ਬ੍ਰਾਸੀਲੀਆ (ਵਾਰਤਾ)- ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਅਮਰੀਕੀ ਸਾਮਾਨਾਂ 'ਤੇ ਟੈਰਿਫ ਵਧਾਉਣ ਦੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਸਮੇਂ ਉਨ੍ਹਾਂ ਦੀ ਤਰਜੀਹ ਗੱਲਬਾਤ ਹੈ। ਲੂਲਾ ਨੇ ਵੀਰਵਾਰ ਨੂੰ ਕਿਹਾ,"ਅਸੀਂ ਪਰਸਪਰ ਉਪਾਵਾਂ ਦਾ ਐਲਾਨ ਨਹੀਂ ਕਰ ਰਹੇ ਹਾਂ ਅਤੇ ਇਸ ਸਮੇਂ ਅਸੀਂ ਕੁਝ ਵੀ ਨਹੀਂ ਚਾਹੁੰਦੇ ਜੋ ਸਾਡੇ ਸਬੰਧਾਂ ਨੂੰ ਵਿਗਾੜਦਾ ਹ ਕਿਉਂਕਿ ਅਸੀਂ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਆਪਣੀਆਂ ਕੰਪਨੀਆਂ ਦੀ ਰੱਖਿਆ ਲਈ ਬ੍ਰਾਜ਼ੀਲ ਸਰਕਾਰ ਨੇ ਇੱਕ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਹੈ ਜੋ ਨਿਰਯਾਤਕਾਂ ਲਈ ਕ੍ਰੈਡਿਟ ਸਹੂਲਤਾਂ ਅਤੇ ਉਨ੍ਹਾਂ ਉਤਪਾਦਾਂ ਦੀ ਸਰਕਾਰੀ ਖਰੀਦ 'ਤੇ ਕੇਂਦ੍ਰਿਤ ਹੈ ਜਿਨ੍ਹਾਂ ਨੂੰ ਵਿਕਲਪਕ ਬਾਜ਼ਾਰ ਲੱਭਣ ਵਿੱਚ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 'ਸਵਰਨ ਬ੍ਰਾਜ਼ੀਲ' ਨਾਮਕ ਇਹ ਪਹਿਲਕਦਮੀ 30 ਬਿਲੀਅਨ ਰੀਅਲ (ਲਗਭਗ 5.562 ਬਿਲੀਅਨ ਅਮਰੀਕੀ ਡਾਲਰ) ਕਿਫਾਇਤੀ ਕਰਜ਼ੇ, ਟੈਕਸ ਬਰੇਕਾਂ ਅਤੇ ਹੋਰ ਉਪਾਅ ਪ੍ਰਦਾਨ ਕਰੇਗੀ, ਜਿਸ ਵਿੱਚ ਛੋਟੇ ਕਾਰੋਬਾਰਾਂ ਅਤੇ ਨਾਸ਼ਵਾਨ ਭੋਜਨ ਦਾ ਵਪਾਰ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਰੁਜ਼ਗਾਰ ਸੰਕਟ, ਪੰਜਾਬੀ ਭਾਈਚਾਰਾ ਸਭ ਤੋਂ ਵੱਧ ਪ੍ਰਭਾਵਿਤ
ਇਹ ਪ੍ਰਭਾਵਿਤ ਪੇਂਡੂ ਅਤੇ ਖੇਤੀਬਾੜੀ-ਉਦਯੋਗਿਕ ਖੇਤਰਾਂ ਤੋਂ ਜਨਤਕ ਖਰੀਦ ਦੀ ਸਹੂਲਤ ਵੀ ਦਿੰਦਾ ਹੈ, ਨਿਰਯਾਤ ਗਾਰੰਟੀ ਪ੍ਰਣਾਲੀ ਨੂੰ ਆਧੁਨਿਕ ਬਣਾਉਂਦਾ ਹੈ ਅਤੇ ਉਤਪਾਦਨ ਲੜੀ ਵਿੱਚ ਟੈਕਸ ਰਿਫੰਡ ਪ੍ਰੋਗਰਾਮ ਨੂੰ ਮੁੜ ਸਰਗਰਮ ਕਰਦਾ ਹੈ। ਘੋਸ਼ਣਾ ਦੌਰਾਨ ਦਿੱਤੇ ਗਏ ਇੱਕ ਭਾਸ਼ਣ ਵਿੱਚ ਲੂਲਾ ਨੇ ਅਮਰੀਕੀ ਸਰਕਾਰ ਦੀ ਬ੍ਰਾਜ਼ੀਲੀ ਉਤਪਾਦਾਂ 'ਤੇ ਟੈਰਿਫ ਲਗਾਉਣ ਦੀ ਚੁਣੌਤੀ ਨੂੰ ਰੱਦ ਕਰ ਦਿੱਤਾ। ਟੈਰਿਫਾਂ ਨੂੰ ਅਨੁਚਿਤ ਦੱਸਦੇ ਹੋਏ ਬ੍ਰਾਜ਼ੀਲੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਫਿਲਹਾਲ ਕੋਈ ਵੀ ਪਰਸਪਰ ਉਪਾਅ ਨਹੀਂ ਲਗਾਉਣਗੇ।
ਗੌਰਤਲਬ ਹੈ ਕਿ 30 ਜੁਲਾਈ ਨੂੰ ਰਾਸ਼ਟਰਪਤੀ ਟਰੰਪ ਨੇ ਬ੍ਰਾਜ਼ੀਲੀ ਉਤਪਾਦਾਂ 'ਤੇ ਟੈਰਿਫ 50% ਤੱਕ ਵਧਾਉਣ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ, ਜਦੋਂ ਕਿ ਹਵਾਬਾਜ਼ੀ, ਊਰਜਾ ਅਤੇ ਖੇਤੀਬਾੜੀ ਵਰਗੇ ਰਣਨੀਤਕ ਖੇਤਰਾਂ ਵਿੱਚ 700 ਅਪਵਾਦਾਂ ਦੀ ਸੂਚੀ ਵੀ ਪੇਸ਼ ਕੀਤੀ। ਜਵਾਬ ਵਿੱਚ ਬ੍ਰਾਜ਼ੀਲੀ ਅਧਿਕਾਰੀਆਂ ਨੇ ਅਮਰੀਕਾ ਦੁਆਰਾ ਲਗਾਏ ਗਏ ਟੈਰਿਫਾਂ 'ਤੇ ਵਿਸ਼ਵ ਵਪਾਰ ਸੰਗਠਨ ਵਿੱਚ ਸਲਾਹ-ਮਸ਼ਵਰੇ ਲਈ ਬੇਨਤੀ ਪੇਸ਼ ਕੀਤੀ। ਇਸ ਕਦਮ ਨਾਲ ਕੌਫੀ, ਬੀਫ, ਸਮੁੰਦਰੀ ਭੋਜਨ, ਕੱਪੜਾ, ਜੁੱਤੀਆਂ ਅਤੇ ਫਲ ਵਰਗੇ ਉਦਯੋਗਾਂ ਨੂੰ ਨੁਕਸਾਨ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕੈਨੇਡਾ 'ਚ ਰੁਜ਼ਗਾਰ ਸੰਕਟ, ਪੰਜਾਬੀ ਭਾਈਚਾਰਾ ਸਭ ਤੋਂ ਵੱਧ ਪ੍ਰਭਾਵਿਤ
NEXT STORY