ਨਵੀਂ ਦਿੱਲੀ - ਚਾਬੀਆਂ ਹਰ ਘਰ ਵਿੱਚ ਵਰਤੀਆਂ ਜਾਂਦੀਆਂ ਹਨ। ਅਲਮਾਰੀਆਂ ਤੋਂ ਲੈ ਕੇ ਵਾਹਨਾਂ ਤੱਕ ਹਰ ਥਾਂ ਚਾਬੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਲੋਕਾਂ ਨੇ ਘਰ ਦੀਆਂ ਚਾਬੀਆਂ ਰੱਖਣ ਲਈ ਕੁਝ ਜਗ੍ਹਾ ਬਣਾਈਆਂ ਹੋਈਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਜੇਕਰ ਤੁਸੀਂ ਚਾਬੀਆਂ ਨੂੰ ਗਲਤ ਦਿਸ਼ਾ ਵਿੱਚ ਰੱਖਦੇ ਹੋ ਤਾਂ ਤੁਹਾਨੂੰ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਉਲਝਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਈ ਲੋਕ ਪੂਜਾ ਸਥਾਨ ਦੇ ਅੰਦਰ ਜਾਂ ਨੇੜੇ ਚਾਬੀਆਂ ਰੱਖਦੇ ਹਨ, ਪਰ ਵਾਸਤੂ ਅਨੁਸਾਰ ਇਹ ਸਹੀ ਨਹੀਂ ਹੈ। ਘਰ ਦੀਆਂ ਚਾਬੀਆਂ ਕੱਢ ਕੇ ਬਾਹਰ ਲੈ ਜਾਣ ਅਤੇ ਅੰਦਰ ਲਿਆਉਣ ਨਾਲ ਚਾਂਬੀਆਂ ਨੂੰ ਗੰਦੇ ਹੱਥ ਲਗਦੇ ਹਨ। ਅਜਿਹੇ 'ਚ ਜੇਕਰ ਤੁਸੀਂ ਪੂਜਾ ਸਥਾਨ 'ਤੇ ਗੰਦੀਆਂ ਚਾਬੀਆਂ ਰੱਖਦੇ ਹੋ ਤਾਂ ਇਸ ਦਾ ਤੁਹਾਡੇ ਜੀਵਨ 'ਤੇ ਮਾੜਾ ਪ੍ਰਭਾਵ ਪਵੇਗਾ। ਵਾਸਤੂ ਸ਼ਾਸਤਰ ਦੇ ਮੁਤਾਬਕ ਇਨ੍ਹਾਂ ਥਾਵਾਂ 'ਤੇ ਚਾਬੀਆਂ ਨੂੰ ਗਲਤੀ ਨਾਲ ਵੀ ਨਹੀਂ ਰੱਖਣਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਬਾਰੇ...
ਰਸੋਈ ਵਿੱਚ ਚਾਬੀਆਂ ਨਾ ਰੱਖੋ
ਰਸੋਈ ਵਿੱਚ ਚਾਬੀਆਂ ਰੱਖਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਅਨੁਸਾਰ ਰਸੋਈ ਵਿੱਚ ਚਾਬੀਆਂ ਭੁੱਲ ਕੇ ਵੀ ਨਹੀਂ ਰੱਖਣੀਆਂ ਚਾਹੀਦੀਆਂ। ਰਸੋਈ ਨੂੰ ਬਹੁਤ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਭਗਵਾਨ ਵਿਸ਼ਨੂੰ ਦਾ ਵਿਲੱਖਣ ਮੰਦਰ ਜਿੱਥੇ ਪੱਥਰ ਦੇ ਥੰਮਾਂ 'ਚੋਂ ਨਿਕਲਦਾ ਹੈ ਸੰਗੀਤ
ਡਰਾਇੰਗ ਰੂਮ ਵਿਚ ਵੀ ਚਾਬੀਆਂ ਨਾ ਰੱਖੋ
ਡਰਾਇੰਗ ਰੂਮ ਵਿੱਚ ਕਦੇ ਵੀ ਚਾਬੀਆਂ ਨਾ ਰੱਖੋ। ਡਰਾਇੰਗ ਰੂਮ 'ਚ ਚਾਬੀਆਂ ਰੱਖਣ ਨਾਲ ਬਾਹਰੋਂ ਆਉਣ ਵਾਲਿਆਂ ਦੀ ਨਜ਼ਰ ਚਾਬੀਆਂ 'ਤੇ ਪੈ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਨਜ਼ਰ ਲੱਗ ਸਕਦੀ ਹੈ। ਇਸ ਲਈ ਵਾਸਤੂ ਸ਼ਾਸਤਰ ਦੇ ਮੁਤਾਬਕ ਡਰਾਇੰਗ ਰੂਮ ਵਿੱਚ ਵੀ ਚਾਬੀਆਂ ਨਹੀਂ ਰੱਖਣੀਆਂ ਚਾਹੀਦੀਆਂ।
