ਨਵਾਂਸ਼ਹਿਰ (ਤ੍ਰਿਪਾਠੀ)- ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ 18,000 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਵੇਰਵੇ ਦਿੰਦੇ ਹੋਏ ਏ. ਐੱਸ. ਆਈ. ਜੋਗਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਭਾਲ ਵਿੱਚ ਕਸਬਾ ਜਾਡਲਾ ਤੋਂ ਪਿੰਡ ਉਟਾਲਾ ਹੁੰਦੇ ਹੋਏ ਚਰਾਣ ਹੈੱਡ ਵੱਲ ਨੂੰ ਜਾ ਰਹੀ ਸੀ। ਜਦੋਂ ਪੁਲਸ ਪਾਰਟੀ ਚਰਾਣ ਹੈੱਡ ਨੇੜੇ ਪਹੁੰਚੀ ਤਾਂ ਉਨ੍ਹਾਂ ਨੇ ਇਕ ਵਿਅਕਤੀ ਨੂੰ ਸੜਕ ਦੇ ਕਿਨਾਰੇ ਇਕ ਝੌਂਪੜੀ ਦੇ ਕੋਲ ਖੜ੍ਹਾ ਵੇਖਿਆ, ਜਿਸ ਕੋਲ ਇਕ ਭਾਰੀ ਪਲਾਸਟਿਕ ਦਾ ਬੈਗ ਸੀ।
ਪੁਲਸ ਪਾਰਟੀ ਨੂੰ ਵੇਖ ਕੇ ਵਿਅਕਤੀ ਘਬਰਾ ਗਿਆ ਅਤੇ ਤੁਰੰਤ ਪਲਾਸਟਿਕ ਦੇ ਬੈਗ ਕੋਲ ਬੈਠ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਹੋਰ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕਰਕੇ ਪਲਾਸਟਿਕ ਦੇ ਥੈਲੇ ਦੀ ਤਲਾਸ਼ੀ ਲੈਣ 'ਤੇ 18,000 ਐੱਮ. ਐੱਲ. (24 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਹੋਈ।
ਇਹ ਵੀ ਪੜ੍ਹੋ: ਸਿਆਸਤ 'ਚ ਹੋਣ ਜਾ ਰਿਹੈ ਵੱਡਾ ਧਮਾਕਾ! ਆਦਮਪੁਰ ਹਲਕੇ 'ਚ 'ਆਪ' ਨੂੰ ਲੱਗ ਸਕਦੈ ਵੱਡਾ ਝਟਕਾ
ਐੱਸ. ਐੱਚ. ਓ. ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਦਵਿੰਦਰ ਸਿੰਘ ਉਰਫ਼ ਵਿੱਕੀ ਪੁੱਤਰ ਭਾਗ ਸਿੰਘ ਵਾਸੀ ਪਿੰਡ ਮੀਰਪੁਰ ਜੱਟਾਂ ਥਾਣਾ ਸਦਰ ਨਵਾਂਸ਼ਹਿਰ ਵਜੋਂ ਹੋਈ। ਐੱਸ. ਐੱਚ. ਓ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਦੋਆਬਾ ਬਣਿਆ ਫਰਜ਼ੀ ਟ੍ਰੈਵਲ ਏਜੰਟਾਂ ਦਾ ਗੜ੍ਹ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਪੰਜਾਬ ਕੇਸਰੀ' ਤੋਂ ਘਬਰਾਈ 'ਆਪ' ਸਰਕਾਰ! ਬਦਲੇ ਦੀ ਭਾਵਨਾ ਨਾਲ ਮੀਡੀਆ 'ਤੇ ਕਰ ਰਹੀ ਹਮਲੇ: ਅਵਿਨਾਸ਼ ਖੰਨਾ
NEXT STORY