ਨਵੀਂ ਦਿੱਲੀ- ਵਾਸਤੂ ਸ਼ਾਸਤਰ ਵਿਚ ਜੀਵਨ ਨਾਲ ਜੁੜੇ ਕਈ ਟਿਪਸ ਦਿੱਤੇ ਗਏ ਹਨ ਜਿਨ੍ਹਾਂ ਨੂੰ ਅਪਣਾ ਕੇ ਨਾ ਸਿਰਫ਼ ਘਰ ਦੇ ਵਾਸਤੂ ਦੋਸ਼ ਦੂਰ ਹੁੰਦੇ ਹਨ ਸਗੋਂ ਜੀਵਨ ਵਿਚ ਸਫ਼ਲਤਾ ਅਤੇ ਤਰੱਕੀ ਨਾਲ ਜੁੜੇ ਕਈ ਰਾਹ ਵੀ ਖੁੱਲ੍ਹਦੇ ਹਨ। ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੇ ਘਰ ਵਿਚ ਪੈਦਾ ਹੋਏ ਕਲੇਸ਼ ਜਾਂ ਪਰਿਵਾਰਕ ਮੈਂਬਰਾਂ ਵਿਚਕਾਰ ਰਹਿੰਦੇ ਵਿਵਾਦ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਦੇ ਕਲੇਸ਼ ਖ਼ਤਮ ਕਰਨ ਦੇ ਟਿਪਸ ਬਾਰੇ ਦੱਸਣ ਜਾ ਰਹੇ ਹਾਂ। ਕਿਹਾ ਜਾਂਦਾ ਹੈ ਕਿ ਘਰ ਦਾ ਸਭ ਤੋਂ ਅਹਿਮ ਹਿੱਸਾ ਹੁੰਦਾ ਹੈ ਰਸੋਈ ਜਿਥੇ ਮਾਤਾ ਅੰਨਪੂਰਨਾ ਨਿਵਾਸ ਕਰਦੇ ਹਨ। ਵਾਸਤੂ ਸ਼ਸਤਰੀ ਦੱਸਦੇ ਹਨ ਕਿ ਇਸ ਦਾ ਸਿੱਧਾ ਸਬੰਧ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਨਾਲ ਹੁੰਦਾ ਹੈ। ਇਸ ਲਈ ਘਰ ਦੀ ਹਰ ਨੂੰ ਉਸ ਦੇ ਸਹੀ ਸਥਾਨ ਉੱਤੇ ਰਖਿਆ ਜਾਣਾ ਚਾਹੀਦਾ ਹੈ। ਅਜਿਹਾ ਨਾ ਕਰਨ ਦੀ ਸਥਿਤੀ ਵਿਚ ਘਰ ਵਿਚ ਨਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਹੈ ਜਿਹੜਾ ਕਿ ਪਰਿਵਾਰ ਦੇ ਮੈਂਬਰਾਂ ਲਈ ਸ਼ੁੱਭ ਨਹੀਂ ਹੁੰਦਾ ਹੈ।
ਵਾਸਤੂ ਸ਼ਾਸਤਰ ਵਿਚ ਦੱਸਿਆ ਗਿਆ ਹੈ ਕਿ ਰਸੋਈ ਵਿਚ ਦਵਾਈ ਨਹੀਂ ਰੱਖਣੀ ਚਾਹੀਦੀ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ ਦੇ ਮੈਂਬਰ ਵਾਰ-ਵਾਰ ਬੀਮਾਰੀ ਦਾ ਸ਼ਿਕਾਰ ਹੋਣ ਲਗਦੇ ਹਨ। ਨਤੀਜੇ ਵਜੋਂ ਪਰਿਵਾਰ ਆਰਥਿਕ ਸੰਕਟ ਦਾ ਵੀ ਸ਼ਿਕਾਰ ਹੋ ਜਾਂਦਾ ਹੈ।
ਆਮਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਨਾਨੀਆਂ ਭੋਜਨ ਬਣਾਉਣ ਦੇ ਬਾਅਦ ਬਚਿਆ ਹੋਇਆ ਗੁੰਨਿਆ ਆਟਾ ਫਰਿੱਜ ਵਿਚ ਰੱਖ ਦਿੰਦੀਆਂ ਹਨ। ਜਿਸ ਦਾ ਇਸਤੇਮਾਲ ਬਾਅਦ ਵਿਚ ਜ਼ਰੂਰਤ ਪੈਣ 'ਤੇ ਹੀ ਕੀਤਾ ਜਾਂਦਾ ਹੈ। ਵਾਸਤੂ ਸ਼ਾਸਤਰ ਮੁਤਾਬਕ ਅਜਿਹਾ ਕਰਨਾ ਸ਼ੁੱਭ ਨਹੀਂ ਹੁੰਦਾ ਹੈ। ਸਗੋਂ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ 'ਤੇ ਸ਼ਨੀ ਅਤੇ ਰਾਹੂ ਗ੍ਰਹਿ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਵਾਸੂਤ ਮਾਹਰ ਦੱਸਦੇ ਹਨ ਕਿ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਘਰ ਦੀ ਰਸੋਈ ਵਿਚ ਮੰਦਿਰ ਨਹੀਂ ਬਣਾਉਣਾ ਚਾਹੀਦਾ ਅਤੇ ਨਾ ਹੀ ਕਿਸੇ ਦੇਵੀ-ਦੇਵਤਾ ਦੀ ਫੋਟੋ ਜਾਂ ਮੂਰਤੀ ਨੂੰ ਰਸੋਈ ਵਿਚ ਰੱਖਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਅਸੀਂ ਰਸੋਈ ਵਿਚ ਸਾਤਵਿਕ ਅਤੇ ਤਾਮਸਿਕ ਦੋਵਾਂ ਤਰ੍ਹਾਂ ਦੇ ਭੋਜਨ ਬਣਾਉਂਦੇ ਹਾਂ। ਇਸ ਲਈ ਰਸੋਈ ਘਰ ਵਿਚ ਕਿਸੇ ਦੇਵੀ-ਦੇਵਤਾ ਦੀ ਮੂਰਤੀ ਰੱਖਣਾ ਸ਼ੁੱਭ ਨਹੀਂ ਹੁੰਦਾ ਹੈ।
ਇਸ ਤੋਂ ਇਲਾਵਾ ਰਸੋਈ ਵਿਚ ਟੁੱਟੇ ਅਤੇ ਤਰੇੜੇ ਹੋਏ ਭਾਂਡੇ ਨਹੀਂ ਰੱਖਣੇ ਚਾਹੀਦੇ। ਅਜਿਹਾ ਕਰਨ ਨਾਲ ਆਰਥਿਕ ਸਥਿਤੀ ਖ਼ਰਾਬ ਹੁੰਦੀ ਹੈ ਅਤੇ ਕਰਜ਼ਾ ਵਧਣ ਲਗਦਾ ਹੈ।
ਵਾਸਤੂ ਸ਼ਾਸਤਰ ਮੁਤਾਬਕ ਅਤੇ ਸਨਾਤਨ ਧਰਮ ਦੇ ਗ੍ਰੰਥਾਂ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਰਸੋਈ ਵਿਚ ਜੁੱਤੀਆਂ ਅਤੇ ਚੱਪਲਾਂ ਲੈ ਕੇ ਨਹੀਂ ਜਾਣਾ ਚਾਹੀਦਾ। ਇਸ ਨਾਲ ਘਰ ਦੇ ਲੋਕਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
ਸ਼ਨੀ ਦੇਵ ਜੀ ਦੀ ਕਿਰਪਾ ਪਾਉਣ ਲਈ ਪੂਜਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
NEXT STORY