ਚਾਬੀਆਂ ਲਾਬੀ ਵਿੱਚ ਰੱਖੋ
ਚਾਬੀਆਂ ਧਾਤ ਦੀਆਂ ਬਣੀਆਂ ਹੁੰਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਘਰ ਦੀਆਂ ਚਾਬੀਆਂ ਰੱਖਣ ਲਈ ਕੋਈ ਖਾਸ ਜਗ੍ਹਾ ਲੱਭ ਰਹੇ ਹੋ ਤਾਂ ਤੁਸੀਂ ਇਨ੍ਹਾਂ ਨੂੰ ਲਾਬੀ 'ਚ ਰੱਖ ਸਕਦੇ ਹੋ। ਤੁਸੀਂ ਚਾਬੀਆਂ ਪੱਛਮ ਵੱਲ ਰੱਖ ਸਕਦੇ ਹੋ।
ਇਹ ਵੀ ਪੜ੍ਹੋ : ਇਥੇ 1 ਨਹੀਂ ਸਗੋਂ ਇਕੱਠੀਆਂ ਬਿਰਾਜਮਾਨ ਹਨ ਬਜਰੰਗਬਲੀ ਦੀਆਂ ਦੋ ਮੂਰਤੀਆਂ, ਜਾਣੋ ਮੰਦਰ ਦੀ ਖ਼ਾਸੀਅਤ
ਅਜਿਹੀਆਂ ਕੁੰਜੀਆਂ ਦੀ ਵਰਤੋਂ ਨਾ ਕਰੋ
ਭਗਵਾਨ ਦੀ ਫੋਟੋ ਵਾਲੇ ਚਾਬੀਆਂ ਦੇ ਛੱਲੇ(ਰਿੰਗ)
ਤੁਹਾਨੂੰ ਅਜਿਹੀਆਂ ਚਾਬੀਆਂ ਦੇ ਛੱਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਿਸ ਵਿੱਚ ਕਿਸੇ ਦੇਵਤਾ ਜਾਂ ਭਗਵਾਨ ਦੀ ਫੋਟੋ ਹੋਵੇ।
ਲੱਕੜ ਦੇ hangers
ਵਾਸਤੂ ਅਨੁਸਾਰ ਲੱਕੜ ਦਾ ਹੈਂਗਰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਇਸ ਵਿੱਚ ਚਾਬੀਆਂ ਭਾਵ ਕੁੰਜੀਆਂ ਰੱਖ ਸਕਦੇ ਹੋ।
ਇਹ ਵੀ ਪੜ੍ਹੋ : ਇਸ ਮੰਦਰ 'ਚ ਸਥਾਪਿਤ ਹਨ 30 ਹਜ਼ਾਰ ਮੂਰਤੀਆਂ ! ਪੁੱਤਰ ਪ੍ਰਾਪਤੀ ਲਈ ਮਸ਼ਹੂਰ ਹੈ ਇਹ ਸਥਾਨ
ਸ਼ੀਸ਼ੇ ਵਾਲੇ ਹੈਂਗਰ
ਜੇਕਰ ਕੁੰਜੀ ਦੇ ਹੈਂਗਰ 'ਤੇ ਸ਼ੀਸ਼ਾ ਲੱਗਾ ਹੋਇਆ ਹੈ, ਤਾਂ ਇਸ ਦੀ ਵਰਤੋਂ ਬਿਲਕੁਲ ਨਾ ਕਰੋ।
ਪਲਾਸਟਿਕ ਵਾਲੇ ਹੈਂਗਰ
ਤੁਸੀਂ ਪਲਾਸਟਿਕ ਦੇ ਕੀ-ਹੈਂਗਰ ਦਾ ਇਸਤੇਮਾਲ ਨਾ ਕਰੋ। ਪਲਾਸਟਿਕ ਦੇ ਕੀ-ਹੈਂਗਰ ਵਿਚ ਚਾਬੀਆਂ ਨਾ ਟੰਗੋ।
ਇਹ ਵੀ ਪੜ੍ਹੋ : ਗੰਗਾ 'ਚ ਇਸ਼ਨਾਨ ਕਰਨ ਤੋਂ ਬਾਅਦ ਜਾਣੋ ਕਿਥੇ ਜਾਂਦੇ ਹਨ ਪਾਪ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼੍ਰੀ ਗਣੇਸ਼ ਜੀ ਖੋਲ੍ਹਣਗੇ ਕਿਸਮਤ ਦੇ ਬੰਦ ਦਰਵਾਜ਼ੇ, ਬੁੱਧਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
NEXT STORY