ਕਪੂਰਥਲਾ/ਸੁਭਾਨਪੁਰ/ਨਡਾਲਾ (ਭੂਸ਼ਣ, ਸਤਨਾਮ, ਸ਼ਰਮਾ)–ਬੀਤੇ 4 ਸਤੰਬਰ ਦੀ ਦੁਪਹਿਰ ਨਡਾਲਾ ਖੇਤਰ 'ਚ ਇਨੋਵਾ 'ਚ ਸਵਾਰ 4 ਮੁਲਜ਼ਮਾਂ ਵੱਲੋਂ ਇਕ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਥਾਣਾ ਸੁਭਾਨਪੁਰ ਦੀ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਵਾਰਦਾਤ ਦੌਰਾਨ ਇਸਤੇਮਾਲ ਕੀਤੀ ਗਈ ਇਨੋਵਾ ਅਤੇ ਅਗਵਾ ਕੀਤੇ ਨੌਜਵਾਨ ਨੂੰ ਬਰਾਮਦ ਕਰ ਲਿਆ ਹੈ। ਜਾਣਕਾਰੀ ਅਨੁਸਾਰ 4 ਸਤੰਬਰ ਦੀ ਦੁਪਹਿਰ ਨਡਾਲਾ ਦੇ ਬਿਜਲੀ ਘਰ ਦੇ ਨਜ਼ਦੀਕ ਇਕ 22 ਸਾਲ ਦਾ ਨੌਜਵਾਨ ਅਜੈ ਦਾਣਾ ਮੰਡੀ ਵਿਚ ਪਸ਼ੂ ਚਾਰ ਰਿਹਾ ਸੀ। ਜਿਸ ਦੌਰਾਨ ਇਕ ਇਨੋਵਾ 'ਚ ਸਵਾਰ 3-4 ਅਣਪਛਾਤੇ ਮੁਲਜ਼ਮ ਅਜੈ ਨੂੰ ਅਗਵਾ ਕਰ ਕੇ ਆਪਣੇ ਨਾਲ ਲੈ ਗਏ। ਜਿਸ ਦੇ ਸਬੰਧ 'ਚ ਸੁਭਾਨਪੁਰ ਪੁਲਸ ਨੇ ਰੇਸ਼ਮਾ ਪਤਨੀ ਬਾਬੂਦੀਨ ਵਾਸੀ ਡੇਰਾ ਰਾਏਪੁਰ ਰਾਜਪੂਤਾਂ ਦੇ ਬਿਆਨ 'ਤੇ ਧਾਰਾ 365, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਸੀ।
ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਹੁਕਮਾਂ 'ਤੇ ਏ. ਐੱਸ. ਪੀ. ਏ. ਐੱਸ. ਪੀ. ਭੁਲੱਥ ਡਾ. ਸਿਮਰਤ ਕੌਰ ਦੀ ਨਿਗਰਾਨੀ 'ਚ ਇਕ ਵਿਸ਼ੇਸ਼ ਪੁਲਸ ਟੀਮ, ਜਿਸ 'ਚ ਐੱਸ. ਐੱਚ. ਓ. ਸੁਭਾਨਪੁਰ ਇੰਸ. ਜਸਪਾਲ ਸਿੰਘ ਸ਼ਾਮਲ ਸਨ, ਦਾ ਗਠਨ ਕੀਤਾ ਗਿਆ। ਟੀਮ ਨੇ ਮੁਖਬਰਾਂ ਦੀ ਮਦਦ ਨਾਲ ਜਦੋਂ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕੀਤੀ ਤਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਸਾਈਂ ਪੁੱਤਰ ਮੁਰਾਦ ਅਲੀ, ਸ਼ਾਮ ਦੀਨ ਪੁੱਤਰ ਮੁਰਾਦ ਅਲੀ ਵਾਸੀ ਪਿੰਡ ਗੰਬੋਵਾਲ ਜ਼ਿਲਾ ਹੁਸ਼ਿਆਰਪੁਰ, ਅਮਨਦੀਪ ਸਿੰਘ ਸੋਢੀ ਪੁੱਤਰ ਕੁਲਬੀਰ ਸਿੰਘ ਨਿਵਾਸੀ ਪਿੰਡ ਕਰਾਰਵਾਲਾ ਥਾਣਾ ਟਾਂਡਾ ਅਤੇ ਜਸਬੀਰ ਸਿੰਘ ਉਰਫ ਗੋਰੀ ਪੁੱਤਰ ਫਰਾਂਸਿਸ ਕਾਲ਼ਾ ਵਾਸੀ ਪਿੰਡ ਰਾਵਾ ਥਾਣਾ ਦਸੂਹਾ ਜ਼ਿਲਾ ਹੁਸ਼ਿਆਰਪੁਰ ਦੇ ਤੌਰ 'ਤੇ ਹੋਈ। ਜਿਸ ਦੇ ਆਧਾਰ 'ਤੇ ਪੁਲਸ ਨੇ ਵੱਖ-ਵੱਖ ਥਾਵਾਂ 'ਚ ਛਾਪਾਮਾਰੀ ਕਰ ਕੇ ਉਕਤ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਅਗਵਾ ਕੀਤਾ ਗਿਆ ਨੌਜਵਾਨ ਅਜੈ ਨੂੰ ਬਰਾਮਦ ਕਰ ਕੇ ਉਸ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਕਿ ਵਾਰਦਾਤ ਦੌਰਾਨ ਇਸਤੇਮਾਲ 'ਚ ਲਿਆਂਦੀ ਗਈ ਇਨੋਵਾ ਨੂੰ ਬਰਾਮਦ ਕਰ ਲਿਆ।
ਪੁਲਸ ਵੱਲੋਂ ਮੁਲਜ਼ਮਾਂ ਕੋਲੋਂ ਕੀਤੀ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਦੇ ਮਨਸੂਬੇ ਬਹੁਤ ਬੇਹੱਦ ਹੈਰਾਨ ਕਰਨ ਵਾਲੇ ਸਨ। ਮੁਲਜ਼ਮਾਂ ਨੇ ਅਜੈ ਨੂੰ ਅਗਵਾ ਕਰ ਕੇ ਆਪਣੇ ਕੋਲ ਮੁਫਤ ਵਿਚ ਕੰਮ ਕਰਵਾਉਣ ਦੀ ਸਾਜ਼ਿਸ਼ ਤਿਆਰ ਕੀਤੀ ਸੀ। ਜਿਸ ਨੂੰ ਲੈ ਕੇ ਮੁਲਜ਼ਮ ਕਈ ਦਿਨਾਂ ਦੀ ਅਜੈ ਨੂੰ ਅਗਵਾ ਕਰਨ ਦੀ ਰੇਕੀ ਕਰ ਰਹੇ ਸਨ। ਜਿਸ ਦੌਰਾਨ ਮੁਲਜ਼ਮਾਂ ਨੇ ਖੇਤਰ ਵਿਚ ਕਈ ਘੰਟੇ ਤਕ ਮੌਜੂਦ ਰਹਿ ਕੇ ਅਜੈ ਦੀ ਰੇਕੀ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਉਕਤ ਨੌਜਵਾਨ ਨੂੰ ਅਗਵਾ ਕਰ ਲਿਆ। ਮੁਲਜ਼ਮਾਂ ਦੇ ਹੋਰ ਕੀ ਸਾਜ਼ਿਸ਼ ਸੀ ਇਸ ਸਬੰਧੀ ਉਨ੍ਹਾਂ ਤੋਂ ਪੁੱਛਗਿਛ ਦਾ ਦੌਰ ਜਾਰੀ ਹੈ। ਪੁੱਛਗਿਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ।
ਜਲੰਧਰ 'ਚ ਪੈਟਰੋਲ ਪੰਪ 'ਤੇ ਡਾਕਾ
NEXT STORY