ਵੈੱਬ ਡੈਸਕ- ਵਿਆਹ ਦੇ ਸਮੇਂ ਲਾੜਾ-ਲਾੜੀ ਨੂੰ ਅਸ਼ੀਰਵਾਦ ਦੇ ਨਾਲ ਲੋਕ ਤੋਹਫ਼ੇ ਵੀ ਦਿੰਦੇ ਹਨ, ਪਰ ਵਾਸਤੂ ਸ਼ਾਸਤਰ 'ਚ ਕੁਝ ਚੀਜ਼ਾਂ ਨੂੰ ਵਿਆਹ 'ਚ ਗਿਫ਼ਟ ਕਰਨਾ ਅਸ਼ੁੱਭ ਮੰਨਿਆ ਗਿਆ ਹੈ। ਯਕੀਨ ਕੀਤਾ ਜਾਂਦਾ ਹੈ ਕਿ ਇਹ ਤੋਹਫ਼ੇ ਨਵੇਂ ਵਿਆਹੇ ਜੋੜੇ ਦੇ ਜੀਵਨ ‘ਚ ਨਕਾਰਾਤਮਕ ਪ੍ਰਭਾਵ ਪਾ ਸਕਦੇ ਹਨ। ਆਓ ਜਾਣਦੇ ਹਾਂ ਕਿਹੜੇ ਤੋਹਫ਼ੇ ਵਿਆਹ ‘ਚ ਕਦੇ ਨਹੀਂ ਦੇਣੇ ਚਾਹੀਦੇ ਅਤੇ ਕਿਹੜੀਆਂ ਚੀਜ਼ਾਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
ਵਿਆਹ 'ਚ ਕਿਹੜੇ ਗਿਫ਼ਟ ਨਹੀਂ ਦੇਣੇ ਚਾਹੀਦੇ?
1. ਕਾਲੇ ਰੰਗ ਦੀਆਂ ਚੀਜ਼ਾਂ
ਵਾਸਤੂ ਅਨੁਸਾਰ ਕਾਲਾ ਰੰਗ ਅਸ਼ੁੱਭਤਾ ਅਤੇ ਨਕਾਰਾਤਮਕ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਲਾੜਾ-ਲਾੜੀ ਨੂੰ ਕਾਲੇ ਕੱਪੜੇ, ਬੂਟ ਜਾਂ ਹੋਰ ਕੋਈ ਵੀ ਕਾਲੇ ਰੰਗ ਦਾ ਤੋਹਫ਼ਾ ਨਹੀਂ ਦੇਣਾ ਚਾਹੀਦਾ।
2. ਪਰਸ (ਬਟੂਆ)
ਵਿਆਹ ‘ਚ ਪਰਸ ਦੇਣਾ ਵੀ ਵਾਸਤੂ ਅਨੁਸਾਰ ਠੀਕ ਨਹੀਂ ਮੰਨਿਆ ਜਾਂਦਾ। ਕਿਹਾ ਜਾਂਦਾ ਹੈ ਕਿ ਇਸ ਨਾਲ ਨਵੇਂ ਜੋੜੇ ਦੀ ਆਰਥਿਕ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਭਵਿੱਖ 'ਚ ਪੈਸੇ ਦੀ ਕਮੀ ਜਾਂ ਹਾਨੀ ਦਾ ਸੰਕੇਤ ਦੇ ਸਕਦਾ ਹੈ।
3. ਪਰਫਿਊਮ
ਪਰਫਿਊਮ ਨੂੰ ਵੀ ਅਸ਼ੁੱਭ ਤੋਹਫ਼ਿਆਂ 'ਚ ਗਿਣਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਨਾਲ ਨਕਾਰਾਤਮਕਤਾ ਆਉਂਦੀ ਹੈ ਅਤੇ ਜੀਵਨ ‘ਚ ਬੇਵਜ੍ਹਾ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਵਿਆਹ 'ਚ ਜੋੜੇ ਨੂੰ ਕਦੇ ਵੀ ਪਰਫਿਊਮ ਗਿਫ਼ਟ ਨਾ ਕਰੋ।
ਇਹ ਵੀ ਪੜ੍ਹੋ : ਬੁੱਧ-ਸ਼ੁੱਕਰ ਦੇ ਸੰਯੋਗ ਨਾਲ ਇਨ੍ਹਾਂ ਰਾਸ਼ੀ ਵਾਲੇ ਲੋਕਾਂ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ ! ਖੁੱਲ੍ਹਣਗੇ ਤਰੱਕੀ ਦੇ ਬੰਦ ਦਰਵਾਜ਼ੇ
ਵਿਆਹ 'ਚ ਕਿਹੜੇ ਤੋਹਫ਼ੇ ਦੇਣੇ ਚੰਗੇ ਮੰਨੇ ਜਾਂਦੇ ਹਨ?
1. ਧਾਤੂ ਦਾ ਕੱਛੂਆ
ਵਾਸਤੂ 'ਚ ਕੱਛੂਆ ਸੁਭਾਗ, ਲੰਮੀ ਉਮਰ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਤੋਹਫ਼ੇ ਵਜੋਂ ਦੇਣਾ ਜੋੜੇ ਲਈ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ।
2. ਤਾਂਬੇ ਅਤੇ ਪਿੱਤਲ ਦੇ ਭਾਂਡੇ
ਤਾਂਬੇ ਅਤੇ ਪਿੱਤਲ ਦੇ ਭਾਂਡੇ ਖੁਸ਼ਹਾਲੀ ਅਤੇ ਤਰੱਕੀ ਦਾ ਸੰਕੇਤ ਦਿੰਦੇ ਹਨ। ਵਿਆਹ 'ਚ ਤਾਂਬੇ ਜਾਂ ਪਿੱਤਲ ਦੇ ਭਾਂਡੇ ਦੇਣਾ ਬਹੁਤ ਹੀ ਮੰਗਲਕ ਮੰਨਿਆ ਜਾਂਦਾ ਹੈ।
3. ਮਿੱਟੀ ਦੇ ਬਰਤਨ
ਮਿੱਟੀ ਨੂੰ ਧਰਤੀ ਤੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਿੱਟੀ ਦੇ ਭਾਂਡੇ ਤੋਹਫ਼ੇ ਵਜੋਂ ਦੇਣ ਨਾਲ ਨਵੇਂ ਜੋੜੇ ਦੇ ਜੀਵਨ 'ਚ ਸਥਿਰਤਾ ਅਤੇ ਸੁੱਖ–ਸ਼ਾਂਤੀ ਆਉਂਦੀ ਹੈ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਅੱਜ ਹੋਵੇਗਾ ਸਭ ਤੋਂ ਚਮਕੀਲੇ Supermoon ਦਾ ਦੀਦਾਰ ! ਜਾਣੋ ਕਿੱਥੇ-ਕਿੱਥੇ ਦਿਖੇਗਾ ਚੰਨ
NEXT STORY