ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਵੀਰਵਾਰ ਦੇਰ ਰਾਤ ਗਡ਼੍ਹਸ਼ੰਕਰ ਰੋਡ ’ਤੇ ਵਾਪਰੇ ਸਡ਼ਕ ਹਾਦਸੇ ਵਿਚ ਟਰੱਕ ਚਾਲਕ ਵੱਲੋਂ ਕੁਚਲੇ ਗਏ ਸਕੂਟਰ ਸਵਾਰ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਗਡ਼੍ਹਸ਼ੰਕਰ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਟਾਇਰਾਂ ਦੀ ਦੁਕਾਨ ਕਰਨ ਵਾਲਾ ਜਸਵਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਮਾਡਲ ਟਾਊਨ ਕੁਲਾਮ ਰੋਡ ਨਵਾਂਸ਼ਹਿਰ ਬੀਤੀ ਰਾਤ ਕਰੀਬ ਸਾਢੇ 8 ਵਜੇ ਅਾਪਣੀ ਦੁਕਾਨ ਬੰਦ ਕਰ ਕੇ ਅਾਪਣੇ ਸਕੂਟਰ ’ਤੇ ਅਾਪਣੇ ਘਰ ਵਲ ਆ ਰਿਹਾ ਸੀ ਕਿ ਗਡ਼੍ਹਸ਼ੰਕਰ ਰੋਡ ’ਤੇ ਕੌਸ਼ਲ ਆਟੋ ਸਪੇਅਰ ਪਾਰਟਸ ਦੇ ਸਾਹਮਣੇ ਪਿੱਛਿਓਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਸਕੂਟਰ ਸਵਾਰ ਜਸਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਮ੍ਰਿਤਕ ਦਾ ਭਰਾ ਅਾਪਣੇ ਵੱਖਰੇ ਸਕੂਟਰ ’ਤੇ ਉਸ ਦੇ ਪਿੱਛੇ ਆ ਰਿਹਾ ਸੀ, ਨੇ ਘਟਨਾ ਦੀ ਪੂਰੀ ਜਾਣਕਾਰੀ ਪੁਲਸ ਨੂੰ ਦਿੱਤੀ। ਜਿਸ ਉਪਰੰਤ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਡ਼ਕ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
7 ਬੀ.ਪੀ.ਈ.ਓਜ਼ ਦੀ ਟੀਮ ਵੱਲੋਂ ਤਖਤਗਡ਼੍ਹ ਬਲਾਕ ਦੇ 40 ਸਕੂਲਾਂ ਦਾ ਨਿਰੀਖਣ
NEXT STORY