ਨਕੋਦਰ (ਜ.ਬ.)-ਸਿਟੀ ਪੁਲਸ ਨੇ ਸਕਾਰਪੀਓ ਸਵਾਰ ਨੌਜਵਾਨਾਂ ਨੂੰ ਰਿਵਾਲਵਰ ਸਮੇਤ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਨਕੋਦਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਿਟੀ ਥਾਣਾ ਮੁਖੀ ਇੰਸ. ਹਰਜਿੰਦਰ ਕੌਰ ਦੀ ਅਗਵਾਈ ਹੇਠ ਏ. ਐੱਸ. ਆਈ. ਕੁਲਵਿੰਦਰ ਸਿੰਘ, ਏ. ਐੱਸ. ਆਈ. ਹਰਮੇਸ਼ ਕੁਮਾਰ, ਸਿਪਾਹੀ ਗਗਨਦੀਪ ਸਿੰਘ ਆਦਿ ਦੌਰਾਨੇ ਗਸ਼ਤ ਫੁਆਰਾ ਚੌਕ ਨਕੋਦਰ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸਤਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਮੂਲੇਵਾਲ ਖਹਿਰਾ, ਆਰੀਅਨਪ੍ਰੀਤ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਨਮਾਜੀਪੁਰ ਸ਼ਾਹਕੋਟ ਤੇ ਹੋਰ ਨਾ- ਮਾਲੂਮ ਨੌਜਵਾਨ, ਜਿਨ੍ਹਾਂ ਕੋਲ ਮਾਰੂ ਹਥਿਆਰ ਤੇ ਨਾਜਾਇਜ਼ ਅਸਲਾ ਪਿਸਤੌਲ ਹੈ।
ਇਹ ਖ਼ਬਰ ਵੀ ਪੜ੍ਹੋ : ਮੈਡੀਕਲ ਹਸਪਤਾਲ ਦੇ ਬੈੱਡਾਂ ਦਾ ਮਾੜਾ ਹਾਲ ਵੇਖ ਭੜਕੇ ਸਿਹਤ ਮੰਤਰੀ, VC ਨੂੰ ਬਾਹੋਂ ਫੜ ਫਟੇ ਗੱਦੇ ’ਤੇ ਲਿਟਾਇਆ
ਉਹ ਲੜਾਈ ਝਗੜਾ ਕਰਨ ਦੀ ਫਿਰਾਕ ’ਚ ਹਨ। ਇਸ ਸਮੇਂ ਸਕਾਰਪੀਓ ਗੱਡੀ ’ਚ ਬੱਸ ਸਟੈਂਡ ਨਕੋਦਰ ’ਚ ਬੈਠੇ ਹਨ। ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਨੌਜਵਾਨਾਂ ਨੂੰ 1 ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦਕਿ ਕੁਝ ਨੌਜਵਾਨ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿਸਤੌਲ ਤੇ ਕਾਰਤੂਸ ਸਮੇਤ ਕਾਬੂ ਉਕਤ ਵਿਅਕਤੀਆਂ ਤੇ ਹੋਰ ਨਾ-ਮਾਲੂਮ ਨੌਜਵਾਨਾਂ ਖ਼ਿਲਾਫ਼ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ’ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਹਰਜੋਤ ਬੈਂਸ ਸਣੇ 4 ਸਿਆਸੀ ਆਗੂ ਕੋਰੋਨਾ ਦੀ ਲਪੇਟ ’ਚ
NEXT STORY