ਵੈੱਬ ਡੈਸਕ : ਕਈ ਵਾਰ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਨਹੀਂ ਮਿਲਦੀ। ਇਸ ਕਾਰਨ ਜੀਵਨ ਵਿੱਚ ਖਾਣ-ਪੀਣ ਅਤੇ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਾਣਾ ਕਰਨਾ ਪੈਂਦਾ ਹੈ। ਵਾਸਤੂ ਅਨੁਸਾਰ ਇਸ ਦਾ ਕਾਰਨ ਵਾਸਤੂ ਦੋਸ਼ ਹੋ ਸਕਦਾ ਹੈ। ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਸੀਂ ਪੈਸੇ ਦੇ ਮਾਮਲੇ 'ਚ ਕਮਜ਼ੋਰ ਕਿਉਂ ਹੁੰਦੇ ਹੋ? ਭਾਵੇਂ ਤੁਹਾਡੇ ਕੋਲ ਬਹੁਤ ਪੈਸਾ ਹੈ ਪਰ ਉਹ ਸਾਰਾ ਪੈਸਾ ਤੁਹਾਡੇ ਹੋਰਾਂ ਖ਼ਰਚਿਆਂ 'ਚ ਨਿਕਲ ਜਾਂਦਾ ਹੈ, ਜਿਸ ਨਾਲ ਘਰ 'ਚ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਤੁਹਾਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਆਪਣੇ ਘਰ ਦੀਆਂ ਕੁਝ ਚੀਜ਼ਾਂ ਦਾ ਖ਼ਾਸ ਧਿਆਨ ਰੱਖਣਾ ਪਵੇਗਾ, ਜਿਸ ਨਾਲ ਪੈਸੇ ਦੀ ਸਮੱਸਿਆ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ...
ਕੂੜੇਦਾਨ ਦੀ ਜਗ੍ਹਾ
ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਅੰਦਰ ਕਦੇ ਵੀ ਕੂੜੇਦਾਨ ਨੂੰ ਨਹੀਂ ਰੱਖਣਾ ਚਾਹੀਦਾ। ਜੇਕਰ ਤੁਸੀਂ ਕੂੜੇਦਾਨ ਨੂੰ ਘਰ 'ਚ ਰੱਖਦੇ ਹੋ ਤਾਂ ਇਸ ਨੂੰ ਹਰ ਰੋਜ਼ ਸਾਫ਼ ਕਰੋ। ਕੂੜੇ ਨੂੰ ਜ਼ਿਆਦਾ ਦੇਰ ਤਕ ਘਰ 'ਚ ਨਾ ਰਹਿਣ ਦਿਓ, ਕਿਉਂਕਿ ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ।
ਪੁਰਾਣੀਆਂ ਚੀਜ਼ਾਂ
ਘਰ 'ਚ ਰੱਖੀਆਂ ਕੁਝ ਚੀਜ਼ਾਂ ਦਾ ਲਗਾਓ ਜ਼ਿੰਦਗੀ 'ਚ ਨਕਾਰਾਤਮਕਤਾ ਲਿਆਉਂਦਾ ਹੈ। ਇਹ ਕੱਪੜੇ, ਤਸਵੀਰ ਜਾਂ ਡਾਇਰੀ ਆਦਿ ਹੋ ਸਕਦੇ ਹਨ। ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੂੰ ਬਾਹਰ ਕੱਢੋ। ਵਾਸਤੂ ਸ਼ਾਸਤਰ ਦੇ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਤੁਸੀਂ ਜੀਵਨ 'ਚ ਸਕਾਰਾਤਮਕ ਮਹਿਸੂਸ ਕਰੋਗੇ। ਪੈਸੇ ਦੀ ਬਚਤ ਹੋਰ ਵੀ ਹੋਵੇਗੀ।
ਪੁਰਾਣਾ ਫਾਇਨਾਂਸ਼ੀਅਲ ਪੇਪਰ ਵਰਕ
ਪੁਰਾਣੀਆਂ ਰਸੀਦਾਂ, ਬੈਂਕ ਸਟੇਟਮੈਂਟਾਂ ਤੇ ਹੋਰ ਪੁਰਾਣੇ ਕਾਗਜ਼ਾਂ ਤੋਂ ਜਲਦੀ ਛੁਟਕਾਰਾ ਪਾਓ। ਪੁਰਾਣੇ ਵਿੱਤੀ ਕਾਗਜ਼ ਨਕਾਰਾਤਮਕਤਾ ਨੂੰ ਆਕਰਸ਼ਿਤ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਨੂੰ ਰੱਖਣਾ ਹੈ ਤਾਂ ਇੱਕ ਖ਼ਾਸ ਜਗ੍ਹਾ ਬਣਾਓ। ਜੇ ਸੰਭਵ ਹੋਵੇ ਤਾਂ ਆਪਣੇ ਕੋਲ ਇਕ ਡਿਜ਼ੀਟਲ ਕਾਪੀ ਰੱਖੋ।
ਖਿੜਕੀਆਂ 'ਤੇ ਧੂੜ ਤੇ ਗੰਦਗੀ
ਘਰ 'ਚ ਸਕਾਰਾਤਮਕ ਊਰਜਾ ਲਈ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ। ਖਿੜਕੀਆਂ ਤੇ ਦਰਵਾਜ਼ਿਆਂ 'ਤੇ ਇਕੱਠੀ ਹੋਈ ਧੂੜ ਤੇ ਗੰਦਗੀ ਵਿੱਤੀ ਰੁਕਾਵਟ ਪੈਦਾ ਕਰਦੀ ਹੈ, ਇਸ ਲਈ ਉਨ੍ਹਾਂ ਉੱਪਰੇ ਕਦੇ ਵੀ ਮਿੱਟੀ ਨਾ ਜੰਮਣ ਦਿਓ।
ਮਰੇ ਹੋਏ ਪੌਦੇ
ਇਨਡੋਰ ਪਲਾਂਟਸ ਦੀ ਦੇਖਭਾਲ ਕਰੋ। ਉਨ੍ਹਾਂ ਨੂੰ ਮਰਨ ਨਾ ਦਿਓ। ਘਰ 'ਚ ਮਰੇ ਹੋਏ ਪੌਦਿਆਂ ਨੂੰ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ।
ਲੀਕ ਟੂਟੀਆਂ ਨੂੰ ਠੀਕ ਕਰਵਾਓ
ਘਰ 'ਚ ਰਸੋਈ ਅਤੇ ਬਾਥਰੂਮ ਦੀਆਂ ਟੂਟੀਆਂ ਲੀਕ ਨਹੀਂ ਹੋਣੀਆਂ ਚਾਹੀਦੀਆਂ। ਜੇਕਰ ਅਜਿਹਾ ਹੈ ਤਾਂ ਇਨ੍ਹਾਂ ਨੂੰ ਜਲਦੀ ਠੀਕ ਕਰਵਾਓ। ਟੂਟੀ 'ਚੋਂ ਪਾਣੀ ਦਾ ਟਪਕਣਾ ਅਸ਼ੁੱਭ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਭਾਈ ਦੂਜ ਦੀ ਪੂਜਾ ਲਈ ਮਿਲੇਗਾ ਸਿਰਫ਼ ਇੰਨਾ ਸਮਾਂ, ਇੱਥੇ ਜਾਣੋ ਸ਼ੁੱਭ ਮਹੂਰਤ
NEXT STORY