ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਯੋਗ ਨਾਗਰਿਕਾਂ ਤੇ ਨੌਜਵਾਨਾਂ ਨੂੰ ਵੋਟਰ ਸੂਚੀ ਨਾਲ ਜੋੜਨ ਲਈ 7 ਤੋਂ 11 ਅਕਤੂਬਰ ਤੱਕ ਲਾਏ ਗਏ ਵਿਸ਼ੇਸ਼ ਵੋਟਰ ਰਜਿਸਟ੍ਰੇਸ਼ਨ ਕੈਂਪ ਸਫ਼ਲਤਾ ਪੂਰਵਕ ਸੰਪੰਨ ਹੋ ਗਏ। ਪੰਜ ਦਿਨਾਂ ਤੱਕ ਚੱਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ-6 ਰਾਹੀਂ ਕੁੱਲ 3,963 ਅਰਜ਼ੀਆਂ ਪ੍ਰਾਪਤ ਹੋਈਆਂ । ਮੁਹਿੰਮ ਦੇ ਆਖ਼ਰੀ ਦਿਨ ਹੀ ਲਗਭਗ 880 ਨਾਗਰਿਕਾਂ ਨੇ ਫਾਰਮ-6 ਰਾਹੀਂ ਆਪਣੀ ਦਾਅਵੇਦਾਰੀ ਪੇਸ਼ ਕੀਤੀ।
ਇਹ ਕੈਂਪ ਖ਼ਾਸ ਤੌਰ ''ਤੇ ਸ਼ਹਿਰ ਅੰਦਰ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਵਿਸ਼ੇਸ਼ ਵੋਟ ਸੁਧਾਈ (ਐੱਸ.ਆਈ. ਆਰ.) ਤੋਂ ਬਾਅਦ ਵਾਂਝੇ ਰਹਿ ਗਏ ਨਾਗਰਿਕਾਂ, ਨੌਜਵਾਨਾਂ ਅਤੇ ਪਹਿਲੀ ਵਾਰ ਵੋਟਰ ਬਣਨ ਵਾਲਿਆਂ ਦੀ ਸੁਵਿਧਾ ਲਈ ਲਾਏ ਗਏ ਸਨ। ਇਸ ਮੁਹਿੰਮ ਦੌਰਾਨ ਚੋਣ ਸੇਵਾਵਾਂ ਨਾਲ ਸਬੰਧਿਤ ਵੱਖ-ਵੱਖ ਸ਼੍ਰੇਣੀਆਂ ’ਚ ਕੁੱਲ 5,497 ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ’ਚ ਨਵੀਂ ਵੋਟ ਦਰਜ ਕਰਨ ਲਈ ਆਏ 3,963 ਫਾਰਮਾਂ ਤੋਂ ਇਲਾਵਾ ਵੋਟਰ ਵੇਰਵਿਆਂ ਦੀ ਸੋਧ, ਹਲਕੇ ਅੰਦਰ ਰਿਹਾਇਸ਼ ਬਦਲਣ ਤੇ ਹੋਰ ਮਨਜ਼ੂਰਸ਼ੁਦਾ ਸੋਧਾਂ ਲਈ ਫਾਰਮ-8 ਰਾਹੀਂ 1,452 ਅਰਜ਼ੀਆਂ ਦਰਜ ਹੋਈਆਂ। ਇਸ ਦੇ ਨਾਲ ਹੀ ਵੋਟਰ ਸੂਚੀ ''ਚੋਂ ਇਤਰਾਜ਼ ਦਰਜ ਕਰਵਾਉਣ ਜਾਂ ਨਾਮ ਕਟਵਾਉਣ ਸਬੰਧੀ ਫਾਰਮ-7 ਰਾਹੀਂ 82 ਅਰਜ਼ੀਆਂ ਹਾਸਲ ਹੋਈਆਂ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਸਰਸਰੀ ਸੁਧਾਈ (ਐੱਸ.ਆਈ.ਆਰ.) ਮੁਕੰਮਲ ਹੋਣ ਤੋਂ ਬਾਅਦ 01-ਚੰਡੀਗੜ੍ਹ ਸੰਸਦੀ ਹਲਕੇ ਦੀ ਅੰਤਮ ਫੋਟੋ ਵੋਟਰ ਸੂਚੀ-2026 ਬੀਤੀ 22 ਸਤੰਬਰ ਨੂੰ ਜਾਰੀ ਕੀਤੀ ਜਾ ਚੁੱਕੀ ਹੈ।
ਜਲੰਧਰ 'ਚ Birthday Party ਦੌਰਾਨ ਪਿਆ ਭੜਥੂ! ਨੌਜਵਾਨ 'ਤੇ ਚਾਕੂ ਨਾਲ ਹਮਲਾ
NEXT STORY