ਜਲੰਧਰ (ਵੈੱਬ ਡੈਸਕ) : ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਸੀਂ ਪੈਸੇ ਦੇ ਮਾਮਲੇ 'ਚ ਬਦਕਿਸਮਤ ਹੋ? ਭਾਵੇਂ ਤੁਹਾਨੂੰ ਵੱਡੀ ਰਕਮ ਮਿਲਦੀ ਹੈ ਪਰ ਇਹ ਹੋਰ ਖਰਚਿਆਂ 'ਚ ਨਿਕਲ ਜਾਂਦੀ ਹੈ। ਜਾਂ ਤੁਹਾਨੂੰ ਲੱਗਦਾ ਹੈ ਕਿ ਘਰ 'ਚ ਹਮੇਸ਼ਾ ਪੈਸੇ ਦੀ ਕਮੀ ਰਹਿੰਦੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਸਖ਼ਤ ਮਿਹਨਤ ਤੇ ਫੇਂਗ ਸ਼ੂਈ 'ਚ ਪੈਸੇ ਨੂੰ ਆਕਰਸ਼ਿਤ ਕਰਨ ਦਾ ਤਰੀਕਾ ਹੈ। ਆਓ ਜਾਣਦੇ ਹਾਂ ਵਿੱਤੀ ਸੰਕਟ ਤੋਂ ਛੁਟਕਾਰਾ ਪਾਉਣ ਲਈ ਫੇਂਗ ਸ਼ੂਈ 'ਚ ਕਿਹੜੇ-ਕਿਹੜੇ ਤਰੀਕੇ ਦੱਸੇ ਗਏ ਹਨ।
ਕੂੜੇਦਾਨ ਦੀ ਜਗ੍ਹਾ
ਫੇਂਗ ਸ਼ੂਈ ਅਨੁਸਾਰ, ਡਸਟਬਿਨ ਕਦੇ ਵੀ ਘਰ ਦੇ ਅੰਦਰ ਨਹੀਂ ਹੋਣਾ ਚਾਹੀਦਾ। ਜੇਕਰ ਅਜਿਹਾ ਹੈ ਤਾਂ ਇਸ ਨੂੰ ਹਰ ਰੋਜ਼ ਸਾਫ਼ ਕਰੋ। ਕੂੜੇ ਨੂੰ ਜ਼ਿਆਦਾ ਦੇਰ ਤਕ ਨਾ ਰਹਿਣ ਦਿਉ ਕਿਉਂਕਿ ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਆਉਂਦੀ ਹੈ।
ਪੁਰਾਣਾ ਫਾਇਨਾਂਸ਼ੀਅਲ ਪੇਪਰ ਵਰਕ
ਪੁਰਾਣੀਆਂ ਰਸੀਦਾਂ, ਬੈਂਕ ਸਟੇਟਮੈਂਟਾਂ ਤੇ ਹੋਰ ਪੁਰਾਣੇ ਕਾਗਜ਼ਾਂ ਤੋਂ ਜਲਦੀ ਛੁਟਕਾਰਾ ਪਾਓ। ਪੁਰਾਣੇ ਵਿੱਤੀ ਕਾਗਜ਼ ਨਕਾਰਾਤਮਕਤਾ ਨੂੰ ਆਕਰਸ਼ਿਤ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਨੂੰ ਰੱਖਣਾ ਹੈ ਤਾਂ ਇੱਕ ਖ਼ਾਸ ਜਗ੍ਹਾ ਬਣਾਓ। ਜੇ ਸੰਭਵ ਹੋਵੇ ਤਾਂ ਆਪਣੇ ਕੋਲ ਇਕ ਡਿਜ਼ੀਟਲ ਕਾਪੀ ਰੱਖੋ।
ਇਹ ਵੀ ਪੜ੍ਹੋ ਖ਼ਬਰ - ਵਾਸਤੂ ਟਿਪਸ: ਪਰਸ 'ਚ ਭੁੱਲ ਕੇ ਨਾ ਰੱਖੋ ਇਹ ਚੀਜ਼ਾਂ, ਨਹੀਂ ਤਾਂ ਹੋ ਜਾਵੋਗੇ ਕੰਗਾਲ
ਖਿੜਕੀਆਂ 'ਤੇ ਧੂੜ ਤੇ ਗੰਦਗੀ
