ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਅਨੁਸਾਰ ਭੋਜਨ ਦਾ ਸਵਾਦ ਵਧਾਉਣ ਵਾਲਾ ਲੂਣ ਵੀ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਸ ਨਾਲ ਸਬੰਧਤ ਉਪਾਅ ਘਰ ਵਿੱਚ ਸੁਖ-ਸ਼ਾਂਤੀ ਬਣਾਈ ਰੱਖਣ ਵਿੱਚ ਮਦਦਗਾਰ ਹੁੰਦੇ ਹਨ। ਹਾਲਾਂਕਿ ਲੂਣ ਦੀਆਂ ਕਈ ਕਿਸਮਾਂ ਹਨ, ਪਰ ਸੇਂਧਾ ਲੂਣ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਵਿੱਚ ਵੀ ਇਸਦੀ ਵਰਤੋਂ ਘਰ ਵਿੱਚੋਂ ਨਕਾਰਾਤਮਕਤਾ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਸ਼ਾਸਤਰ ਦੇ ਅਨੁਸਾਰ ਸੇਂਧਾ ਲੂਣ ਨੂੰ ਬਿਹਤਰ ਕਲੀਂਜਰ ਦੇ ਤੌਰ 'ਤੇ ਮੰਨਿਆ ਜਾਂਦਾ ਹੈ ਜੋ ਨਕਾਰਾਤਮਕਤਾ ਨੂੰ ਦੂਰ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸੇਂਧਾ ਲੂਣ ਨਾਲ ਸਬੰਧਤ ਵਾਸਤੂ ਟਿਪਸ....
ਨਕਾਰਾਤਮਕ ਊਰਜਾ ਹੋਵੇਗੀ ਦੂਰ
ਜੇਕਰ ਤੁਹਾਨੂੰ ਥਕਾਵਟ, ਆਲਸ ਅਤੇ ਗਰੀਬੀ ਮਹਿਸੂਸ ਹੁੰਦੀ ਹੈ ਅਤੇ ਨਕਾਰਾਤਮਕ ਵਿਚਾਰ ਆਉਂਦੇ ਹਨ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਮੌਜੂਦ ਹੈ। ਅਜਿਹੀ ਸਥਿਤੀ 'ਚ ਇਸ ਨੂੰ ਦੂਰ ਕਰਨ ਲਈ ਨਹਾਉਣ ਵਾਲੇ ਪਾਣੀ 'ਚ ਸੇਂਧਾ ਲੂਣ ਮਿਲਾ ਕੇ ਨਹਾਓ। ਇਸ ਨਾਲ ਘਰ 'ਚ ਮੌਜੂਦ ਨਕਾਰਾਤਮਕ ਊਰਜਾ ਦੂਰ ਹੋ ਜਾਵੇਗੀ।
ਮਾਂ ਲਕਸ਼ਮੀ ਦਾ ਵਾਸ ਹੋਵੇਗਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਦੇਵੀ ਲਕਸ਼ਮੀ ਤੁਹਾਡੇ ਘਰ ਵਿੱਚ ਵਾਸ ਕਰੇ ਤਾਂ ਤੁਸੀਂ ਘਰ 'ਚ ਜਾਂ ਦਫ਼ਤਰ 'ਚ ਸੇਂਧਾ ਲੂਣ ਪਾ ਕੇ ਪੋਚਾ ਲਗਾਓ। ਇਸ ਨਾਲ ਨਕਾਰਾਤਮਕਤਾ ਦੂਰ ਹੋਵੇਗੀ।
ਘਰ ਵਿੱਚ ਆਵੇਗੀ ਸਕਾਰਾਤਮਕ ਊਰਜਾ
ਜੇਕਰ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਹੈ ਤਾਂ ਘਰ ਦੇ ਬਾਹਰ ਕ੍ਰਿਸਟਲ ਫਾਰਮ ਵਿੱਚ ਲੂਣ ਪਾ ਕੇ ਰੱਖ ਦਿਓ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇਗਾ।
ਵਾਸਤੂ ਦੋਸ਼ ਦੂਰ ਹੋਣਗੇ
ਜੇਕਰ ਘਰ 'ਚ ਵਾਸਤੂ ਦੋਸ਼ ਹੈ ਤਾਂ ਇਸ ਨੂੰ ਦੂਰ ਕਰਨ ਲਈ ਕੱਚ ਦੇ ਕਟੋਰੇ 'ਚ ਦੱਖਣ-ਪੱਛਮ ਦਿਸ਼ਾ 'ਚ ਸੇਂਧਾ ਲੂਣ ਪਾ ਕੇ ਰੱਖੋ। ਇਸ ਨਾਲ ਵਾਸਤੂ ਦੋਸ਼ ਦੂਰ ਹੋਵੇਗਾ।
ਇਸ ਦਿਨ ਨਾ ਖਰੀਦੋ ਸੇਂਧਾ ਲੂਣ
ਵਾਸਤੂ ਮਾਨਤਾਵਾਂ ਦੇ ਮੁਤਾਬਕ ਸ਼ਨੀਵਾਰ ਦੇ ਦਿਨ ਸੇਂਧਾ ਲੂਣ ਦੀ ਖਰੀਦਦਾਰੀ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਇਸ ਦਿਨ ਸੇਂਧਾ ਲੂਣ ਖਰੀਦਦੇ ਹੋ ਤਾਂ ਮਾਂ ਲਕਸ਼ਮੀ ਗੁੱਸੇ ਹੋ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸ਼ਨੀਦੇਵ ਜੀ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਹਰ ਪਰੇਸ਼ਾਨੀ ਹੋਵੇਗੀ ਦੂਰ
NEXT STORY