ਨਵੀਂ ਦਿੱਲੀ - ਹਰ ਵਿਅਕਤੀ ਪੈਸਾ ਕਮਾਉਣ ਲਈ ਸਖ਼ਤ ਮਿਹਨਤ ਕਰਦਾ ਹੈ। ਪਰ ਕਈ ਵਾਰ ਉਮੀਦ ਅਨੁਸਾਰ ਮਿਹਨਤ ਕਰਨ ਤੋਂ ਬਾਅਦ ਵੀ ਨਤੀਜਾ ਨਹੀਂ ਮਿਲਦਾ। ਇਸ ਦੇ ਉਲਟ ਕਈ ਵਾਰ ਕੋਈ ਵਿਅਕਤੀ ਘੱਟ ਮਿਹਨਤ ਕਰਕੇ ਵੀ ਜ਼ਿਆਦਾ ਅਮੀਰ ਬਣ ਸਕਦਾ ਹੈ। ਜਦੋਂ ਕਿ ਕਈ ਲੋਕ ਦਿਨ-ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਮਿਹਨਤ ਦੇ ਹਿਸਾਬ ਨਾਲ ਪੈਸੇ ਨਹੀਂ ਕਮਾ ਪਾਉਂਦੇ। ਇਸ ਦਾ ਕਾਰਨ ਤੁਹਾਡੇ ਜੀਵਨ ਦਾ ਵਾਸਤੂ ਨੁਕਸ ਵੀ ਹੋ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਹਾਡੇ ਘਰ 'ਤੇ ਮਾਂ ਲਕਸ਼ਮੀ ਦੀ ਕਿਰਪਾ ਹੋ ਸਕਦੀ ਹੈ।
ਇਹ ਵੀ ਪੜ੍ਹੋ : Vastu Tips :ਸ਼ੀਸ਼ਾ ਵੀ ਬਦਲ ਸਕਦਾ ਹੈ ਤੁਹਾਡੀ ਕਿਸਮਤ, ਬਸ ਧਿਆਨ 'ਚ ਰੱਖੋ ਇਹ ਨਿਯਮ
ਸੋਨੇ-ਚਾਂਦੀ ਦਾ ਸਿੱਕਾ ਪਰਸ ਵਿੱਚ ਜ਼ਰੂਰ ਰੱਖੋ
ਵਾਸਤੂ ਸ਼ਾਸਤਰ ਮੁਤਾਬਕ ਤੁਹਾਨੂੰ ਆਪਣੇ ਪਰਸ ਵਿੱਚ ਸੋਨੇ ਜਾਂ ਚਾਂਦੀ ਦਾ ਸਿੱਕਾ ਜ਼ਰੂਰ ਰੱਖਣਾ ਚਾਹੀਦਾ ਹੈ। ਪਰ ਇਹ ਵੀ ਧਿਆਨ ਰੱਖੋ ਕਿ ਸਿੱਕੇ ਨੂੰ ਪਰਸ 'ਚ ਰੱਖਣ ਤੋਂ ਪਹਿਲਾਂ ਦੇਵੀ ਲਕਸ਼ਮੀ ਨੂੰ ਜ਼ਰੂਰ ਚੜ੍ਹਾਇਆ ਜਾਵੇ। ਇਸ ਨਾਲ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ 'ਤੇ ਬਣਿਆ ਰਹੇਗਾ।
ਚੌਲ
ਸ਼ਾਸਤਰਾਂ ਮੁਤਾਬਕ ਅਨਾਜ ਅਤੇ ਧਨ ਦੋਵੇਂ ਜ਼ਰੂਰੀ ਹੁੰਦੇ ਹਨ। ਆਪਣੇ ਪਰਸ ਵਿੱਚ ਇੱਕ ਚੁਟਕੀ ਚੌਲ ਰੱਖੋ। ਇਸ ਨਾਲ ਤੁਹਾਡੇ ਅਣਚਾਹੇ ਖਰਚੇ ਵੀ ਘੱਟ ਹੋਣਗੇ ਅਤੇ ਘਰ 'ਚ ਪੈਸੇ ਦੀ ਘਾਟ ਵੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਆਖ਼ਰ ਭਗਵਾਨ ਕ੍ਰਿਸ਼ਨ ਜੀ ਨੂੰ ਕਿਉਂ ਕਿਹਾ ਜਾਂਦਾ ਹੈ ਲੱਡੂ ਗੋਪਾਲ? ਜਾਣੋ ਇਸਦੇ ਪਿੱਛੇ ਦੀ ਦਿਲਚਸਪ ਕਥਾ
ਮਾਂ ਲਕਸ਼ਮੀ ਦੀ ਤਸਵੀਰ