ਘਰ 'ਚ ਸਕਾਰਾਤਮਕ ਊਰਜਾ ਲਈ ਖਿੜਕੀਆਂ ਅਤੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ। ਖਿੜਕੀਆਂ ਤੇ ਦਰਵਾਜ਼ਿਆਂ 'ਤੇ ਇਕੱਠੀ ਹੋਈ ਧੂੜ ਤੇ ਗੰਦਗੀ ਵਿੱਤੀ ਰੁਕਾਵਟ ਪੈਦਾ ਕਰਦੀ ਹੈ, ਇਸ ਲਈ ਉਨ੍ਹਾਂ ਉੱਪਰੇ ਕਦੇ ਵੀ ਮਿੱਟੀ ਨਾ ਜੰਮਣ ਦਿਉ।
ਮਰੇ ਹੋਏ ਪੌਦੇ
ਇਨਡੋਰ ਪਲਾਂਟਸ ਦੀ ਦੇਖਭਾਲ ਕਰੋ। ਉਨ੍ਹਾਂ ਨੂੰ ਮਰਨ ਨਾ ਦਿਓ। ਘਰ 'ਚ ਮਰੇ ਹੋਏ ਪੌਦਿਆਂ ਨੂੰ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ ਖ਼ਬਰ - ਵਾਸਤੂ ਟਿਪਸ: ਸੂਰਜ ਡੁੱਬਣ ਤੋਂ ਬਾਅਦ ਭੁੱਲ ਕੇ ਵੀ ਨਾ ਦਿਓ ਕਿਸੇ ਨੂੰ ਇਹ ਚੀਜ਼ਾਂ
ਲੀਕ ਟੂਟੀਆਂ
ਘਰ 'ਚ ਰਸੋਈ ਅਤੇ ਬਾਥਰੂਮ ਦੀਆਂ ਟੂਟੀਆਂ ਲੀਕ ਨਹੀਂ ਹੋਣੀਆਂ ਚਾਹੀਦੀਆਂ। ਜੇਕਰ ਅਜਿਹਾ ਹੈ ਤਾਂ ਇਨ੍ਹਾਂ ਨੂੰ ਜਲਦੀ ਠੀਕ ਕਰਵਾਓ। ਟੂਟੀ 'ਚੋਂ ਪਾਣੀ ਦਾ ਟਪਕਣਾ ਅਸ਼ੁੱਭ ਹੈ।
ਪੁਰਾਣੀਆਂ ਚੀਜ਼ਾਂ
ਘਰ 'ਚ ਰੱਖੀਆਂ ਕੁਝ ਚੀਜ਼ਾਂ ਦਾ ਲਗਾਓ ਜ਼ਿੰਦਗੀ 'ਚ ਨਕਾਰਾਤਮਕਤਾ ਲਿਆਉਂਦਾ ਹੈ। ਇਹ ਕੱਪੜੇ, ਤਸਵੀਰ ਜਾਂ ਡਾਇਰੀ ਆਦਿ ਹੋ ਸਕਦੇ ਹਨ। ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੂੰ ਬਾਹਰ ਕੱਢੋ। ਫੇਂਗ ਸ਼ੂਈ ਦੇ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਤੁਸੀਂ ਜੀਵਨ 'ਚ ਸਕਾਰਾਤਮਕ ਮਹਿਸੂਸ ਕਰੋਗੇ। ਪੈਸੇ ਦੀ ਬਚਤ ਹੋਰ ਵੀ ਹੋਵੇਗੀ।
ਇਹ ਵੀ ਪੜ੍ਹੋ ਖ਼ਬਰ - ਜੀਵਨ ਦੇ ਕਲੇਸ਼ ਅਤੇ ਸੰਕਟ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ Vastu Tips
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਸ਼ਿਵ ਜੀ ਦੀ ਪੂਜਾ ਦੌਰਾਨ ਕਰੋ ਇਹ ਖ਼ਾਸ ਉਪਾਅ, ਧਨ ਦੀ ਪ੍ਰਾਪਤੀ ਅਤੇ ਹਰ ਇੱਛਾ ਦੀ ਹੋਵੇਗੀ ਪੂਰਤੀ
NEXT STORY