਘਰ 'ਚ ਸਾਫ਼-ਸਫ਼ਾਈ ਹੁੰਦੀ ਹੈ ਮਾਂ ਲਕਸ਼ਮੀ ਦਾ ਵਾਸ ਵੀ ਸਦਾ ਉਸ ਘਰ 'ਚ ਹੁੰਦਾ ਹੈ। ਪਰ ਸ਼ਾਮ ਦੇ ਸਮੇਂ ਝਾੜੂ ਨਹੀਂ ਲਗਾਉਣਾ ਚਾਹੀਦਾ ਅਤੇ ਨਾ ਹੀ ਘਰ ਦਾ ਕੂੜ੍ਹਾ-ਕਚਰਾ ਬਾਹਰ ਸੁੱਟਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ਦੀ ਲਕਸ਼ਮੀ ਚਲੀ ਜਾਂਦੀ ਹੈ।
ਇਨ੍ਹਾਂ ਚੀਜ਼ਾਂ ਦਾ ਨਾਂ ਕਰੋ ਦਾਨ
ਸੂਰਜ ਡੁੱਬਣ ਤੋਂ ਬਾਅਦ ਖੱਟੀਆਂ ਚੀਜ਼ਾਂ, ਦੁੱਧ, ਲੂਣ ਅਤੇ ਹਲਦੀ ਆਦਿ ਦਾ ਦਾਨ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਅਤੇ ਤੁਹਾਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਸ਼ਾਮ ਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਦਾਨ ਕਰਨ ਤੋਂ ਬਚੋ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸ਼ਨੀਦੇਵ ਜੀ ਦੀ ਪੂਜਾ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਹੋ ਜਾਣਗੇ ਨਾਰਾਜ਼
NEXT STORY