ਨਵੀਂ ਦਿੱਲੀ- ਵਾਸਤੂ ਸ਼ਾਸਤਰ 'ਚ ਅੱਜ ਅਸੀਂ ਚਰਚਾ ਕਰਾਂਗੇ ਭੋਜਨ ਕਰਦੇ ਸਮੇਂ ਧਿਆਨ ਰੱਖਣਯੋਗ ਕੁਝ ਜ਼ਰੂਰੀ ਗੱਲਾਂ ਦੇ ਬਾਰੇ 'ਚ...। ਭੋਜਨ ਦੇ ਦੌਰਾਨ ਭੋਜਨ ਦੀ ਸ਼ੁੱਧਤਾ ਦੇ ਨਾਲ ਹੀ ਮਨ ਦੀ ਸ਼ੁੱਧਤਾ ਅਤੇ ਘਰ ਦਾ ਚੰਗਾ ਵਾਤਾਵਰਣ ਬਹੁਤ ਮਹੱਤਵ ਰੱਖਦਾ ਹੈ ਅਤੇ ਇਸ ਦੇ ਲਈ ਸਾਨੂੰ ਭੋਜਨ ਕਰਦੇ ਸਮੇਂ ਅਤੇ ਭੋਜਨ ਕਰਨ ਤੋਂ ਬਾਅਦ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਭ ਦੇ ਬਾਰੇ 'ਚ ਇਕ-ਇਕ ਕਰਕੇ ਦੱਸਾਂਗੇ।
ਇਹ ਵੀ ਪੜ੍ਹੋ-977 ਦਿਨ ਬਾਅਦ ਚਾਂਦੀ ਫਿਰ ਹੋਈ 75 ਹਜ਼ਾਰ ਦੇ ਪਾਰ
ਖਾਣਾ ਖਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਵਾਸਤੂ ਮੁਤਾਬਕ ਸਭ ਤੋਂ ਪਹਿਲੀ ਗੱਲ ਭੋਜਨ ਦੀ ਥਾਲੀ ਨੂੰ ਕਦੇ ਵੀ ਸਿੱਧੇ ਜ਼ਮੀਨ 'ਤੇ ਨਹੀਂ ਰੱਖਣਾ ਚਾਹੀਦਾ ਅਤੇ ਖ਼ੁਦ ਵੀ ਸਿੱਧੇ ਜ਼ਮੀਨ 'ਤੇ ਬੈਠ ਕੇ ਨਹੀਂ ਖਾਣਾ ਚਾਹੀਦਾ। ਭੋਜਨ ਦੀ ਥਾਲੀ ਨੂੰ ਹਮੇਸ਼ਾ ਕਿਸੇ ਚਟਾਈ 'ਤੇ ਜਾਂ ਟੇਬਲ 'ਤੇ ਆਰਾਮ ਨਾਲ ਰੱਖ ਕੇ ਹੀ ਭੋਜਨ ਕਰਨਾ ਚਾਹੀਦਾ ਅਤੇ ਤੁਹਾਨੂੰ ਵੀ ਭੋਜਨ ਕਰਦੇ ਸਮੇਂ ਕਿਸੇ ਚਟਾਈ, ਆਸਨ ਜਾਂ ਫਿਰ ਕੁਰਸੀ 'ਤੇ ਬੈਠਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਵਾਸਤੂ ਅਨੁਸਾਰ ਕਿਸੇ ਨੂੰ ਖਾਣਾ ਪਰੋਸਦੇ ਸਮੇਂ ਖਾਣੇ ਦੀ ਥਾਲੀ ਨੂੰ ਇਕ ਹੱਥ ਨਾਲ ਨਹੀਂ ਫੜਣਾ ਚਾਹੀਦਾ। ਥਾਲੀ ਨੂੰ ਹਮੇਸ਼ਾ ਦੋਵਾਂ ਹੱਥਾਂ ਨਾਲ ਫੜ ਕੇ ਹੀ ਖਾਣਾ ਪਰੋਸਣਾ ਚਾਹੀਦਾ ਹੈ। ਇਸ ਨਾਲ ਦੂਜਿਆਂ ਦੇ ਨਾਲ ਤੁਹਾਡੇ ਰਿਸ਼ਤੇ ਚੰਗੇ ਰਹਿੰਦੇ ਹਨ ਅਤੇ ਜੀਵਨ 'ਚ ਖੁਸ਼ੀਆਂ ਬਣੀਆਂ ਰਹਿੰਦੀਆਂ ਹਨ। ਵਾਸਤੂ ਸ਼ਾਸਤਰ 'ਚ ਇਹ ਸੀ ਚਰਚਾ ਭੋਜਨ ਕਰਦੇ ਸਮੇਂ ਧਿਆਨ ਰੱਖਣਯੋਗ ਕੁਝ ਜ਼ਰੂਰੀ ਗੱਲਾਂ ਦੇ ਬਾਰੇ 'ਚ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਾਂ ਲਕਸ਼ਮੀ ਜੀ ਕਰਨਗੇ ਕਿਰਪਾ, ਸ਼ੁੱਕਰਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ
NEXT STORY