ਨਵੀਂ ਦਿੱਲੀ- ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਹੋਵੇ। ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਾ ਹੋਵੇ, ਘਰ ਵਿੱਚ ਸਕਾਰਾਤਮਕ ਮਾਹੌਲ ਹੋਵੇ। ਕੁਝ ਲੋਕ ਘਰ 'ਚ ਸਕਾਰਾਤਮਕਤਾ ਲਿਆਉਣ ਲਈ ਘਰ 'ਚ ਖੁਸ਼ਬੂਦਾਰ ਪਰਫਿਊਮ, ਰੂਮ ਫਰੈਸ਼ਨਰ ਛਿੜਕਦੇ ਹਨ। ਪਰ ਪਰਫਿਊਮ ਦੀ ਮਹਿਕ ਘਰ ਵਿੱਚ ਕੁਝ ਸਮੇਂ ਲਈ ਹੀ ਰਹਿੰਦੀ ਹੈ। ਜਿਸ ਕਾਰਨ ਇਸ ਦੀ ਵਰਤੋਂ ਵਾਰ-ਵਾਰ ਕਰਨੀ ਪੈਂਦੀ ਹੈ। ਪਰਫਿਊਮ ਅਤੇ ਰੂਮ ਫਰੈਸ਼ਨਰ ਤੋਂ ਇਲਾਵਾ ਤੁਸੀਂ ਕੁਝ ਕੁਦਰਤੀ ਤਰੀਕਿਆਂ ਨਾਲ ਵੀ ਘਰ 'ਚ ਖੁਸ਼ਬੂ ਲਿਆ ਸਕਦੇ ਹੋ। ਗੁਲਾਬ ਦੇ ਫੁੱਲ ਤੁਹਾਡੇ ਘਰ 'ਚ ਸਕਾਰਾਤਮਕ ਊਰਜਾ ਅਤੇ ਖੁਸ਼ਬੂ ਦੋਵੇਂ ਲੈ ਕੇ ਆਉਣਗੇ। ਅਜਿਹੇ 'ਚ ਵਾਸਤੂ ਸ਼ਾਸਤਰ ਦੇ ਮੁਤਾਬਕ ਘਰ 'ਚ ਗੁਲਾਬ ਦੀਆਂ ਪੱਤੀਆਂ ਰੱਖਣ ਲਈ ਕੁਝ ਨਿਯਮ ਵੀ ਦੱਸੇ ਗਏ ਹਨ। ਤਾਂ ਆਓ ਜਾਣਦੇ ਹਾਂ ਇਸ ਨਾਲ ਜੁੜੇ ਨਿਯਮਾਂ ਬਾਰੇ...
ਇੱਥੇ ਰੱਖੋ ਪੱਤੀਆਂ
ਵਾਸਤੂ ਸ਼ਾਸਤਰ ਦੇ ਅਨੁਸਾਰ, ਪੱਤੀਆਂ ਨੂੰ ਘਰ ਵਿੱਚ ਰੱਖਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ, ਇਸ ਨੂੰ ਘਰ ਵਿੱਚ ਰੱਖਣ ਨਾਲ ਤੁਸੀਂ ਸਕਾਰਾਤਮਕ ਮਹਿਸੂਸ ਕਰੋਗੇ।
ਆਰਥਿਕ ਸਮੱਸਿਆ ਹੋਵੇਗੀ ਦੂਰ
ਜੇਕਰ ਤੁਹਾਡੇ ਘਰ ਵਿੱਚ ਪੈਸਿਆਂ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਇੱਕ ਕੌਲੀ ਪਾਣੀ ਵਿੱਚ ਗੁਲਾਬ ਦੀਆਂ ਪੱਤੀਆਂ ਪਾ ਦਿਓ। ਇਸ ਨਾਲ ਘਰ 'ਚ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋਣ ਲੱਗਣਗੀਆਂ।
ਘਰ ਵਿੱਚ ਆਵੇਗੀ ਸ਼ਾਂਤੀ
ਗੁਲਾਬ ਦੀਆਂ ਤਾਜ਼ੀਆਂ ਪੱਤੀਆਂ ਪਰਿਵਾਰ ਦੇ ਮੈਂਬਰਾਂ ਨੂੰ ਸ਼ਾਂਤੀ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਘਰ 'ਚ ਰੱਖਣ ਨਾਲ ਵੀ ਤੁਸੀਂ ਤਣਾਅ ਮੁਕਤ ਰਹੋਗੇ।
ਸਕਾਰਾਤਮਕਤਾ ਦਾ ਹੋਵੇਗਾ ਸੰਚਾਰ
ਜੇਕਰ ਘਰ 'ਚ ਨਕਾਰਾਤਮਕਤਾ ਹੈ ਤਾਂ ਘਰ 'ਚ ਗੁਲਾਬ ਦੀਆਂ ਪੱਤੀਆਂ ਜ਼ਰੂਰ ਰੱਖੋ। ਇਸ ਨਾਲ ਨਕਾਰਾਤਮਕਤਾ ਦਾ ਪ੍ਰਭਾਵ ਘੱਟ ਜਾਵੇਗਾ ਅਤੇ ਘਰ ਵਿੱਚ ਸਕਾਰਾਤਮਕਤਾ ਦਾ ਸੰਚਾਰ ਸ਼ੁਰੂ ਹੋ ਜਾਵੇਗਾ।
ਕਰਜ਼ੇ ਤੋਂ ਮਿਲੇਗਾ ਛੁਟਕਾਰਾ
ਜੇਕਰ ਤੁਸੀਂ ਕਰਜ਼ 'ਚ ਡੁੱਬ ਗਏ ਹੋ ਤਾਂ ਤੁਹਾਨੂੰ ਗੁਲਾਬ ਦੇ ਫੁੱਲ 'ਤੇ ਕਪੂਰ ਰੱਖ ਕੇ ਆਰਤੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਦੇਵੀ ਲਕਸ਼ਮੀ ਨੂੰ ਇਹ ਫੁੱਲ ਚੜ੍ਹਾਓ। ਤੁਹਾਡੇ 'ਤੋਂ ਕਰਜ਼ਾ ਹੌਲੀ-ਹੌਲੀ ਉਤਰਨ ਲੱਗੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਇਹ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ
NEXT STORY