ਬੰਗਾ, (ਚਮਨ ਲਾਲ/ਰਾਕੇਸ਼)– ਥਾਣਾ ਸਦਰ ਪੁਲਸ ਵੱਲੋਂ 5 ਗ੍ਰਾਮ ਨਸ਼ੇ ਵਾਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਥਾਣਾ ਸਦਰ ਪੁਲਸ ਵਿਚ ਤਾਇਨਾਤ ਏ. ਐੱਸ. ਆਈ. ਮੋਹਣ ਲਾਲ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਥਾਣੇ ਤੋਂ ਪਿੰਡ ਮਜਾਰੀ, ਮੱਲੂਪੋਤਾ ਤੋਂ ਪਿੰਡ ਲੱਖਪੁਰ ਨੂੰ ਜਾ ਰਹੇ ਸਨ। ਜਦੋਂ ਉਹ ਪਿੰਡ ਲੱਖਪੁਰ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕਦਮ ਪਿੱਛੇ ਨੂੰ ਮੁਡ਼ਨ ਲੱਗਾ, ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕੀਤਾ ਤੇ ਉਸ ਨੇ ਆਪਣਾ ਨਾਮ ਰਣਜੀਤ ਪੁੱਤਰ ਜੁਗਿੰਦਰ ਵਾਸੀ ਲੱਖਪੁਰ ਦੱਸਿਆ ਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਡ਼ਕ ਹਾਦਸੇ ’ਚ 1 ਗੰਭੀਰ ਜ਼ਖਮੀ, ਟੈਂਪੂ ਚਾਲਕ ਖਿਲਾਫ ਪਰਚਾ ਦਰਜ
ਰੂਪਨਗਰ, 15 ਨਵੰਬਰ (ਵਿਜੇ)-ਥਾਣਾ ਸਿੰਘ ਭਗਵੰਤਪੁਰ ਪੁਲਸ ਨੇ ਸਡ਼ਕ ਹਾਦਸੇ ’ਚ ਅਣਪਛਾਤੇ ਟੈਂਪੂ ਚਾਲਕ ’ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਕਾਇਤ ਕਰਤਾ ਗੁਰਸਿਮਰਤ ਸਿੰਘ ਪੁੱਤਰ ਲੇਟ. ਅਜਮੇਰ ਸਿੰਘ ਨਿਵਾਸੀ ਚਰਹੇਡ਼ੀ ਨੇ ਦੱਸਿਆ ਕਿ ਬੀਤੇ ਦਿਨ ਬੰਨ ਮਾਜਰਾ ਚੌਂਕ ’ਚ ਉਸਦੇ ਭਤੀਜੇ ਬਲਕਰਨ ਸਿੰਘ (19) ਪੁੱਤਰ ਗੁਰਪ੍ਰਤੀਪ ਸਿੰਘ ਦੇ ਖਡ਼ੇ ਮੋਟਰਸਾਈਕਲ ਨਾਲ ਅਣਪਛਾਤੇ ਟੈਂਪੂ ਚਾਲਕ ਨੇ ਟੱਕਰ ਮਾਰ ਦਿੱਤੀ। ਜਿਸ ’ਚ ਬਲਕਰਨ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਹ ਇਸ ਸਮੇਂ ਪੀ.ਜੀ.ਆਈ. ਚੰਡੀਗਡ਼ ’ਚ ਇਲਾਜ ਅਧੀਨ ਹੈ। ਪੁਲਸ ਨੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਟੈਂਪੂ ਚਾਲਕ ’ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਕ-ਇਕ ਪਟਵਾਰੀ ਦੇਖ ਰਿਹੈ 5-5 ਹਲਕਿਅਾਂ ਦਾ ਕੰਮ
NEXT STORY