ਜਲੰਧਰ (ਗੁਲਸ਼ਨ)–ਅੱਧੇ ਤੋਂ ਜ਼ਿਆਦਾ ਬੀਤ ਚੁੱਕੇ ਨਵੰਬਰ ਮਹੀਨੇ ਤੋਂ ਬਾਅਦ ਹੁਣ ਹੌਲੀ-ਹੌਲੀ ਠੰਡ ਦਾ ਪ੍ਰਕੋਪ ਵੀ ਵਧਣ ਲੱਗਾ ਹੈ। ਅਗਲੇ ਮਹੀਨੇ ਤੋਂ ਧੁੰਦ ਵੀ ਪੈਣ ਲੱਗੇਗੀ। ਦਸੰਬਰ ਵਿਚ ਸੰਘਣੀ ਧੁੰਦ ਪੈਣ ਦੇ ਖ਼ਦਸ਼ੇ ਕਾਰਨ ਉੱਤਰ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਰੂਟਾਂ ’ਤੇ ਚੱਲਣ ਵਾਲੀਆਂ 62 ਟਰੇਨਾਂ ਨੂੰ ਦਸੰਬਰ ਤੋਂ ਫਰਵਰੀ 2024 ਤਕ ਭਾਵ 3 ਮਹੀਨਿਆਂ ਲਈ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਮੇਂ ਦੌਰਾਨ ਕਈ ਪ੍ਰਮੁੱਖ ਟਰੇਨਾਂ ਦੇ ਰੱਦ ਹੋਣ ਕਾਰਨ ਰੇਲ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਵਰਣਨਯੋਗ ਹੈ ਕਿ ਉੱਤਰ ਰੇਲਵੇ ਵੱਲੋਂ ਹਰ ਸਾਲ ਦਸੰਬਰ ਤੋਂ ਫਰਵਰੀ ਤਕ ਟਰੇਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਇਸ ਵਾਰ ਵੀ ਧੁੰਦ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੇਲਵੇ ਨੇ ਰੱਦ ਕੀਤੀਆਂ ਜਾਣ ਵਾਲੀਆਂ ਟਰੇਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਘੱਟ ਸੌਣ ਵਾਲਿਆਂ ਨੂੰ ਸ਼ੂਗਰ ਦਾ ਵਧੇਰੇ ਖ਼ਤਰਾ, ਸਰਵੇਖਣ ਦੌਰਾਨ ਸਾਹਮਣੇ ਆਏ ਹੈਰਾਨੀਜਨਕ ਅੰਕੜੇ
ਰੱਦ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਟਰੇਨਾਂ ਦੀ ਸੂਚੀ
ਟਰੇਨ ਨੰਬਰ |
ਟਰੇਨ ਦਾ ਨਾਂ |
ਰੱਦ ਰਹਿਣ ਦਾ ਸਮਾਂ |
14617 |
ਬਨਮਨਖੀ-ਅੰਮ੍ਰਿਤਸਰ |
3 ਦਸੰਬਰ ਤੋਂ 2 ਮਾਰਚ 2024 ਤੱਕ |
14618 |
ਅੰਮ੍ਰਿਤਸਰ-ਬਨਮਨਖੀ |
1 ਦਸੰਬਰ ਤੋਂ 29 ਫਰਵਰੀ 2024 ਤੱਕ |
12241 |
ਚੰਡੀਗੜ੍ਹ-ਅੰਮ੍ਰਿਤਸਰ ਇੰਟਰਸਿਟੀ |
1 ਦਸੰਬਰ ਤੋਂ 29 ਫਰਵਰੀ 2024 ਤੱਕ |
12242 |
ਅੰਮ੍ਰਿਤਸਰ-ਚੰਡੀਗੜ੍ਹ |
2 ਦਸੰਬਰ ਤੋਂ 1 ਮਾਰਚ 2024 ਤੱਕ |
14606 |
ਜੰਮੂ ਤਵੀ-ਰਿਸ਼ੀਕੇਸ਼ |
3 ਦਸੰਬਰ ਤੋਂ 25 ਫਰਵਰੀ 2024 ਤੱਕ |
14605 |
ਰਿਸ਼ੀਕੇਸ਼-ਜੰਮੂ ਤਵੀ |
4 ਦਸੰਬਰ ਤੋਂ 26 ਫਰਵਰੀ 2024 ਤੱਕ |
14616 |
ਅੰਮ੍ਰਿਤਸਰ-ਲਾਲ ਕੁਆਂ ਐਕਸਪ੍ਰੈੱਸ |
2 ਦਸੰਬਰ ਤੋਂ 24 ਫਰਵਰੀ 2024 ਤੱਕ |
14615 |
ਲਾਲ ਕੁਆਂ-ਅੰਮ੍ਰਿਤਸਰ ਐਕਸਪ੍ਰੈੱਸ |
2 ਦਸੰਬਰ ਤੋਂ 24 ਫਰਵਰੀ 2024 ਤੱਕ |
14674 |
ਅੰਮ੍ਰਿਤਸਰ-ਜੈਨਗਰ |
5 ਦਸੰਬਰ ਤੋਂ 27 ਫਰਵਰੀ 2024 ਤੱਕ |
14673 |
ਜੈਨਗਰ-ਅੰਮ੍ਰਿਤਸਰ |
7 ਦਸੰਬਰ ਤੋਂ 29 ਫਰਵਰੀ ਤੱਕ |
19611 |
ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ |
2 ਦਸੰਬਰ ਤੋਂ 29 ਫਰਵਰੀ 2024 ਤੱਕ |
19614 |
ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ |
3 ਦਸੰਬਰ ਤੋਂ 1 ਮਾਰਚ 2024 ਤੱਕ |
18103 |
ਟਾਟਾਨਗਰ-ਅੰਮ੍ਰਿਤਸਰ ਐਕਸਪ੍ਰੈੱਸ |
4 ਦਸੰਬਰ ਤੋਂ 28 ਫਰਵਰੀ 2024 ਤੱਕ |
18104 |
ਅੰਮ੍ਰਿਤਸਰ-ਟਾਟਾਨਗਰ |
6 ਦਸੰਬਰ ਤੋਂ 1 ਮਾਰਚ 2024 ਤੱਕ |
04652 |
ਅੰਮ੍ਰਿਤਸਰ-ਜੈਨਗਰ |
1 ਦਸੰਬਰ ਤੋਂ 28 ਫਰਵਰੀ 2024 ਤੱਕ |
04651 |
ਜੈਨਗਰ-ਅੰਮ੍ਰਿਤਸਰ |
3 ਦਸੰਬਰ ਤੋਂ 1 ਮਾਰਚ 2024 ਤੱਕ |
14506 |
ਅੰਮ੍ਰਿਤਸਰ-ਨੰਗਲ ਡੈਮ |
2 ਦਸੰਬਰ ਤੋਂ 1 ਮਾਰਚ 2024 ਤੱਕ |
ਇਹ ਵੀ ਪੜ੍ਹੋ: ਗੋਰਾਇਆ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਗਲੀ-ਸੜੀ ਲਾਸ਼, ਮੰਜ਼ਰ ਵੇਖ ਸਹਿਮੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
98 ਕਰੋੜ ਦੀ ਲਾਗਤ ਨਾਲ ਬਣੇਗਾ ਜਲੰਧਰ ਕੈਂਟ ਦਾ ਰੇਲਵੇ ਸਟੇਸ਼ਨ, ਅਪ੍ਰੈਲ 2024 ਤੱਕ ਹੋਵੇਗਾ ਤਿਆਰ
NEXT STORY