ਤੁਸੀਂ ਆਪਣੇ ਪਰਸ 'ਚ ਮਾਂ ਲਕਸ਼ਮੀ ਦੀ ਤਸਵੀਰ ਜ਼ਰੂਰ ਰੱਖੋ। ਤੁਸੀਂ ਮਾਂ ਲਕਸ਼ਮੀ ਦੀ ਅਜਿਹੀ ਤਸਵੀਰ ਰੱਖੋ, ਜਿਸ ਵਿੱਚ ਉਹ ਬੈਠੀ ਹੋਈ ਮੁਦਰਾ ਵਿਚ ਹੋਣ, ਤੁਹਾਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ।
ਪਿੱਪਲ ਦਾ ਪੱਤਾ
ਪਿੱਪਲ ਦੇ ਪੱਤੇ ਨੂੰ ਹਿੰਦੂ ਧਰਮ ਵਿੱਚ ਵੀ ਬਹੁਤ ਸਤਿਕਾਰਤ ਮੰਨਿਆ ਜਾਂਦਾ ਹੈ। ਵਾਸਤੂ ਮਾਨਤਾਵਾਂ ਦੇ ਅਨੁਸਾਰ, ਇਸਨੂੰ ਆਪਣੇ ਪਰਸ ਵਿੱਚ ਰੱਖਣਾ ਚਾਹੀਦਾ ਹੈ। ਸ਼ੁਭ ਸਮੇਂ ਵਿੱਚ ਪੀਪਲ ਦੇ ਪੱਤੇ ਨੂੰ ਪੈਸੇ ਦੇ ਨਾਲ ਆਪਣੇ ਪਰਸ ਵਿੱਚ ਰੱਖੋ। ਇਸ ਨਾਲ ਤੁਹਾਡਾ ਪਰਸ ਹਮੇਸ਼ਾ ਪੈਸਿਆਂ ਨਾਲ ਭਰਿਆ ਰਹੇਗਾ।
ਇਹ ਵੀ ਪੜ੍ਹੋ : Janmashtami:ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਨੂੰ Super intelligent ਬਣਾ ਦਿੰਦਾ ਹੈ ਮੋਰ ਖੰਭ
ਸ਼ੀਸ਼ਾ
ਸ਼ਾਸਤਰਾਂ ਮੁਤਾਬਕ ਪਰਸ ਵਿੱਚ ਕੱਚ ਦਾ ਇੱਕ ਛੋਟਾ ਟੁਕੜਾ ਵੀ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਪਰਸ 'ਚ ਹਮੇਸ਼ਾ ਪੈਸਾ ਰਹੇਗਾ ਅਤੇ ਪਰਸ ਕਦੇ ਵੀ ਖਾਲੀ ਨਹੀਂ ਹੋਵੇਗਾ। ਸ਼ੀਸ਼ੇ ਤੋਂ ਇਲਾਵਾ ਪਰਸ 'ਚ ਗੋਮਤੀ ਚੱਕਰ ਵੀ ਰੱਖ ਸਕਦੇ ਹੋ।
ਲਾਲ ਰੰਗ ਦਾ ਕਾਗਜ਼
ਲਾਲ ਰੰਗ ਦਾ ਕਾਗਜ਼ ਰੱਖਣਾ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਕਾਗਜ਼ ਵਿਚ ਆਪਣੀ ਇੱਛਾ ਲਿਖੋ ਅਤੇ ਇਸ ਨੂੰ ਰੇਸ਼ਮੀ ਧਾਗੇ ਨਾਲ ਬੰਨ੍ਹ ਕੇ ਆਪਣੇ ਪਰਸ ਵਿਚ ਰੱਖੋ। ਇਸ ਨਾਲ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇਗੀ ਅਤੇ ਮਾਂ ਲਕਸ਼ਮੀ ਦੀ ਕਿਰਪਾ ਵੀ ਤੁਹਾਡੇ 'ਤੇ ਬਣੀ ਰਹੇਗੀ।
ਇਹ ਵੀ ਪੜ੍ਹੋ : Samundar Shastra : ਕੁੜੀਆਂ ਦੇ ਇਨ੍ਹਾਂ ਹਿੱਸਿਆਂ ਦੇ ਤਿੱਲ ਉਨ੍ਹਾਂ ਨੂੰ ਬਣਾਉਂਦੇ ਹਨ Lucky
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Vastu Tips : ਗਲਤ ਦਿਸ਼ਾ ਵਿਚ ਰੱਖੀਆਂ ਚਾਬੀਆਂ ਬਣ ਸਕਦੀਆਂ ਹਨ ਘਰ 'ਚ ਉਲਝਣਾਂ ਦਾ ਕਾਰਨ
NEXT STORY