ਜਲੰਧਰ (ਜ. ਬ.)– ਸ਼ਿਵ ਨਗਰ ਫਾਟਕ ਨੇੜੇ ਕਿਸੇ ਵਿਵਾਦ ਸਬੰਧੀ ਆਏ ਜਲੰਧਰ ਪੁਲਸ ਦੇ ਏ. ਐੱਸ. ਆਈ. ਦੀ ਬਾਈਕ ਨੇ ਮਾਂ ਨਾਲ ਜਾ ਰਹੇ ਛੋਟੇ ਬੱਚੇ ਨੂੰ ਕੁਚਲ ਦਿੱਤਾ। ਦੋਸ਼ ਹੈ ਕਿ ਏ. ਐੱਸ. ਆਈ. ਸ਼ਰਾਬ ਦੇ ਨਸ਼ੇ ਵਿਚ ਸੀ, ਜਿਸ ਨੇ ਇਸ ਤੋਂ ਪਹਿਲਾਂ ਇਕ ਬਜ਼ੁਰਗ ’ਤੇ ਹੱਥ ਚੁੱਕਿਆ। ਲੋਕਾਂ ਨੇ ਏ. ਐੱਸ. ਆਈ. ਦੀ ਹਾਲਤ ਵੇਖ ਕੇ ਪੰਜਾਬ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਲਦ ਹੀ ਪੀ. ਸੀ. ਆਰ. ਦੀ ਗੱਡੀ ਮੌਕੇ ’ਤੇ ਪਹੁੰਚੀ, ਜਿਸ ਨੇ ਸ਼ਰਾਬੀ ਪੁਲਸ ਮੁਲਾਜ਼ਮ ਨੂੰ ਗੱਡੀ ਵਿਚ ਬਿਠਾਇਆ ਅਤੇ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ
ਜਾਣਕਾਰੀ ਦਿੰਦੇ ਜਸਪਾਲ ਜੱਸਾ ਨੇ ਦੱਸਿਆ ਕਿ ਸ਼ਿਵ ਨਗਰ ਫਾਟਕ ਨੇੜੇ ਕਿਸੇ ਵਿਵਾਦ ਸਬੰਧੀ 2 ਪੁਲਸ ਮੁਲਾਜ਼ਮ ਬਾਈਕ ’ਤੇ ਆਏ ਸਨ, ਜਿਨ੍ਹਾਂ ਵਿਚੋਂ ਇਕ ਮੁਲਾਜ਼ਮ ਸ਼ਰਾਬ ਦੇ ਨਸ਼ੇ ਵਿਚ ਸੀ। ਦੋਸ਼ ਹੈ ਕਿ ਸ਼ਰਾਬੀ ਪੁਲਸ ਮੁਲਾਜ਼ਮ ਨੇ ਉਥੇ ਇਕ ਬਜ਼ੁਰਗ ’ਤੇ ਹੱਥ ਚੁੱਕਿਆ ਅਤੇ ਜਦੋਂ ਤੇਜ਼ੀ ਨਾਲ ਵਾਪਸ ਜਾਣ ਲੱਗਾ ਤਾਂ ਰਸਤੇ ਵਿਚ ਉਸ ਨੇ ਇਕ ਬੱਚੇ ਨੂੰ ਆਪਣੀ ਬਾਈਕ ਦੀ ਲਪੇਟ ਵਿਚ ਲੈ ਲਿਆ, ਹਾਲਾਂਕਿ ਬੱਚੇ ਦੀ ਹਾਲਤ ਠੀਕ ਸੀ ਪਰ ਏ. ਐੱਸ. ਆਈ. ਦੀ ਅਜਿਹੀ ਹਾਲਤ ਦੇਖ ਕੇ ਇਲਾਕੇ ਦੇ ਲੋਕਾਂ ਦਾ ਗੁੱਸਾ ਫੁੱਟ ਪਿਆ। ਲੋਕਾਂ ਨੇ ਤੁਰੰਤ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ। ਇਸ ਦੌਰਾਨ ਏ. ਐੱਸ. ਆਈ. ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੀ ਭੀੜ ਨੇ ਉਸਨੂੰ ਘੇਰ ਲਿਆ। ਹਾਲਾਂਕਿ ਭੀੜ ਨੇ ਏ. ਐੱਸ. ਆਈ. ’ਤੇ ਹਮਲਾ ਵੀ ਕਰਨਾ ਚਾਹਿਆ ਪਰ ਕੁਝ ਲੋਕਾਂ ਨੇ ਉਸ ਦਾ ਬਚਾਅ ਕੀਤਾ। ਮੌਕੇ ’ਤੇ ਪਹੁੰਚੀ ਪੀ. ਸੀ. ਆਰ. ਟੀਮ ਨੇ ਏ. ਐੱਸ. ਆਈ. ਨੂੰ ਤੁਰੰਤ ਗੱਡੀ ਵਿਚ ਬਿਠਾਇਆ ਅਤੇ ਆਪਣੇ ਨਾਲ ਲੈ ਗਈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਕੈਨੇਡਾ ਤੋਂ ਪੁੱਜੀ ਇਕਲੌਤੇ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਚਾਇਤਾਂ ਨੂੰ ਦਿੱਤੀ ਗ੍ਰਾਂਟ ਦੇ 1-1 ਪੈਸੇ ਦਾ ਲਿਆ ਜਾਵੇਗਾ ਹਿਸਾਬ : ਧਾਲੀਵਾਲ
NEXT STORY