ਨਵਾਂਸ਼ਹਿਰ (ਤ੍ਰਿਪਾਠੀ)-ਗੈਰਾਜ ’ਚ ਮੋਟਰ ਮਕੈਨਿਕ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 80,000 ਰੁਪਏ ਦੀ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਸੁਨੀਲ ਕੁਮਾਰ ਪੁੱਤਰ ਕਸ਼ਮੀਰ ਲਾਲ ਵਾਸੀ ਬੈਰਸਿਆ ਥਾਣਾ ਸਦਰ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਕਰਿਆਮ ਰੋਡ ’ਤੇ ਇਕ ਗੈਰਾਜ ’ਚ ਮਕੈਨਿਕ ਦਾ ਕੰਮ ਕਰਦਾ ਸੀ। ਉਥੇ ਗੁਰਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਕਾਲਕਾ ਜ਼ਿਲ੍ਹਾ ਪੰਚਕੂਲਾ ਆਪਣੀ ਗੱਡੀ ਦੀ ਮੁਰੰਮਤ ਲਈ ਅਕਸਰ ਉਸ ਕੋਲ ਆਉਂਦਾ-ਜਾਂਦਾ ਸੀ। ਗੁਰਪ੍ਰੀਤ ਸਿੰਘ ਜੋਕਿ ਆਪਣੇ ਸਹੁਰੇ ਪਿੰਡ ਘਟਾਰੋਂ ਵਿਖੇ ਰਹਿੰਦਾ ਹੈ, ਨੇ ਖ਼ੁਦ ਨੂੰ ਟ੍ਰੈਵਲ ਏਜੰਟ ਦੱਸ ਕੇ ਸੁਨੀਲ ਨੂੰ ਆਸਟ੍ਰੇਲੀਆ ਦੀ ਸਪਾਂਸਰਸ਼ਿਪ ਦਿਵਾਉਣ ਦਾ ਭਰੋਸਾ ਦਿੱਤਾ। ਉਸ ਨੇ ਝਾਂਸਾ ਦਿੱਤਾ ਕਿ ਉਸ ਦੇ ਰਿਸ਼ਤੇਦਾਰ ਆਸਟ੍ਰੇਲੀਆ ’ਚ ਆਪਣਾ ਸਰਵਿਸ ਸਟੇਸ਼ਨ ਚਲਾਉਂਦੇ ਹਨ ਅਤੇ ਉਹ ਉਸ ਨੂੰ ਉਥੇ ਕੰਮ ’ਤੇ ਲਗਵਾ ਦੇਣਗੇ।
ਇਹ ਵੀ ਪੜ੍ਹੋ: ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ
ਸ਼ਿਕਾਇਤਕਰਤਾ ਅਨੁਸਾਰ ਉਸ ਨੇ ਏਜੰਟ ਨੂੰ ਵੱਖ-ਵੱਖ ਕਿਸ਼ਤਾਂ ’ਚ ਪੈਸੇ ਅਤੇ ਪਾਸਪੋਰਟ ਦਿੱਤਾ। ਜਦੋਂ ਏਜੰਟ ਨੇ ਵੀਜ਼ਾ ਲੱਗਣ ਦੀ ਗੱਲ ਕਹਿ ਕੇ ਟਿਕਟ ਲਈ ਹੋਰ ਪੈਸੇ ਮੰਗੇ ਤਾਂ ਸੁਨੀਲ ਨੇ ਆਪਣਾ ਪਾਸਪੋਰਟ ਚੈੱਕ ਕੀਤਾ। ਪਾਸਪੋਰਟ ਖਾਲੀ ਸੀ ਅਤੇ ਉਸ ’ਤੇ ਕੋਈ ਵੀਜ਼ਾ ਨਹੀਂ ਲੱਗਾ ਸੀ। ਪੈਸੇ ਵਾਪਸ ਮੰਗਣ ’ਤੇ ਮੁਲਜ਼ਮ ਨੇ ਕੁਝ ਰਕਮ ਤਾਂ ਮੋੜ ਦਿੱਤੀ ਪਰ 80,000 ਰੁਪਏ ਦੀ ਬਾਕੀ ਰਕਮ ਵਾਪਸ ਨਹੀਂ ਕੀਤੀ। ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਪੁਲਸ ਨੇ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਿਜੀਲੈਂਸ ਟੀਮ ਨੇ ਕੀਤਾ ਗ੍ਰਿਫ਼ਤਾਰ, ਮਾਮਲਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਖ਼ਿਲਾਫ਼ ਕਰਮਚਾਰੀਆਂ ਦਾ ਪ੍ਰਦਰਸ਼ਨ, ਸਰਕਾਰੀ ਵਿਭਾਗਾਂ ਦਾ ਕੰਮਕਾਜ ਰਿਹਾ ਠੱਪ
NEXT STORY