ਮਾਹਿਲਪੁਰ,(ਜਸਵੀਰ, ਬਹਾਦਰ ਖਾਨ)- ਨਜ਼ਦੀਕੀ ਪਿੰਡ ਅੱਛਰਵਾਲ ਦੇ ਬਾਹਰ ਖੇਤਾਂ ਵਿਚ ਬਾਅਦ ਦੁਪਹਿਰ ਢਾਈ ਕੁ ਵਜੇ ਦੇ ਕਰੀਬ 16 ਪ੍ਰਵਾਸੀ ਮਜ਼ਦੂਰਾਂ ਦੀਅਾਂ ਝੁੱਗੀਆਂ ਨੂੰ ਅਚਾਨਕ ਅੱਗ ਲੱਗਣ ਨਾਲ ਉਨ੍ਹਾਂ ਦੀਅਾਂ ਝੁੱਗੀਆਂ ਸਡ਼ ਕੇ ਸਵਾਹ ਹੋ ਜਾਣ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਅੱਛਰਵਾਲ ਦੇ ਖੇਤਾਂ ’ਚ ਪਿਛਲੇ 20 ਕੁ ਸਾਲਾਂ ਤੋਂ ਯੂ. ਪੀ. ਤੋਂ ਇੱਥੇ ਆ ਕੇ ਰਹਿੰਦੇ ਪ੍ਰਵਾਸੀ ਮਜ਼ਦੂਰ ਹਰ ਰੋਜ਼ ਦੀ ਤਰ੍ਹਾਂ ਆਸ-ਪਾਸ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ’ਚ ਕੰਮ ਕਰਨ ਗਏ ਹੋਏ ਸਨ। ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਅਚਾਨਕ ਉਨ੍ਹਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ, ਜਿਸ ਨੂੰ ਆਸ-ਪਾਸ ਦੇ ਕਿਸਾਨਾਂ ਨੇ ਵੇਖਿਆ ਤੇ ਅੱਗ ਬੁਝਾਉਣ ਲਈ ਰੌਲਾ ਪਾਉਣ ਦੇ ਨਾਲ ਫ਼ੋਨ ਉੱਪਰ ਸੰਪਰਕ ਕਰ ਕੇ ਪ੍ਰਵਾਸੀ ਮਜ਼ਦੂਰ ਤੇ ਪਿੰਡ ਵਾਸੀਅਾਂ ਨੂੰ ਇਕੱਠਾ ਕਰ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਕੁਝ ਹੀ ਮਿੰਟਾਂ ਵਿਚ ਸਰਕੰਡੇ ਦੀਅਾਂ ਬਣੀਆਂ ਝੁੱਗੀਆਂ, ਜਿਨ੍ਹਾਂ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਨਕਦੀ, ਖਾਣ ਪੀਣ, ਕੱਪਡ਼ੇ, ਗਹਿਣੇ, ਭਾਂਡੇ, ਅਨਾਜ, ਟੀ. ਵੀ. ਆਦਿ ਸਡ਼ ਕੇ ਸਵਾਹ ਹੋ ਗਏ। ਲਾਗਲੇ ਪਿੰਡਾਂ ਹਕੂਮਤਪੁਰ, ਕਾਲੇਵਾਲ ਫਮਤੂ, ਖੈਰਡ਼ ਅੱਛਰਵਾਲ ਦੇ ਲੋਕਾਂ ਨੇ ਅੱਗ ਲੱਗੀ ਝੁੱਗੀ ਵਿਚੋਂ 2 ਛੋਟੇ ਬੱਚਿਆਂ ਨੂੰ ਸਹੀ ਸਲਾਮਤ ਬਚਾਅ ਲਿਆ।
ਮੌਕੇ ਉੱਪਰ ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਘਟਨਾ ਸਥਾਨ ਉੱਪਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਉੱਚ ਅਧਿਕਾਰੀਆਂ ਨੂੰ ਗਰੀਬ ਪਰਿਵਾਰਾਂ ਦੀ ਮਦਦ ਕਰਨ ਲਈ ਡਿਊਟੀ ਲਾਈ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਗੁਰਮੁਖ ਸਿੰਘ, ਪਟਵਾਰੀ ਗੁਰਮੇਲ ਸਿੰਘ ਪੰਜੋਡ਼, ਸੰਮਤੀ ਮੈਂਬਰ ਪਵਨ ਕੁਮਾਰ, ਮੈਡਮ ਹਰਜਿੰਦਰ ਕੌਰ, ਫ਼ੌਜੀ ਨਿਰਮਲ ਚੰਦ, ਮਾਸਟਰ ਸੋਹਣ ਸਿੰਘ, ਕਾਮਰੇਡ ਮਹਿੰਦਰ ਸਿੰਘ, ਪੰਚ ਚਮਨ ਲਾਲ, ਗੁਰਪਾਲ ਸਿੰਘ, ਅਮਰੀਕ ਸਿੰਘ, ਸੁਖਨਿੰਦਰ ਸਿੰਘ ਆਦਿ ਹਾਜ਼ਰ ਸਨ।
ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਮੁਹਿੰਮ ਤਹਿਤ ਦੁਕਾਨਦਾਰ ਦਾ ਕੱਟਿਆ ਚਲਾਨ
NEXT STORY