ਜਲੰਧਰ (ਮਹਾਜਨ) : ਜਲੰਧਰ ਦਿਹਾਤੀ ਖੇਤਰ ਦੇ ਸ਼ਾਹਕੋਟ ਥਾਣੇ ਦੀ ਪੁਲਸ ਨੇ ਲੁੱਟ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਤਿੰਨ ਮੁਲਜ਼ਮਾਂ ਤੋਂ ਲੁੱਟੇ ਗਏ 50,000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਓਮਕਾਰ ਸਿੰਘ ਬਰਾਰ ਨੇ ਦੱਸਿਆ ਕਿ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਟੀਮ ਨੇ 50,000 ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੇ ਗਏ 50,000 ਰੁਪਏ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪੀੜਤ ਸੁਖਪਾਲ ਸਿੰਘ ਪੁੱਤਰ ਸਵਰਗੀ ਦੀਵਾਨ ਸਿੰਘ ਵਾਸੀ ਆਦਰਸ਼ ਨਗਰ ਧਰਮਕੋਟ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਦੁਪਹਿਰ ਵੇਲੇ ਐਕਟਿਵਾ 'ਤੇ ਸਵਾਰ ਦੋ ਵਿਅਕਤੀ ਉਸ ਤੋਂ 50,000 ਰੁਪਏ ਦੀ ਨਕਦੀ ਖੋਹ ਕੇ ਭੱਜ ਗਏ। ਜਿਸ 'ਤੇ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਲੁੱਟ ਵਿੱਚ ਸ਼ਾਮਲ ਦੋਵਾਂ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਲੁੱਟੇ ਗਏ 50,000 ਰੁਪਏ ਅਤੇ ਵਾਰਦਾਤ ਵਿੱਚ ਵਰਤੇ ਗਏ ਐਕਟਿਵਾ ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਦੀ ਪਛਾਣ ਜਸ਼ਨਪ੍ਰੀਤ ਉਰਫ਼ ਜਸ਼ਨ ਵਾਸੀ ਜੀਰਾ, ਮੁਕੇਸ਼ ਕੁਮਾਰ ਉਰਫ਼ ਕਾਕਾ ਪੁੱਤਰ ਕੁਲਦੀਪ ਵਾਸੀ ਘੋੜਾ ਮੁਹੱਲਾ, ਜੀਰਾ ਅਤੇ ਵਰਿੰਦਰਪਾਲ ਪੁੱਤਰ ਕੁਲਦੀਪ ਸਿੰਘ ਵਾਸੀ ਥਾਣਾ ਜੀਰਾ ਵਜੋਂ ਹੋਈ ਹੈ। ਮੁੱਖ ਮੁਲਜ਼ਮ ਵਰਿੰਦਰਪਾਲ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਬਕਾ ਸਰਪੰਚ ਦੇ ਕਾਕੇ ਦਾ ਕਾਰਾ! ਮੇਲੇ 'ਚ ਪਿਓ ਦੀ ਲਾਈਸੈਂਸੀ ਰਿਵਾਲਵਰ ਨਾਲ ਕੱਢੇ ਫਾਇਰ
NEXT STORY