ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਪਿੰਡ ਵਾਣ ਵਸਾਊ 'ਚ ਮੇਲੇ ਦੌਰਾਨ ਇੱਕ ਨੌਜਵਾਨ ਤੇ ਕੁੜੀ ਦੀ ਦੋਸਤੀ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ। ਜਾਣਕਾਰੀ ਅਨੁਸਾਰ ਗੱਗੋਮਲ ਪਿੰਡ ਦਾ ਰਹਿਣ ਵਾਲਾ ਨੌਜਵਾਨ ਢੋਲ ਬਜਾਉਣ ਦਾ ਕੰਮ ਕਰਦਾ ਹੈ। ਉਹ ਮੇਲੇ ਦੌਰਾਨ ਕੁੜੀ ਨਾਲ ਮਿਲਿਆ ਤੇ ਦੋਵੇਂ ਵਿਚਕਾਰ ਫੋਨ ਰਾਹੀਂ ਗੱਲਬਾਤ ਹੋਣ ਲੱਗੀ। ਕੁਝ ਸਮੇਂ ਬਾਅਦ ਦੋਵੇਂ ਨੇ ਮਿਲਣ ਦਾ ਸਮਾਂ ਨਿਰਧਾਰਤ ਕੀਤਾ ਤੇ ਮੁੰਡੇ ਕੁੜੀ ਨੂੰ ਗੱਡੀ ਵਿਚ ਬਿਠਾ ਕੇ ਘੁੰਮਣ ਲਈ ਲੈ ਗਿਆ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਕੂਲਾਂ 'ਚ ਹੋ ਗਈ ਛੁੱਟੀ, ਜਾਣੋ ਕਾਰਨ
ਪਰਿਵਾਰਕ ਮੈਂਬਰਾਂ ਅਨੁਸਾਰ, ਮੁੰਡੇ ਅਤੇ ਉਸਦੇ ਦੋਸਤਾਂ ਨੇ ਕੁੜੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਉਸਨੇ ਅੱਧੇ ਰਸਤੇ ਰੌਲਾ ਪਾਇਆ, ਜਿਸ ਕਾਰਨ ਬਾਜ਼ਾਰ ਵਿੱਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਕੁੜੀ ਦੇ ਪਰਿਵਾਰ ਨਾਲ ਮਿਲ ਕੇ ਮੁੰਡੇ ਨੂੰ ਕਾਬੂ ਕਰ ਲਿਆ ਤੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਗੱਡੀ ਨੂੰ ਵੀ ਕਬਜ਼ੇ ਵਿੱਚ ਲੈ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਇਸ ਮਾਮਲੇ ਵਿੱਚ ਕੁੜੀ ਦੇ ਬਿਆਨ ਅਨੁਸਾਰ ਅਗਵਾ ਅਤੇ ਛੇੜਛਾੜ ਦਾ ਕੇਸ ਦਰਜ ਕੀਤਾ ਗਿਆ ਹੈ। ਦੂਜੇ ਦੋਸ਼ੀਆਂ ਨੂੰ ਫੜਨ ਲਈ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ। ਜਾਂਚ ਅਧਿਕਾਰੀ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਕੁੜੀ ਦਾ ਬਿਆਨ ਕੇਸ ਦੀ ਮੁੱਖ ਬੁਨਿਆਦ ਹੋਵੇਗਾ ਤੇ ਇਸਦੇ ਅਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ
ਦੂਜੇ ਪਾਸੇ, ਗ੍ਰਿਫ਼ਤਾਰ ਮੁੰਡੇ ਦਾ ਕਹਿਣਾ ਹੈ ਕਿ ਕੁੜੀ ਉਸਦੀ ਸਹਿਮਤੀ ਨਾਲ ਮਿਲਣ ਆਈ ਸੀ। ਉਸਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਵੀਡੀਓ ਤੇ ਆਡੀਓ ਸਬੂਤ ਮੌਜੂਦ ਹਨ, ਜਿਹੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੁੜੀ ਖੁਦ ਮਿਲਣ ਲਈ ਤਿਆਰ ਸੀ। ਹਾਲਾਂਕਿ, ਪੁਲਸ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿੱਚ ਕੁੜੀ ਨਾਲ ਛੇੜਛਾੜ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮਾਮਲੇ ਨੇ ਇਲਾਕੇ ਵਿੱਚ ਤਣਾਅ ਪੈਦਾ ਕਰ ਦਿੱਤਾ ਹੈ ਤੇ ਲੋਕਾਂ ਵਿਚ ਚਰਚਾ ਜਾਰੀ ਹੈ ਕਿ ਕੀ ਇਹ ਸਿਰਫ਼ ਦੋਸਤੀ ਦਾ ਮਾਮਲਾ ਸੀ ਜਾਂ ਫਿਰ ਗੰਭੀਰ ਅਪਰਾਧ। ਪੁਲਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਕੀਕਤ ਸਾਹਮਣੇ ਆ ਸਕੇਗੀ।
ਇਹ ਵੀ ਪੜ੍ਹੋ- ਹਰੀਕੇ ਹੈਡਰ 'ਤੇ ਲੋਕਾਂ ਨੇ ਸਾਂਭ ਲਿਆ ਮੋਰਚਾ, ਨਹੀਂ ਤਾਂ ਡੁੱਬ ਚੱਲੇ ਸੀ ਪਿੰਡਾਂ ਦੇ ਪਿੰਡ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਅਧਿਆਪਕਾਂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਪੜ੍ਹੋ ਕੀ ਹੈ ਪੂਰੀ ਖ਼ਬਰ
NEXT STORY