ਨਵੀਂ ਦਿੱਲੀ- ਅਕਸਰ ਘਰ ਬਣਾਉਂਦੇ ਅਤੇ ਸਜਾਉਦੇ ਸਮੇਂ ਕੁਝ ਲੋਕ ਅਨਜਾਨੇ 'ਚ ਅਜਿਹੀ ਗਲਤੀਆਂ ਕਰ ਦਿੰਦੇ ਹਨ, ਜੋ ਕਿ ਬਾਅਦ ਵਿਚ ਨਕਾਰਾਤਮਕ ਊਰਜਾ ਦਾ ਕਾਰਨ ਬਣ ਜਾਂਦੀਆਂ ਹਨ। ਵਾਸਤੂ ਅਨੁਸਾਰ ਘਰ ਦੀ ਸਜਾਵਟ ਠੀਕ ਤਰੀਕੇ ਨਾਲ ਨਾ ਕਰਨ 'ਤੇ ਪਰਿਵਾਰ 'ਚ ਲੜਾਈ-ਝਗੜੇ ਹੋਣ ਦੇ ਨਾਲ-ਨਾਲ ਉਨ੍ਹਾਂ 'ਤੇ ਬੁਰਾ ਅਸਰ ਵੀ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਵਾਸਤੂ ਦੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਕਰਨ ਨਾਲ ਤੁਹਾਡੇ ਘਰ 'ਚ ਨੈਗੇਟਿਵ ਐਨਰਜੀ ਨਾਲ-ਨਾਲ ਕਈ ਹੋਰ ਸਮੱਸਿਆਵਾਂ ਵੀ ਆਉਂਦੀਆਂ ਹਨ।
1. ਮੇਨ ਗੇਟ
ਵਾਸਤੂ ਸ਼ਾਸਤਰ ਅਨੁਸਾਰ ਘਰ ਦਾ ਮੇਨ ਗੇਟ ਹਮੇਸ਼ਾ ਦੱਖਣ ਦਿਸ਼ਾ ਵੱਲ ਬਣਵਾਓ। ਇਸ ਨਾਲ ਘਰ ਵਿਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ। ਜੇਕਰ ਕਿਸੇ ਕਾਰਨ ਘਰ ਦਾ ਮੇਨ ਗੇਟ ਦੂਜੇ ਪਾਸੇ ਹੈ ਤਾਂ ਮੁੱਖ ਦੁਆਰ 'ਤੇ ਵਿੰਡ ਚਾਇਮ ਲਗਾ ਦਿਓ। ਇਸ ਨਾਲ ਘਰ 'ਚ ਗਲਤ ਊਰਜਾ ਨਹੀਂ ਆਵੇਗੀ।
2. ਇਕ ਲਕੀਰ 'ਚ ਤਿੰਨ ਦਰਵਾਜ਼ੇ
ਕਦੇ ਇਕ ਲਕੀਰ 'ਚ ਤਿੰਨ ਦਰਵਾਜ਼ੇ ਨਾ ਬਣਵਾਓ। ਇਸ ਨਾਲ ਘਰ 'ਚ ਗਲਤ ਐਨਰਜੀ ਤਾਂ ਆਉਂਦੀ ਹੀ ਹੈ ਨਾਲ ਹੀ ਇਸ ਨਾਲ ਪਰਿਵਾਰ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਵਾਸਤੂ ਅਨੁਸਾਰ ਇਕ ਹੀ ਲਕੀਰ 'ਚ ਤਿੰਨ ਦਰਵਾਜ਼ੇ ਨਾ ਬਣਵਾਓ।
3. ਬਾਥਰੂਮ ਅਤੇ ਬੈੱਡਰੂਮ
ਘਰ ਦੇ ਬੈਡਰੂਮ ਅਤੇ ਬਾਥਰੂਮ ਨੂੰ ਵੱਖਰਾ-ਵੱਖਰਾ ਬਣਵਾਓ। ਇਸ ਤੋਂ ਇਲਾਵਾ ਬਾਥਰੂਮ ਨੂੰ ਕਿਚਨ ਤੋਂ ਦੂਰ ਬਣਵਾਓ। ਬਾਥਰੂਮ ਨੂੰ ਕਿਚਨ ਜਾਂ ਬੈੱਡਰੂਮ ਨਾਲ ਬਣਵਾਉਣ ਨਾਲ ਘਰ 'ਚ ਸਿਹਤ ਸੰਬੰਧੀ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
4. ਪੂਜਾ ਘਰ
ਵਾਸਤੂ ਅਨੁਸਾਰ ਪੂਜਾ ਘਰ ਨੂੰ ਅਜਿਹੀ ਜਗ੍ਹਾ 'ਤੇ ਬਣਵਾਓ। ਜਿੱਥੋਂ ਉਸ ਦੀ ਦੀਵਾਰ ਬਾਥਰੂਮ ਨਾਲ ਨਾ ਲੱਗਦੀ ਹੋਵੇ। ਇਸ ਤੋਂ ਇਲਾਵਾ ਪੂਜਾ ਘਰ ਨੂੰ ਪੌੜੀਆਂ ਹੇਠਾਂ ਬਣਵਾਉਣਾ ਵੀ ਵਾਸਤੂ ਦੇ ਹਿਸਾਬ ਨਾਲ ਗਲਤ ਮੰਨਿਆ ਜਾਂਦਾ ਹੈ।
Feng Shui Tips: ਆਪਣੀ ਜ਼ਿੰਦਗੀ 'ਚ ਬਦਲਾਅ ਲਿਆਉਣ ਲਈ ਅਪਣਾਓ ਫੇਂਗ ਸ਼ੂਈ ਦੇ ਇਹ ਟਿਪਸ
NEXT STORY