ਨਵੀਂ ਦਿੱਲੀ- ਅੱਜ ਦੇ ਸਮੇਂ ’ਚ ਜੇਕਰ ਦੇਖਿਆ ਜਾਵੇ ਤਾਂ ਵਿਵਾਦ ਹਰ ਕਿਸੇ ਦੇ ਘਰ ਹੁੰਦਾ ਹੀ ਰਹਿੰਦਾ ਹੈ। ਇਹੀ ਵਿਵਾਦ ਕਈ ਵਾਰ ਹੋਲੀ-ਹੋਲੀ ਬਹੁਤ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਦੇ ਪਿੱਛੇ ਦਾ ਜੇਕਰ ਕਾਰਨ ਲੱਭਿਆ ਜਾਵੇ ਤਾਂ ਇਹ ਘਰ ਦਾ ਵਾਸਤੂ ਦੋਸ਼, ਘਰ ’ਚ ਰੱਖੀਆਂ ਚੀਜ਼ਾਂ ਤੋਂ ਪੈਦਾ ਹੋਣ ਵਾਲਾ ਵਾਸਤੂ ਦੋਸ਼ ਜਾਂ ਉਸ ’ਚੋਂ ਨਿਕਲਣ ਵਾਲੀ ਨਾਕਾਰਾਤਮਕ ਊਰਜਾ ਦਾ ਪ੍ਰਭਾਵ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਸਭ ਦੇ ਘਰਾਂ ’ਚੋਂ ਸੌਖੇ ਤਰੀਕੇ ਨਾਲ ਮਿਲ ਜਾਂਦੀ ਹੈ। ਇਸ ਦੇ ਇਸਤੇਮਾਲ ਨਾਲ ਵਿਅਕਤੀ ਦੀ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ। ਵਾਸਤੂ ਸ਼ਾਸਤਰ ’ਚ ਨਮਕ ਦੇ ਨਾਲ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਪਰਿਵਾਰ ’ਚ ਹੋਣ ਵਾਲੀਆਂ ਲੜਾਈਆਂ, ਕਲੇਸ਼ ਅਤੇ ਆਰਥਿਕ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਘਰ ’ਚ ਹੋਣ ਵਾਲੀਆਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਛੋਟੀਆਂ-ਛੋਟੀਆਂ ਗੱਲਾਂ ’ਤੇ ਹੋਣ ਵਾਲੇ ਵਿਵਾਦ
ਛੋਟੀਆਂ-ਛੋਟੀਆਂ ਗੱਲਾਂ ’ਤੇ ਹੋਣ ਵਾਲੇ ਵਿਵਾਦਾਂ ਨੂੰ ਦੂਰ ਕਰਨ ਲਈ ਪਤੀ-ਪਤਨੀ ਦੇ ਕਮਰੇ ’ਚ ਸੇਂਧਾ ਲੂਣ ਜਾਂ ਲੂਣ ਦਾ ਇਕ ਟੁੱਕੜਾ ਕਿਸੇ ਕੋਨੇ ’ਚ ਰੱਖ ਦਿਓ। ਇਸ ਟੁੱਕੜੇ ਨੂੰ ਪੂਰੇ ਮਹੀਨੇ ਉਸੇ ਕੋਨੇ ’ਚ ਰਹਿਣ ਦਿਓ। ਕੁਝ ਹੀ ਮਹੀਨਿਆਂ ’ਚ ਤੁਹਾਨੂੰ ਬਿਹਤਰ ਨਤੀਜੇ ਮਿਲਣੇ ਸ਼ੁਰੂ ਹੋਣਗੇ।
2. ਘਰ ਦਾ ਕੋਈ ਮੈਂਬਰ ਬਹੁਤ ਸਮੇਂ ਤੋਂ ਬੀਮਾਰ ਹੋਣ ’ਤੇ
ਜੇਕਰ ਘਰ ਦਾ ਕੋਈ ਮੈਂਬਰ ਬਹੁਤ ਸਮੇਂ ਤੋਂ ਬੀਮਾਰ ਹੈ ਤਾਂ ਉਸ ਦੇ ਪੀਲੋ ਦੇ ਕੋਲ ਇਕ ਕਟੋਰੀ ਸੇਂਧਾ ਲੂਣ ਰੱਖ ਦਿਓ। ਇਸ ਦੇ ਨਾਲ ਹੀ ਧਿਆਨ ਰੱਖੋ ਕਿ ਉਸ ਦਾ ਪੀਲੋ ਪੂਰਬ ਦਿਸ਼ਾ ਵੱਲ ਹੋ ਹੋਵੇ। ਇਸ ਦੇ ਨਾਲ ਹੀ ਰੋਗੀ ਦੇ ਭੋਜਨ ’ਚ ਵੀ ਸੇਂਧੇ ਲੂਣ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
3. ਨਾਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ
ਘਰ ’ਚ ਪੈਦਾ ਹੋਣ ਵਾਲੀ ਨਾਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਸੇਂਧੇ ਲੂਣ ਦੀ ਵਰਤੋਂ ਕਰੋ। ਨਾਕਾਰਾਤਮਕ ਊਰਜਾ ਨੂੰ ਦੂਰ ਕਰਨ ਲਈ ਤੁਸੀਂ ਆਪਣੇ ਘਰ ’ਚ ਸਵੇਰੇ ਸੇਂਧੇ ਲੂਣ ਵਾਲਾ ਪੋਚਾ ਲਗਾਓ।
4. ਬਾਥਰੂਮ ਸੰਬੰਧੀ ਵਾਸਤੂ ਦੋਸ਼
ਜੇਕਰ ਬਾਥਰੂਮ ਸੰਬੰਧੀ ਕੋਈ ਵਾਸਤੂ ਦੋਸ਼ ਹੈ ਤਾਂ ਕਟੋਰੀ ’ਚ ਨਮਕ ਲੈ ਕੇ ਬਾਥਰੂਮ ’ਚ ਹੀ ਕਿਸੇ ਅਜਿਹੀ ਥਾਂ ’ਤੇ ਰੱਖ ਦਿਓ, ਜਿੱਥੇ ਕਿਸੇ ਦਾ ਹੱਥ ਨਾ ਜਾਵੇ। ਕੁਝ-ਕੁਝ ਦਿਨਾਂ ’ਚ ਨਮਕ ਨੂੰ ਬਦਲਦੇ ਰਹੋ। ਇਸ ਨਾਲ ਬਾਥਰੂਮ ਸੰਬੰਧੀ ਵਾਸਤੂ ਦੋਸ਼ ਦੂਰ ਹੋ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸ਼ਨੀਦੇਵ ਜੀ ਨੂੰ ਹਮੇਸ਼ਾ ਖ਼ੁਸ਼ ਰੱਖਣ ਲਈ ਸਨੀਵਾਰ ਨੂੰ ਭੁੱਲ ਕੇ ਵੀ ਨਾ ਕਰੋ ਇਹ ਕੰਮ
NEXT STORY