ਹੁਸ਼ਿਆਰਪੁਰ, (ਅਸ਼ਵਨੀ)- ਐੱਸ. ਐੱਸ. ਪੀ. ਜੇ. ਏਲੀਚੇਲਿਅਨ ਦੇ ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਦੌਰਾਨ ਸਿਟੀ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਗੁਪਤ ਸੂਚਨਾ ਮਿਲਣ ’ਤੇ ਬਹਾਦਰਪੁਰ ਗੇਟ ਨੇੜੇ ਛਾਪਾ ਮਾਰ ਕੇ ਮੋਹਿਤ ਪੁੱਤਰ ਦਿਆਲ ਚੰਦ ਵਾਸੀ ਬਹਾਦਰਪੁਰ ਦੇ ਕਬਜ਼ੇ ’ਚੋਂ 600 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ।
ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਐੱਸ. ਐੱਚ. ਓ. ਗੋਬਿੰਦਰ ਕੁਮਾਰ ਨੇ ਦੱਸਿਆ ਕਿ ਬਰਾਮਦ ਸ਼ਰਾਬ ਸਿਰਫ ਹਿਮਾਚਲ ਪ੍ਰਦੇਸ਼ ’ਚ ਹੀ ਵੇਚੀ ਜਾ ਸਕਦੀ ਹੈ। ਦੋਸ਼ੀ ਮੋਹਿਤ ਨੂੰ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਮੋਹਿਤ ਵਿਰੁੱਧ 2 ਦਸੰਬਰ 2018 ਨੂੰ ਵੀ ਸ਼ਰਾਬ ਦੀਆਂ 605 ਪੇਟੀਆਂ ਬਰਾਮਦ ਹੋਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਉਹ ਪੁਲਸ ਨੂੰ ਲੋਡ਼ੀਂਦਾ ਸੀ। ਥਾਣਾ ਮੁਖੀ ਅਨੁਸਾਰ ਮੋਹਿਤ ਨੇ ਦੱਸਿਆ ਕਿ 50 ਪੇਟੀਆਂ ਸ਼ਰਾਬ ਪਰਮਿੰਦਰ ਸਿੰਘ ਤੱਬੂ ਵਾਸੀ ਸਾਰੰਗਵਾਲ ਹਾਲ ਵਾਸੀ ਬਹਾਦਰਪੁਰ, ਜੋ ਕਿ ਰਵਿੰਦਰ ਸਿੰਘ ਉਰਫ ਅਸ਼ੋਕ ਕੁਮਾਰ ਉਰਫ ਸ਼ੋਕੀ ਵਾਸੀ ਰੂਪ ਨਗਰ ਦਾ ਕਰਿੰਦਾ ਹੈ ਅਤੇ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਨੂੰ ਭੇਜੀਆਂ ਸਨ।
ਰਾਸ਼ਨ ਦਾ ਸਾਮਾਨ ਲੈ ਕੇ ਰਫੂਚੱਕਰ, ਕੇਸ ਦਰਜ
NEXT STORY