ਨਵੀਂ ਦਿੱਲੀ- ਜਿਸ ਤਰ੍ਹਾਂ ਹਿੰਦੂ ਧਰਮ 'ਚ ਕੁਬੇਰ ਨੂੰ ਧਨ 'ਚ ਵਾਧਾ ਕਰਨ ਵਾਲਾ ਮੰਨਿਆ ਜਾਂਦਾ ਹੈ, ਉਸੇ ਤਰ੍ਹਾਂ ਚੀਨ 'ਚ ਲਾਫਿੰਗ ਬੁੱਧਾ ਨੂੰ ਸ਼ੁਭ ਅਤੇ ਧਨ ਲਿਆਉਣ ਵਾਲਾ ਮੰਨਿਆ ਗਿਆ ਹੈ। ਬਹੁਤ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਹਨ ਅਤੇ ਆਪਣੇ ਘਰ 'ਚ ਲਾਫਿੰਗ ਬੁੱਧਾ ਲਿਆ ਕੇ ਰੱਖਦੇ ਹਨ। ਪਰ ਲਾਫਿੰਗ ਬੁੱਧਾ ਨੂੰ ਕਿਤੇ ਵੀ ਰੱਖਣ ਨਾਲ ਗੱਲ ਨਹੀਂ ਬਣਦੀ। ਲਾਫਿੰਗ ਬੁੱਧਾ ਨੂੰ ਰੱਖਣ ਲਈ ਦਿਸ਼ਾ ਅਤੇ ਸਥਾਨ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਯਾਨੀ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲਾਫਿੰਗ ਬੁੱਧਾ ਨੂੰ ਘਰ 'ਚ ਰੱਖੋ।
ਕਿਸੇ ਵੀ ਘਰ 'ਚ ਪੂਰਬ ਦਿਸ਼ਾ ਨੂੰ ਪਰਿਵਾਰ ਦੀ ਕਿਸਮਤ ਅਤੇ ਖੁਸ਼ਹਾਲੀ ਦਾ ਸਥਾਨ ਕਿਹਾ ਜਾਂਦਾ ਹੈ। ਜੇਕਰ ਤੁਸੀਂ ਆਪਣੇ ਘਰ ਦੇ ਮੈਂਬਰਾਂ 'ਚ ਆਪਸੀ ਪਿਆਰ ਅਤੇ ਸਦਭਾਵਨਾ ਵਧਾਉਣਾ ਚਾਹੁੰਦੇ ਹੋ ਤਾਂ ਪੂਰਬ ਦਿਸ਼ਾ 'ਚ ਇੱਕ ਲਾਫਿੰਗ ਬੁੱਧਾ ਰੱਖੋ ਜੋ ਆਪਣੇ ਦੋਵੇਂ ਹੱਥ ਚੁੱਕ ਕੇ ਹੱਸ ਰਿਹਾ ਹੋਵੇ।
ਫੇਂਗ ਸ਼ੂਈ ਦੇ ਨਿਯਮਾਂ ਦੇ ਅਨੁਸਾਰ ਲਾਫਿੰਗ ਬੁੱਧਾ ਨੂੰ ਆਪਣੇ ਘਰ ਦੀ ਦੱਖਣ-ਪੂਰਬੀ ਦਿਸ਼ਾ 'ਚ ਰੱਖੋ ਤਾਂ ਇਸ ਦਿਸ਼ਾ ਦੀ ਸਕਾਰਾਤਮਕ ਊਰਜਾ ਵਧ ਜਾਂਦੀ ਹੈ ਜੋ ਧਨ ਅਤੇ ਖੁਸ਼ਹਾਲੀ ਨੂੰ ਆਕਰਸ਼ਿਤ ਕਰਦੀ ਹੈ। ਘਰ 'ਚ ਰਹਿਣ ਵਾਲਿਆਂ ਦੀ ਆਮਦਨ ਵਧਦੀ ਹੈ। ਨੌਕਰੀ ਕਾਰੋਬਾਰ ਆਪਣੇ ਵਿਰੋਧੀਆਂ ਤੋਂ ਤੁਸੀਂ ਪ੍ਰੇਸ਼ਾਨ ਹੋ ਤਾਂ ਇਸ 'ਚ ਵੀ ਰਾਹਤ ਦਿਵਾਉਂਦਾ ਹੈ।
ਲਾਫਿੰਗ ਬੁੱਢਾ ਨੂੰ ਘਰ ਜਾਂ ਦਫਤਰ 'ਚ ਜਿੱਥੇ ਵੀ ਰੱਖੋ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਦੀ ਉਚਾਈ ਤੁਹਾਡੀਆਂ ਅੱਖਾਂ ਦੇ ਬਰਾਬਰ ਤਕ ਹੋਵੇ। ਯਾਨੀ ਲਾਫਿੰਗ ਬੁੱਢਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਆਉਂਦੇ ਸਮੇਂ ਤੁਹਾਡੀ ਸਿੱਧੀ ਨਜ਼ਰ ਉਸ 'ਤੇ ਪਵੇ। ਇਸ ਨੂੰ ਉੱਚਾ ਜਾਂ ਨੀਵਾਂ ਨਹੀਂ ਰੱਖਣਾ ਚਾਹੀਦਾ।
ਜਿਸ ਤਰ੍ਹਾਂ ਗਣੇਸ਼ ਜੀ ਦਾ ਮੂੰਹ ਦਰਵਾਜ਼ੇ ਵੱਲ ਹੋਣਾ ਸ਼ੁੱਭ ਹੁੰਦਾ ਹੈ ਉਸੇ ਤਰ੍ਹਾਂ ਲਾਫਿੰਗ ਬੁੱਧਾ ਮੁੱਖ ਦਰਵਾਜ਼ੇ ਨੂੰ ਦੇਖਦਾ ਹੋਇਆ ਲਾਫਿੰਗ ਬੁੱਧਾ ਧਨ ਅਤੇ ਖੁਸ਼ਹਾਲੀ ਨੂੰ ਆਕਰਸ਼ਿਤ ਕਰਨ ਵਾਲਾ ਮੰਨਿਆ ਜਾਂਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਮਾਂ ਲਕਸ਼ਮੀ ਜੀ ਦੀ ਕਿਰਪਾ ਪਾਉਣ ਲਈ ਸ਼ੁੱਕਰਵਾਰ ਨੂੰ ਜ਼ਰੂਰ ਕਰੋ ਇਨ੍ਹਾਂ ਮੰਤਰਾਂ ਦਾ ਜਾਪ
NEXT STORY