ਦਸੂਹਾ (ਝਾਵਰ) : ਦਸੂਹਾ-ਹੁਸ਼ਿਆਰਪੁਰ ਸੜਕ ’ਤੇ ਅੱਡਾ ਰੰਧਾਵਾ ਨੇੜੇ ਟਰੈਕਟਰ-ਟਰਾਲੀ ਟੱਕਰ ’ਚ ਇਕ ਕਾਰ ਦੇ ਡਰਾਈਵਰ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 34 ਸਾਲਾ ਭੁਪਿੰਦਰ ਸਿੰਘ, ਪੁੱਤਰ ਕਿਸ਼ਨ ਸਿੰਘ, ਵਾਸੀ ਪਿੰਡ ਬੁੱਧੋਬਰਕਤ, ਥਾਣਾ ਦਸੂਹਾ ਰਾਤ ਲਗਭਗ 8:30 ਵਜੇ ਆਪਣੀ ਮਾਰੂਤੀ ਅਰਟੀਗਾ ਕਾਰ ’ਚ ਦਸੂਹਾ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ ਤਾਂ ਕਾਰ ਹੁਸ਼ਿਆਰਪੁਰ ਤੋਂ ਆ ਰਹੀ ਇਕ ਟਰੈਕਟਰ-ਟਰਾਲੀ ਨਾਲ ਟਕਰਾ ਗਈ।
ਟੱਕਰ ’ਚ ਡਰਾਈਵਰ ਭੁਪਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਦਸੂਹਾ ਸਿਵਲ ਹਸਪਤਾਲ ਲਿਜਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੂੰ ਮੁਰਦਾਘਰ ’ਚ ਰੱਖ ਦਿੱਤਾ ਗਿਆ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਦਸੂਹਾ ਦੇ ਡਿਊਟੀ ਅਫਸਰ ਹਵਾਲਦਾਰ ਪ੍ਰਭਜੋਤ ਨੇ ਦੱਸਿਆ ਕਿ ਪਰਾਲੀ ਲਿਜਾਣ ਵਾਲੀ ਟਰੈਕਟਰ ਟਰਾਲੀ ਅਤੇ ਟਰੈਕਟਰ ਚਾਲਕ ਵਿਰੁੱਧ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਬੀਬੀ ਜਗੀਰ ਕੌਰ ਦੀ ਵਿਗੜੀ ਸਿਹਤ, ਕਿਹਾ 'ਪਾਵਰ ਵੇਲੇ ਸਾਰੀ ਦੁਨੀਆ, ਔਖੇ ਵੇਲੇ ਕੋਈ ਬਾਤ ਤਕ ਨਹੀਂ ਪੁੱਛਦਾ'
NEXT STORY